17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨੌਜਵਾਨ ਯੂਥ ਕਲੱਬ ਪਿੰਡ ਦੌਲਤਪੁਰਾ ਵੱਲੋ ਬੀਤੇ ਦਿਨੀ ਕਰਵਾਏ ਗਏ 7ਵੇਂ ਕ੍ਰਿਕਟ...

ਨੌਜਵਾਨ ਯੂਥ ਕਲੱਬ ਪਿੰਡ ਦੌਲਤਪੁਰਾ ਵੱਲੋ ਬੀਤੇ ਦਿਨੀ ਕਰਵਾਏ ਗਏ 7ਵੇਂ ਕ੍ਰਿਕਟ ਟੂਰਨਾਮੈਂਟ

ਮੋਗਾ (ਹੈੱਪੀ ਢੰਡ) 28 ਜੁਲਾਈ ਨੌਜਵਾਨ ਯੂਥ ਕਲੱਬ ਪਿੰਡ ਦੌਲਤਪੁਰਾ ਵੱਲੋ ਬੀਤੇ ਦਿਨੀ ਕਰਵਾਏ ਗਏ 7ਵੇਂ ਕ੍ਰਿਕਟ ਟੂਰਨਾਮੈਂਟ ਵਿੱਚ ਆਈਆਂ ਹੋਈਆਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਹਿਚਾਣ ਸਮੇਂ ਤਿੰਨ ਦਿਨਾਂ ਤੱਕ ਚੱਲੇ ਇਸ ਟੂਰਨਾਮੈਂਟ ਵਿੱਚ ਜ਼ਿਲ੍ਹਾ ਮੋਗਾ ਦੀਆਂ ਨਾਮਵਰ ਕ੍ਰਿਕਟ ਟੀਮਾਂ ਤੋ ਇਲਾਵਾ ਨਾਲ ਲੱਗਦੇ ਜਿਲ੍ਹਿਆਂ ਤੋ ਵੀ ਕ੍ਰਿਕਟ ਟੀਮਾਂ ਆਈਆਂ ਹੋਈਆਂ ਸਨ। ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋ ਪੰਜਾਬ ਵਿੱਚ ਯੂਥ ਕਲੱਬਾਂ ਨੂੰ ਸਹੂਲਤਾਂ ਦੇਣ ਲਈ ਲਾਜਵਾਬ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਪਿੰਡਾਂ ਤੋ ਨਾਮਵਰ ਉੱਭਰਦੇ ਆਪਣੀ ਖੇਡ ਦੇ ਬਲਬੂਤੇ ਉੱਤੇ ਖਿਡਾਰੀ ਨਿੱਖਰ ਕੇ ਸਾਹਮਣੇ ਆਓਣ ਓਨ੍ਹਾ ਦੀ ਇਸੇ ਸੋਚ ਅਨੁਸਾਰ ਪਿਛਲੀ ਅਕਾਲੀ ਸਰਕਾਰ ਵਿੱਚ ਹਲਕਾ ਧਰਮਕੋਟ ਦੇ ਸਮੂਹ ਪਿੰਡਾਂ ਦੀਆਂ ਖੇਡ ਕਲੱਬਾਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਤੋ ਇਲਾਵਾ ਵੱਖਰੀਆਂ ਗਰਾਟਾਂ ਦੇ ਕੇ ਓਨ੍ਹਾਂ ਦੀ ਹੋਸਲਾ ਅਫਜਾਈ ਕੀਤੀ ਗਈ ਸੀ।
ਸ਼ਰੋਮਣੀ ਅਕਾਲੀ ਦਲ ਭਵਿੱਖ ਵਿੱਚ ਵੀ ਖੇਡ ਤੇ ਖਿਡਾਰੀਆਂ ਦੀ ਬਿਹਤਰੀ ਲਈ ਖੇਡ ਕਲੱਬਾਂ ਨੂੰ ਹਰ ਸੰਭਵ ਸਹੂਲਤ ਪ੍ਰਦਾਨ ਕਰੇਗਾ

Today Now News

RELATED ARTICLES
- Advertisment -

POPULAR POSTS