ਪੀਲੀਭੀਤ ਦੇ ਪੂਰਨਪੁਰ ਰਾਸ਼ਟਰੀ ਰਾਜਮਾਰਗ ਤੇ ਵਾਪਰਿਆ ਹਾਦਸਾ ।

ਉੱਤਰ ਪ੍ਰਦੇਸ਼ (ਸਟੇਟ ਬਿਊਰੋ) : – ਲਖਨਊ ਤੋਂ ਪੀਲੀਭੀਤ ਜਾ ਰਹੀ ਇੱਕ ਰੋਡਵੇਜ਼ ਦੀ ਬੱਸ ਅਤੇ ਇੱਕ ਪਿਕਅਪ ਗੱਡੀ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ । ਟੱਕਰ ਇੰਨੀ ਜਬਰਦਸਤ ਸੀ ਕੇ ਟੱਕਰ ਤੋਂ ਬਾਅਦ ਬੱਸ ਬੁਰੀ ਤਰ੍ਹਾਂ ਪਲਟ ਗਈ । ਇਸ ਭਿਆਨਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 24 ਲੋਕ ਜ਼ਖਮੀ ਦੱਸੇ ਜਾ ਰਹੇ ਹਨ । ਇਹ ਹਾਦਸਾ ਪੂਰਨਪੁਰ ਦੇ ਰਾਸ਼ਟਰੀ ਰਾਜ ਮਾਰਗ ‘ਤੇ ਵਾਪਰਿਆ। ਹਾਦਸੇ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਤੇ ਜ਼ਖਮੀਆਂ ਦਾ ਇਲਾਜ ਪੀਲੀਭੀਤ ਦੇ ਜ਼ਿਲ੍ਹਾ ਹਸਪਤਾਲ ਅਤੇ ਬਰੇਲੀ ਵਿਖੇ ਕੀਤਾ ਜਾ ਰਿਹਾ ਹੈ ।
ਦੱਸਿਆ ਜਾ ਰਿਹਾ ਹੈ ਕਿ ਬੱਸ ਲਖਨਊ ਤੋਂ ਪੀਲੀਭੀਤ ਜਾ ਰਹੀ ਸੀ। ਇਸ ਦੌਰਾਨ ਉਸ ਨੂੰ ਪੂਰਨਪੁਰ ਥਾਣਾ ਖੇਤਰ ਵਿਚ ਪਿਕਅਪ ਗੱਡੀ ਨਾਲ ਉਸ ਦਾ ਹਾਦਸਾ ਹੋ ਗਿਆ। ਇਸ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ 6 ਲੋਕਾਂ ਦੀ ਹਸਪਤਾਲ ‘ਚ ਮੌਤ ਹੋ ਗਈ ।
ਦੱਸ ਦਈਏ ਕਿ ਪੀਲੀਭੀਤ ਵਿਚ ਵਾਪਰੇ ਇਸ ਹਾਦਸੇ ਤੇ ਸੀ.ਐਮ. ਯੋਗੀ ਆਦਿਤਿਆਨਾਥ ਨੇ ਵੀ ਦੁਖ ਜਾਹਿਰ ਕੀਤਾ ਹੈ। ਸੀ.ਐੱਮ ਯੋਗੀ ਨੇ ਸੀਨੀਅਰ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚ ਕੇ ਤੇ ਜਰੂਰੀ ਮਦਦ ਦੇਣ ਦੇ ਆਦੇਸ਼ ਦਿੱਤੇ ।





