15 ਜੂਨ 2021 ਤੋਂ 19 ਜੂਨ 2021ਤੱਕ ਸੰਗੀਤ ਸਿੱਖਣ ਦੇ ਇੱਛੁਕ ਵਿਦਿਆਰਥੀ ਕਾਲਜ ਕੈਂਪਸ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਸ੍ਰ ਲਾਲ ਸਿੰਘ ਨੇ ਕਿਹਾ ਕਿ ਸੰਗੀਤ ਸਿੱਖਣ ਦੇ ਇੱਛਕ ਵਿਦਿਆਰਥੀਆਂ ਲਈ ਸੱਤ ਦਿਨਾਂ ਦਾ ਸੰਗੀਤ ਸਿਖਲਾਈ ਕੈਂਪ ਕਾਲਜ ਦੇ ਸੰਗੀਤ ਵਿਸੇ ਦੇ ਪ੍ਰੋਫੈਸਰ ਕਿ੍ਰਸ਼ਨ ਸਿੰਘ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੂੰ ਸੰਗੀਤਕ ਇਤਿਹਾਸ ਦੀ ਜਾਣਕਾਰੀ, ਹਾਰਮੋਨੀਅਮ, ਸਿਤਾਰ, ਤਬਲਾ ,ਗਾਇਣ ( ਸ਼ਾਸਤਰੀ ਅਤੇ ਲੋਕ ਗਾਨ) ਦੀ ਸਿਖਲਾਈ ਦਿੱਤੀ ਜਾਵੇਗੀ। 15 ਜੂਨ 2021 ਤੋਂ 19 ਜੂਨ 2021ਤੱਕ ਸੰਗੀਤ ਸਿੱਖਣ ਦੇ ਇੱਛੁਕ ਵਿਦਿਆਰਥੀ ਕਾਲਜ ਕੈਂਪਸ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਇਹ ਸਾਰੀ ਸਿੱਖਲਾਈ ਮੁਫ਼ਤ ਦਿੱਤੀ ਜਾ ਰਹੀ ਹੈ। ਐੱਸ ਡੀ ਸਭਾ ਦੇ ਸਰਪ੍ਰਸਤ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸੰਗੀਤ ਨਾਲ ਜੋੜਨ ਨਾਲ ਜਿੱਥੇ ਅੱਜ ਦੇ ਬੱਚਿਆਂ ਨੂੰ ਵੀਡੀਓ ਗੇਮਾਂ ਅਤੇ ਫੋਨਾਂ ਤੋਂ ਦੂਰ ਕਰ ਉਹਨਾਂ ਅੰਦਰ ਆਤਮ-ਵਿਸ਼ਵਾਸ ਪੈਦਾ ਕਰਨਾ ਹੈ। ਐੱਸ ਡੀ ਸਭਾ ਦੇ ਸਕੱਤਰ ਜਨਰਲ ਸ਼ਿਵ ਸਿੰਗਲਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਿਭਿੰਨ ਪੱਖਾਂ ਦੇ ਵਿਕਾਸ ਲਈ ਵੱਖਰੀਆਂ ਵੱਖਰੀਆਂ ਗਤੀਵਿਧੀਆਂ ਕਾਲਜ ਵਿੱਚ ਉਲੀਕਿਆ ਗੲੀ ਆ ਹਨ ਜਿਨ੍ਹਾਂ ਵਿਚ ਬੱਚਿਆਂ ਨੂੰ ਕਾਲਜ ਵਿੱਚ ਸੰਗੀਤ ਕਲਾਂ ਅਤੇ ਨਾਚ ਕਲਾ ਦੀ ਸਿੱਖਿਆ ਦੇਣ ਲਈ ਸੱਤ ਦਿਨਾਂ ਕੈਂਪ ਲਗਾਇਆ ਜਾ ਰਿਹਾ ਹੈ ਇਸ ਤਰਾਂ ਦੇ ਕੈਂਪਾਂ ਨਾਲ ਵਿਦਿ





