16 C
Chandigarh

TODAY NOW NEWS

Friday, March 20, 2026
Homeਪੰਜਾਬਅੰਮ੍ਰਿਤਸਰਲਾਕਡਾਊਨ 'ਚ ਫਸੇ 83 ਯਾਤਰੀ ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜੇ

ਲਾਕਡਾਊਨ ‘ਚ ਫਸੇ 83 ਯਾਤਰੀ ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜੇ

ਅੰਮ੍ਰਿਤਸਰ, (ਗਗਨ ਢਿੱਲੋਂ) : ਕੋਰੋਨਾ ਸੰਕਟਕਾਲ ਦੌਰਾਨ ਪਾਕਿਸਤਾਨ ‘ਚ ਫਸੇ 83 ਭਾਰਤੀ ਨਾਗਰਿਕ ਸੋਮਵਾਰ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ ਵਤਨ ਪਰਤੇ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਆਪਣੇ ਨਾਗਰਿਕਾਂ ਨੂੰ ਵਾਹਗਾ-ਅਟਾਰੀ ਸੜਕ ਰਸਤੇ ਭਾਰਤ ਪਰਤਣ ਦੀ ਇਜਾਜ਼ਤ ਦੇਣ ਲਈ ਪਾਕਿਸਤਾਨੀ ਦੂਤਘਰ ਨੂੰ ਕਿਹਾ ਸੀ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ 118 ਭਾਰਤੀਆਂ ਨੂੰ ਨੌਂ ਅਗਸਤ ਨੂੰ ਭਾਰਤ ਪਰਤਣ ਦੀ ਇਜਾਜ਼ਤ ਦੇ ਦਿੱਤੀ ਸੀ। ਹਾਲਾਂਕਿ, ਇਨ੍ਹਾਂ ‘ਚੋਂ 83 ਯਾਤਰੀ ਹੀ ਪਰਤੇ ਹਨ। ਐੱਸਡੀਐੱਮ-2 ਡਾ. ਸ਼ਿਵਰਾਜ ਸਿੰਘ ਬੱਲ ਨੇ ਕਿਹਾ ਕਿ ਬਾਕੀ ਭਾਰਤੀ ਨਾਗਰਿਕ ਵੀ ਛੇਤੀ ਵਤਨ ਪਰਤਣਗੇ। ਜੈਪੁਰ ਤੋਂ ਆਏ ਜੈਕੀ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਪਾਕਿਸਤਾਨ ‘ਚ ਆਪਣੀ ਧੀ ਨੂੰ ਮਿਲਣ ਗਈ ਸੀ। ਕੋਰੋਨਾ ਵਾਇਰਸ ਕਾਰਨ ਉੱਥੇ ਫਸ ਗਈ ਸੀ। ਅੱਜ ਉਹ ਪਰਤ ਰਹੀ ਹੈ, ਜਿਸ ਨੂੰ ਲੈਣ ਲਈ ਉਹ ਜੈਪੁਰ ਤੋਂ ਆਏ ਹਨ। ਉੱਥੇ, ਪਾਕਿਸਤਾਨ ਤੋਂ ਪਰਤੇ ਇਯਾਦ ਖ਼ਾਨ ਨੇ ਕਿਹਾ ਕਿ ਆਪਣੇ ਘਰ ਤੇ ਆਪਣੇ ਦੇਸ਼ ਪਰਤ ਕੇ ਬਹੁਤ ਖ਼ੁਸ਼ੀ ਹੋਈ ਹੈ। ਪਾਕਿਸਤਾਨ ਤੋਂ ਪਰਤਣ ਵਾਲੇ ਸਾਰੇ ਯਾਤਰੀਆਂ ਦੀ ਮੈਡੀਕਲ ਸਕ੍ਰੀਨਿੰਗ ਤੋਂ ਬਾਅਦ ਬੱਸਾਂ ਤੇ ਹੋਰਨਾਂ ਵਾਹਨਾਂ ਰਾਹੀਂ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਹਿ ਜ਼ਿਲ੍ਹੇ ਰਵਾਨਾ ਕੀਤਾ ਗਿਆ। ਐੱਸਡੀਐੱਮ ਡਾ. ਬੱਲ ਨੇ ਦੱਸਿਆ ਕਿ ਸੋਮਵਾਰ ਨੂੰ ਪਾਕਿਸਤਾਨ ਤੋਂ ਵਤਨ ਪਰਤਣ ਵਾਲਿਆਂ ‘ਚ ਸ਼ਾਮਲ ਜੰਮੂ-ਕਸ਼ਮੀਰ, ਦਿੱਲੀ, ਮੱਧ ਪ੍ਰਦੇਸ਼ ਦੇ ਨਾਗਰਿਕਾਂ ਨੂੰ ਉੱਥੋਂ ਪੁੱਜੀਆਂ ਪ੍ਰਸ਼ਾਸਨਿਕ ਟੀਮਾਂ ਲੈ ਕੇ ਰਵਾਨਾ ਹੋ ਗਈਆਂ, ਜਦਕਿ ਬਾਕੀ ਲੋਕਾਂ ਨੂੰ ਅੰਮਿ੍ਤਸਰ ‘ਚ ਹੀ ਵੱਖ-ਵੱਖ ਥਾਵਾਂ ‘ਤੇ ਕੁਆਰੰਟਾਈਨ ਕੀਤਾ ਜਾਵੇਗਾ।

Today Now News

RELATED ARTICLES
- Advertisment -

POPULAR POSTS