ਰਾਏਕੋਟ, 21ਅਪ੍ਰੈਲ ( ਗੁਰਸੇਵਕ ਮਿੱਠਾ)— ਰਾਏਕੋਟ ਦਾਣਾ ਮੰਡੀ ਵਿਚ ਬੀਤੀ ਰਾਤ ਚੋਰਾਂ ਦੇ ਇਕ ਗਰੋਹ ਵੱਲੋਂ ਇੱਕ ਆੜਤ ਤੋਂ 80 ਬੋਰੀਆਂ ਕਣਕ ਦੀਆਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਡ਼੍ਹਤੀ ਰਜੇਸ਼ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਕਈ ਵਰ੍ਹਿਆਂ ਤੋਂ ਰਾਏਕੋਟ ਦਾਣਾ ਮੰਡੀ ਵਿੱਚ ਕੱਚੇ ਆੜ੍ਹਤੀਏ ਵਜੋਂ ਕੰਮ ਕਰਦਾ ਹੈ ਪ੍ਰੰਤੂ ਬੀਤੀ ਰਾਤ ਦਾਣਾ ਮੰਡੀ ਵਿੱਚ ਖਰੀਦ ਏਜੰਸੀ ਵੱਲੋਂ ਖਰੀਦੀ ਕਣਕ ਦੀਆਂ ਅੱਸੀ ਬੋਰੀਆਂ ਨੂੰ ਇਕ ਚੋਰ ਗਰੋਹ ਚੋਰੀ ਕਰਕੇ ਲੈ ਗਿਆ, ਜਦਕਿ ਚੋਰੀ ਦੀ ਇਹ ਵਾਰਦਾਤ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ। ਜਿਸ ਵਿਚ ਦਿਖਾਈ ਦਿੰਦਾ ਹੈ ਕਿ ਕੁਝ ਅਣਪਛਾਤੇ ਚੋਰ ਸਵੇਰੇ 3.11 ਵਜੇ ਦੇ ਕਰੀਬ ਕੁਝ ਅਣਪਛਾਤੇ ਚੋਰ ਦਾਣਾ ਮੰਡੀ ਦੀ ਕੰਧ ਉੱਪਰ ਦੀ ਬੋਰੀਆਂ ਚੋਰੀ ਕਰਕੇ ਲੈ ਜਾਂਦੇ ਹਨ, ਸਗੋਂ ਇਸ ਚੋਰੀ ਦੀ ਵਾਰਦਾਤ ਵਿਚ ਉਕਤ ਚੋਰਾਂ ਵੱਲੋਂ ਇਕ ਟਾਟਾ 207 ਗੱਡੀ ਅਤੇ ਇਕ ਅਲਟੋ ਕਾਰ ਦੀ ਵਰਤੋਂ ਕੀਤੀ ਗਈ ਹੈ, ਜੋ ਸ਼ਹਿਰ ਦੇ ਮੇਨ ਰਾਸਤਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਜਾਂਦੇ ਹੋਏ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਪੁਲਸ ਥਾਣਾ ਸਿਟੀ ਰਾਏਕੋਟ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ, ਉਧਰ ਜਦੋਂ ਇਸ ਸੰਬੰਧ ਵਿਚ ਰਾਏਕੋਟ ਪੁਲਸ ਥਾਣਾ ਸਿਟੀ ਦੇ ਐਸਐਚਓ ਅਮਰੀਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਸ ਚੋਰੀ ਦੀ ਘਟਨਾ ਸਬੰਧੀ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।





