
ਮਾਨਸਾ, 15 ਫਰਵਰੀ ਗੁਰਜੰਟ ਸਿੰਘ ਬਾਜੇਵਾਲੀਆ/ਸ੍ਰੀ ਦੀਪਕ ਪਾਰੀਕ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ ਕੋੋਰੋੋਨਾ ਮਹਾਂਮਾਰੀ ਤੋੋਂ ਬਚਾਅ ਲਈ ਜਿੱਥੇ ਵੈਕਸੀਨੇਸ਼ਨ ਦੀ ਬੂਸਟਰ ਡੋੋਜ ਲਗਵਾਈ ਜਾ ਰਹੀ ਹੈ ਅਤੇ ਆਰ,ਟੀ^ਪੀ,ਸੀ,ਆਰ, ਟੈਸਟ ਕਰਵਾਏ ਜਾ ਰਹੇ ਹਨ, ਉਥੇ ਹੀ ਕੋੋਰੋੋਨਾ ਸਾਵਧਾਨੀਆਂ ਦੀ ਪਾਲਣਾ ਕਰਨ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਮਾਨਸਾ ਪੁਲਿਸ ਵੱਲੋੋਂ ਸਿਹਤ ਵਿਭਾਗ ਦੇ ਡਾ, ਰਣਜੀਤ ਸਿੰਘ ਰਾਏ ਜਿਲਾ ਟੀਕਾਕਰਨ ਅਫਸਰ ਮਾਨਸਾ ਅਤੇ ਸਮੁੱਚੀ ਟੀਮ ਦੀ ਸਹਾਇਤਾ ਨਾਲ ਪਿਛਲੇ ਕੁਝ ਦਿਨਾਂ ਅੰਦਰ ਵੱਖ ਵੱਖ ਥਾਵਾਂ ਤੇ ਟੀਕਾਕਰਨ ਦਾ ਪ੍ਰਬੰਧ ਕਰਵਾ ਕੇ ਕੁੱਲ 790 ਅਧਿਕਾਰੀ/ਕਰਮਚਾਰੀਆਂ ਦੇ ਬੂਸਟਰ ਡੋੋਜ ਲਗਵਾਈ ਜਾ ਚੁੱਕੀ ਹੈ। ਇਸੇ ਲੜੀ ਤਹਿਤ ਅੱਜ ਡਾ, ਬਰਜਿੰਦਰ ਸਿੰਘ ਮੈਡੀਕਲ ਅਫਸਰ ਪੁਲਿਸ ਲਾਈਨ ਹਸਪਤਾਲ ਮਾਨਸਾ ਦੀ ਨਿਗਰਾਨੀ ਹੇਠ 85 ਪੁਲਿਸ ਅਧਿਕਾਰੀ/ਕਰਮਚਾਰੀਆਂ ਦਾ ਆਰ,ਟੀ^ਪੀ,ਸੀ,ਆਰ, ਟੈਸਟ ਲਿਆ ਗਿਆ, ਜਿਸਦਾ ਨਤੀਜਾ ਕੱਲ ਨੂੰ ਆਵੇਗਾ।
ਐਸ,ਐਸ,ਪੀ, ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਡਿਊਟੀਆਂ ਦੇ ਮੱਦੇਨਜ਼ਰ ਸਾਰੇ ਕਰਮਚਾਰੀਆਂ ਦਾ ਵਾਰੀ ਸਿਰ ਬੂਸਟਰ ਡੋੋਜ ਟੀਕਾਕਰਨ ਕਰਵਾਇਆ ਜਾ ਰਿਹਾ ਹੈ ਅਤੇ ਆਰ,ਟੀ^ਪੀ,ਸੀ,ਆਰ, ਟੈਸਟ ਲਿਆ ਜਾ ਰਿਹਾ ਹੈ। ਉਨ੍ਹਾਂ ਜਿਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਵੀ ਵੱਧ ਤੋੋਂ ਵੱਧ ਵੈਕਸੀਨੇਸ਼ਨ ਕਰਾਉਣ ਅਤੇ ਲੋੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਨਾਉਣ, ਤਾਂ ਹੀ ਕੋਵਿਡ ਮਹਾਂਮਾਰੀ ਤੋੋਂ ਬਚਿਆ ਜਾ ਸਕਦਾ ਹੈ।






