ਜਗਰਾਓਂ ਪੁਲ ’ਤੇ ਅੱਖਾਂ ’ਚ ਮਿਰਚਾਂ ਪਾ ਕੇ ਦਿੱਤਾ ਘਟਨਾ ਨੂੰ ਅੰਜਾਮ ।

ਲੁਧਿਆਣਾ (ਬਿਊਰੋ) : ਲੁਧਿਆਣਾ ਦੇ ਜਗਰਾਓਂ ਪੁਲ ’ਤੇ ਇੱਕ ਨਿਜੀ ਕੰਪਨੀ ਦੇ ਕਰਮਚਾਰੀ ਤੋਂ ਅੱਖਾਂ ਵਿਚ ਮਿਰਚਾਂ ਪਾ ਕੇ 70000 ਦੀ ਨਕਦੀ ਲੁੱਟ ਕੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਫਰਾਰ ਹੋ ਗਏ। ਘਟਨਾ ਦਾ ਪਤਾ ਲਗਦੇ ਹੀ ਥਾਣਾ ਡਿਵੀਜ਼ਨ ਨੰਬਰ ਚਾਰ ਪੁਲਿਸ ਮੌਕੇ ’ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ।
ਪੀੜਤ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਸਵਿੱਤਰੀ ਕੰਪਲੈਕਸ ਸਥਿਤ ਡਿਲਾਈਟ ਇੰਡੀਆ ਕੰਪਨੀ ਵਿਚ ਕੰਮ ਕਰਦਾਹੈ। ਵੀਰਵਾਰ ਦੁਪਹਿਰ ਮਿਲਰਗੰਜ ਸਥਿਤ ਪੀਐਨਬੀ ਤੋਂ ਕੰਪਨੀ ਦੀ ਪੇਮੈਂਟ ਲੈ ਕੇ ਜਲੰਧਰ ਬਾਈਪਾਸ ਵੱਲ ਕਿਸੇ ਨੂੰ ਦੇਣ ਜਾ ਰਿਹਾ ਸੀ। ਜਿਵੇਂ ਹੀ ਜਗਰਾਓਂ ਪੁਲ ਤੋਂ ਹੁੰਦੇ ਹੋਏ ਛਾਉਣੀ ਮਹੱਲੇ ਪੈਟਰੋਲ ਪੰਪ ਕੋਲ ਪਹੁੰਚਿਆ ਤਾਂ ਪਿਛੋਂ ਮੋਟਰਸਾਈਕਲ ’ਤੇ ਆਏ ਬਦਮਾਸ਼ਾਂ ਨੇ ਉਸ ਦੀਆਂ ਅੱਖਾਂ ਵਿਚ ਮਿਰਚ ਪਾਉਡਰ ਸੁੱਟ ਦਿੱਤਾ। ਜਲਨ ਹੋਣ ਕਾਰਨ ਅੱਖਾਂ ਬੰਦ ਹੋ ਗਈਆਂ। ਉਨ੍ਹਾਂ ਨੇ ਉਸ ਦੀ ਜੇਬ ਵਿਚ ਧੱਕੇ ਨਾਲ ਨਕਦੀ ਕੱਢੀ ਤੇ ਫਰਾਰ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਪੁਲਿਸ ਨੂੰ ਫੋਨ ਕੀਤਾ। ਐਸਐਚਓ ਸਤਵੰਤ ਸਿੰਘ ਨੇ ਕਿਹਾ ਕਿ ਅਜੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।





