16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੋਵਿਡ19 ਮਹਾਮਾਰੀ ਤੋਂ ਬਚਾਅ ਲਈ ਜਾਰੀ ਹੁਕਮਾਂ ਦੀ ਉਲੰਘਣਾ ਸਬੰਧੀ 8 ਮੁਕਦਮੇ...

ਕੋਵਿਡ19 ਮਹਾਮਾਰੀ ਤੋਂ ਬਚਾਅ ਲਈ ਜਾਰੀ ਹੁਕਮਾਂ ਦੀ ਉਲੰਘਣਾ ਸਬੰਧੀ 8 ਮੁਕਦਮੇ ਦਰਜ : 12 ਗ੍ਰਿਫ਼ਤਾਰ

ਮਾਨਸਾ ਪੁਲਿਸ ਵਲੋਂ ਕੋਵਿਡ19 ਦੇ ਨਵੇਂ ਦਿਸਾ ਨਿਰਦੇਸ਼ਾ ਦੀ ਪਾਲਣਾ ਕਰਦਿਆ ਪਿਛਲੇ 3 ਦਿਨਾਂ ਚ ਬਿਨਾ ਮਾਸਕ 180 ਵਿਅਕਤੀਆਂ ਦੇ ਕਟੇ ਚਲਾਣ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਬਾ, ਆਈਪੀਅੈਸ ਵਲੋਂ ਪ੍ਰੈਸ ਨੋਟ ਜਾਰੀ ਕਰਕੇ ਦਸਿਆ ਕਿ ਕੋਵਿਡ19 ਮਹਾਮਾਰੀ ਦੇ ਫੈਲਣ ਤੋਂ ਰੋਕਣ ਸਬੰਧੀ ਮਾਨਸਾ ਪੁਲਿਸ ਵਲੋਂ ਨਿਰੰਤਰ ਯਤਨ ਜਾਰੀ ਹਨ। ਇਸ ਮਹਾਮਾਰੀ ਤੋਂ ਬਚਾਅ ਲਈ ਪੰਜਾਬ ਸਰਕਾਰ ਦੇ ਨਵੇਂ ਦਿਸਾ^ਨਿਰਦੇਸਾ ਤਹਿਤ ਜਿਲਾ ਮੈਜਿਸਟਰੇਟ ਮਾਨਸਾ ਜੀ ਵਲੋਂ ਜਾਰੀ ਕੀਤੇ ਰੋਕੂ ਹੁਕਮਾਂ ਦੀ ਮਾਨਸਾ ਪੁਲਿਸ ਵਲੋਂ ਜਿਲ੍ਹਾ ਅੰਦਰ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਨਾਇਆ ਜਾ ਰਿਹਾ ਹੈ। ਕੋਵਿਡ^19 ਮਹਾਮਾਰੀ ਦੀ ਦੂਜੀ ਲਹਿਰ ਦੇ ਪਸਾਰੇ ਨੂੰ ਰੋਕਣ ਲਈ ਮਾਨਸਾ ਪੁਲਿਸ ਵਲੋਂ ਨਵੀਆ ਗਾਈਡਲਾਈਨਜ ਦੀ ਪਾਲਣਾ ਕਰਦੇ ਹੋਏ ਪਿਛਲੇ ਤਿੰਨ ਦਿਨਾਂ ਅੰਦਰ ਬਿਨਾ ਮਾਸਕ ਪਹਿਨੇ 180 ਵਿਅਕਤੀਆਂ ਦੇ ਮਾਸਕ ਚਲਾਣ ਕੀਤੇ ਗਏ ਹਨ। ਜਿਲਾ ਮੈਜਿਸਟਰੇਟ ਮਾਨਸਾ ਜੀ ਵਲੋਂ ਜਾਰੀ ਰੋਕੂ ਹੁਕਮਾਂ ਦੀ ਉਲੰਘਣਾ ਸਬੰਧੀ ਜਿਲਾ ਅੰਦਰ 188 ਹਿੰ.ਦੰ. ਤਹਿਤ 8 ਮੁਕਦਮੇ ਦਰਜ ਕਰਕੇ 12ਵਿਆਕਤੀਅ‍ਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਰਜ ਮੁਕੱਦਮਿਆਂ ਦਾ ਸੰਖੇਪ ਵੇਰਵਾ ਨਿਮਨ ਅਨੁਸਾਰ ਹੈ :

1.ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵਲੋਂ ਜਗੀ ਸਵੀਟਸ ਹਾਊਸ ਬਣਾਵਾਲੀ ਦੇ ਮਾਲਕ ਸੰਦੀਪ ਕੁਮਾਰ ਪੁਤਰ ਰਾਮ ਲਾਲ ਵਾਸੀ ਰਾਏਪੁਰ ਨੂੰ ਕਾਬੂ ਕਰਕੇ ਉਸਦੇ ਵਿਰੁਧ ਅ$ਧ 188 ਹਿੰਦੰ. ਤਹਿਤ ਮੁਕਦਮਾ ਦਰਜ ਕੀਤਾ ਗਿਆ ਕਿ ਮੁਲਜਿਮ ਆਪਣੇ ਹੋਟਲ ਅੰਦਰ ਗਾਹਕ ਬਿਠਾ ਕੇ ਸਮੋਸੇ ਪਰੋਸ ਕੇ ਜਿਲਾ ਮੈਜਿਸਟਰੇਟ ਮਾਨਸਾ ਵਲੋਂ ਜਾਰੀ ਰੋਕੂ ਹੁਕਮਾਂ ਦੀ ਉਲੰਘਣ‍ਾ ਕਰ ਰਿਹਾ ਸੀ।

  1. ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਵਲੋਂ ਲੰਡਨ ਕਿੰਗ ਕੈਫੇ ਸਿਰਸਾ ਕੈਚੀਆ ਸਰਦੂਲਗੜ ਦੇ ਮਾਲਕ ਦਿਲਸੇਰ ਸਿੰਘ ਪੁਤਰ ਜਸਵੀਰ ਸਿੰਘ ਵਾਸੀ ਝੰਡਾ ਕਲਾਂ ਨੂੰ ਕਾਬੂ ਕਰਕੇ ਉਸਦੇ ਵਿਰੁਧ ਅ$ਧ 188 ਹਿੰਦੰ. ਤਹਿਤ ਮੁਕਦਮਾ ਦਰਜ ਕੀਤਾ ਗਿਆ ਕਿ ਮੁਲਜਿਮ ਆਪਣੀ ਦੁਕਾਨ ਅੰਦਰ 8.30 ਵਜੇ ਰਾਤ ਤੋਂ ਬਾਅਦ ਗਾਹਕ ਬਿਠਾ ਕੇ ਪੀਜਾ ਖਵਾ ਰਿਹਾ ਸੀ, ਜਿਸ ਵਲੋਂ ਜਿਲਾ ਮੈਜਿਸਟਰੇਟ ਮਾਨਸਾ ਵਲੋਂ ਜਾਰੀ ਰੋਕੂ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ।
  2. ਥਾਣਾ ਸਿਟੀ^2 ਮਾਨਸਾ ਦੀ ਪੁਲਿਸ ਪਾਰਟੀ ਵਲੋਂ ਗੁਰਤੇਜ ਸਿੰਘ ਪੁਤਰ ਕਾਕੂ ਸਿੰਘ, ਸੁਰਜੀਤ ਸਿੰਘ ਪੁਤਰ ਕਰਨੈਲ ਸਿੰਘ, ਲਾਭ ਸਿੰਘ ਅਤੇ ਮਖਣ ਸਿੰਘ ਪੁਤਰਾਨ ਗੁਰਚਰਨ ਸਿੰਘ ਵਾਸੀਅਨ ਠੂਠਿਆਵਾਲੀ ਰੋਡ ਮਾਨਸਾ ਨੂੰ ਕਾਬੂ ਕਰਕੇ ਉਹਨਾਂ ਦੇ ਵਿਰੁਧ ਅ$ਧ 188,269 ਹਿੰਦੰ. ਤਹਿਤ ਮੁਕਦਮਾ ਦਰਜ ਕੀਤਾ ਗਿਆ ਕਿ ਇਹ ਮੁਲਜਿਮ ਬਿਨਾ ਮਾਸਕ ਝੰੁਡ ਬਣਾ ਕੇ ਤਾਸ ਖੇਡ ਰਹੇ ਸੀ, ਜਿਹਨਾਂ ਨੇ ਆਲੇ^ਦੁਆਲੇ ਤਾਸ ਦੇਖਣ ਵਾਲਿਆ ਦਾ ਇਕਠ ਕੀਤਾ ਹੋਇਆ ਸੀ, ਜਿਹਨਾਂ ਵਲੋਂ ਜਿਲਾ ਮੈਜਿਸਟਰੇਟ ਮਾਨਸਾ ਵਲੋਂ ਜਾਰੀ ਰੋਕੂ ਹੁਕਮK ਦੀ ਉਲੰਘਣ ਕੀਤੀ ਗਈ ਹੈ।
  3. ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵਲੋਂ ਸਾਜਨਪ੍ਰੀਤ ਸਿੰਘ ਪੁਤਰ ਗੋਬਿੰਦ ਸਿੰਘ ਵਾਸੀ ਭੰਮੇ ਖੁਰਦ ਨੂੰ ਕਾਬੂ ਕਰਕੇ ਉਸਦੇ ਵਿਰੁਧ ਅ$ਧ 188,269 ਹਿੰਦੰ.ਤਹਿਤ ਮੁਕਦਮਾ ਦਰਜ ਕੀਤਾ ਗਿਆ ਕਿ ਮੁਲਜਿਮ ਬਸ ਸਟੈਂਡ ਲਾਲਿਆਵਾਲੀ ਵਿਖੇ ਦੁਕਾਨ ਲਗਾ ਕੇ ਰਾਤ 9.30 ਵਜੇ ਅਡੇ ਵੇਚ ਰਿਹਾ ਸੀ। ਜਿਸ ਵਲੋਂ ਜਿਲਾ ਮੈਜਿਸਟਰੇਟ ਮਾਨਸਾ ਵਲੋਂ ਜਾਰੀ ਰੋਕੂ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ।
  4. ਥਾਣਾ ਝੁਨੀਰ ਦੀ ਹੀ ਪੁਲਿਸ ਪਾਰਟੀ ਵਲੋਂ ਜਗਦੀਸ ਪੁਤਰ ਸਾਉਣ ਸਿੰਘ ਵਾਸੀ ਨੰਗਲ ਖੁਰਦ ਨੂੰ ਕਾਬੂ ਕਰਕੇ ਉਸਦੇ ਵਿਰੁਧ ਅ$ਧ 188,269 ਹਿੰਦੰ.ਤਹਿਤ ਮੁਕਦਮਾ ਦਰਜ ਕੀਤਾ ਗਿਆ ਕਿ ਮੁਲਜਿਮ ਬਸ ਸਟੈਂਡ ਲਾਲਿਆਵਾਲੀ ਵਿਖੇ ਰਾਤ 9.30 ਵਜੇ ਆਹਾਤਾ ਚਲਾ ਰਿਹਾ ਸੀ। ਜਿਸ ਵਲੋਂ ਜਿਲਾ ਮੈਜਿਸਟਰੇਟ ਮਾਨਸਾ ਵਲੋਂ ਜਾਰੀ ਰੋਕੂ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ।

6.ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵਲੋਂ ਮਨਜੀਤ ਸਿੰਘ ਪੁਤਰ ਸਤਪਾਲ ਸਿੰਘ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ$ਧ 188 ਹਿੰਦੰ. ਤਹਿਤ ਮੁਕਦਮਾ ਦਰਜ ਕੀਤਾ ਗਿਆ ਕਿ ਮੁਲਜਿਮ ਨੇ ਆਪਣੀ ਮਠਿਆਈ ਦੀ ਦੁਕਾਨ ਰਾਤ 8.00 ਵਜੇ ਤੋਂ ਬਾਅਦ ਖੋਲ ਕੇ ਜਿਲਾ ਮੈਜਿਸਟਰੇਟ ਮਾਨਸਾ ਵਲੋਂ ਜਾਰੀ ਰੋਕੂ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ।

7.ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵਲੋਂ ਹਵੇਲੀ ਪੈਲੇਸ ਝੁਨੀਰ ਦੇ ਮੈਨੇਜਰ ਬਲਕਰਨ ਸਿੰਘ ਪੁਤਰ ਮਹਿੰਦਰ ਸਿੰਘ ਵਾਸੀ ਝੰਡੂਕੇ ਅਤੇ ਜਨਕ ਰਾਜ ਪੁਤਰ ਕਿਸੋਰੀ ਲਾਲ ਵਾਸੀ ਝੁਨੀਰ ਨੂੰ ਕਾਬੂ ਕਰਕੇ ਉਹਨਾਂ ਦੇ ਵਿਰੁਧ ਅ$ਧ 188,269 ਹਿੰਦੰ. ਅਤੇ 3 ਐਪੀਡੈਮਿਕ ਡਿਸੀਜ ਐਕਟ^1897 ਤਹਿਤ ਮੁਕਦਮਾ ਦਰਜ ਕੀਤਾ ਗਿਆ ਕਿ ਮੁਲਜਿਮ ਜਨਕ ਰਾਜ ਨੇ ਆਪਣੀ ਮਾਤਾ ਦੇ ਭੋਗ ਪਰ ਜਿਆਦਾ ਇਕਠ ਕਰਕੇ ਜਿਲਾ ਮੈਜਿਸਟਰੇਟ ਮਾਨਸਾ ਵਲੋਂ ਜਾਰੀ ਰੋਕੂ ਹੁਕਮਾਂ ਦੀ ਉਲੰਘਣਾ ਕੀਤੀ ਹੈ।

  1. ਥਾਣਾ ਸਿਟੀ^1 ਮਾਨਸਾ ਦੀ ਪੁਲਿਸ ਪਾਰਟੀ ਵਲੋਂ ਗਿਆਨੀ ਸਵੀਟਸ ਦੇ ਮਾਲਕ ਜਸਪਰੀਤ ਸਿੰਘ ਉਰਫ ਗਿਆਨੀ ਪੁਤਰ ਸੁਰਿੰਦਰ ਸਿੰਘ ਵਾਸੀ ਜੁਵਾਹਰਕੇ ਰੋਡ ਮਾਨਸਾ ਨੂੰ ਕਾਬੂ ਕਰਕੇ ਉਸਦੇ ਵਿਰੁਧ ਅ$ਧ 188,269 ਹਿੰਦੰ ਤਹਿਤ ਮੁਕਦਮਾ ਦਰਜ ਕੀਤਾ ਗਿਆ ਕਿ ਮੁਲਜਿਮ ਨੇ ਆਪਣੀ ਦੁਕਾਨ ਪਰ ਜਿਆਦਾ ਇਕਠ ਕੀਤਾ ਹੋਇਆ ਸੀ ਅਤੇ ਜਿਹਨਾਂ ਦੇ ਮਾਸਕ ਵੀ ਨਹੀ ਪਹਿੰਨੇ ਹੋਏ ਸਨ। ਜਿਸਨੇ ਜਿਲਾ ਮੈਜਿਸਟਰੇਟ ਮਾਨਸਾ ਵਲੋਂ ਜਾਰੀ ਰੋਕੂ ਹੁਕਮਾਂ ਦੀ ਉਲੰਘਣਾ ਕੀਤੀ ਹੈ।

ਐਸਐਸਪੀ ਮਾਨਸਾ ਵਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਸਾਵਧਾਨੀ ਦੀ ਸਖਤੀ ਨਾਲ ਪਾਲਣਾ ਕਰਕੇ ਹੀ ਇਸ ਮਹਾਮਾਰੀ ਤੋਂ ਬਚਿਆ ਜਾ ਸਕਦਾ ਹੈਹੈ। ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਅਸੀ ਅਗੇ ਹੋ ਕੇ ਪ੍ਰਸਾਸਨ ਦਾ ਸਾਥ ਦੇਈਏ, ਝੂਠੀਅਾ ਅਫਵਾਹਾ ਤੋਂ ਬਚੀਏ, ਆਪਣਾ, ਆਪਣੇ ਪਰਿਵਾਰ ਦਾ ਅਤੇ ਸਮੁਚੇ ਦੇਸ ਦਾ ਇਸ ਮਹਾਮਾਰੀ ਤੋਂ ਬਚਾਅ ਕਰੀਏ।

Today Now News

RELATED ARTICLES
- Advertisment -

POPULAR POSTS