ਰਿਟਾਇਰਡ ਇੰਜੀਨੀਅਰ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ‘ਤੇ ਬਿਮਾਰ ਚੱਲ ਰਹੇ ਸਨ ਅਤੇ ਜੀਐੱਮਸੀਐੱਚ-32 ‘ਚ ਇਲਾਜ ਚੱਲ ਰਿਹਾ ਸੀ।

ਚੰਡੀਗਡ਼੍ਹ (ਬਿਊਰੋ) : ਮਾਡਰਨ ਡੁਪਲੈਕਸ ਦੇ ਮਕਾਨ ਨੰਬਰ 6064 ਵਾਸੀ ਸੁਰਿੰਦਰ ਸਿੰਘ ਫੂਲਕਾ ਨੇ ਮਾਨਸਿਕ ਬਿਮਾਰੀ ਤੋਂ ਪਰੇਸ਼ਾਨ ਚਲਦਿਆਂ ਸੋਮਵਾਰ ਸਵੇਰੇ ਆਪਣੀ ਪਿਸਤੌਲ ਨਾਲ ਖ਼ੁਦ ਨੂੰ ਗੋਲ਼ੀ ਮਾਰ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਣ ‘ਤੇ ਪੁੱਜੀ ਪੁਲਿਸ ਨੇ ਗੰਭੀਰ ਜ਼ਖ਼ਮੀ ਨੂੰ ਪੀਜੀਆਈ ‘ਚ ਦਾਖ਼ਲ ਕਰਵਾਉਣ ਦੇ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਸੋਮਵਾਰ ਸਵੇਰੇ ਸਾਢੇ ਪੰਜ ਵਜੇ ਸੁਰਿੰਦਰ ਸਿੰਘ ਫੂਲਕਾ ਦੀ ਪਤਨੀ ਨੇ ਗੋਲ਼ੀ ਦੀ ਆਵਾਜ਼ ਸੁਣੀ ਤੇ ਕਮਰੇ ‘ਚ ਦੇਖਿਆ ਕਿ ਉਸ ਦੇ ਪਤੀ ਨੇ ਆਪਣੇ-ਆਪ ਸਿਰ ‘ਚ ਗੋਲ਼ੀ ਮਾਰ ਲਈ ਜਿਸ ਤੋਂ ਬਾਅਦ ਉਨ੍ਹਾਂ ਆਪਣੀ ਧੀ ਤੇ ਜਵਾਈ ਜੋ ਕਿ ਸੈਕਟਰ-11 ‘ਚ ਰਹਿੰਦੇ ਹਨ, ਦੇ ਨਾਲ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪੁੱਜੀ ਪੁਲਿਸ ਸੁਰਿੰਦਰ ਸਿੰਘ ਨੂੰ ਇਲਾਜ ਲਈ ਪੀਜੀਆਈ ਲੈ ਕੇ ਗਈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਸੁਰਿੰਦਰ ਸਿੰਘ ਫੂਲਕਾ ਸੈਂਟਰਲ ਗਵਰਨਮੈਂਟ ਦੇ ਵਿਭਾਗ ਤੋਂ ਇੰਜੀਨੀਅਰ ਦੇ ਅਹੁਦੇ ਤੋਂ ਰਿਟਾਇਰਡ ਸਨ। ਪਿਛਲੇ ਕੁਝ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ ਤੇ ਉਨ੍ਹਾਂ ਦਾ ਜੀਐੱਮਸੀਐੱਚ-32 ‘ਚ ਇਲਾਜ ਚੱਲ ਰਿਹਾ ਸੀ।






