16.8 C
Chandigarh

TODAY NOW NEWS

Friday, March 20, 2026
HomeBREAKING NEWSਓਕਲਾਹੋਮਾ ਹਾਈਵੇਅ 'ਤੇ ਵਾਪਰੇ ਸੜਕ ਹਾਦਸੇ ਵਿਚ ਹਾਈ ਸਕੂਲ ਦੀਆਂ 6 ਵਿਦਿਆਰਥਣਾਂ...

ਓਕਲਾਹੋਮਾ ਹਾਈਵੇਅ ‘ਤੇ ਵਾਪਰੇ ਸੜਕ ਹਾਦਸੇ ਵਿਚ ਹਾਈ ਸਕੂਲ ਦੀਆਂ 6 ਵਿਦਿਆਰਥਣਾਂ ਦੀ ਮੌਤ

ਸੈਕਰਾਮੈਂਟੋ 23 ਮਾਰਚ (ਹੁਸਨ ਲੜੋਆ ਬੰਗਾ)-ਬੀਤੇ ਦਿਨ ਓਕਲਾਹੋਮਾ ਹਾਈਵੇਅ ਉਪਰ ਇਕ ਛੋਟੇ ਯਾਤਰੀ ਵਾਹਣ ਤੇ ਸੈਮੀ ਟਰੱਕ ਵਿਚਾਲੇ ਜਬਰਦਸਤ ਟੱਕਰ ਹੋਣ ਕਾਰਨ ਇਕ ਹਾਈ ਸਕੂਲ ਦੀਆਂ 6 ਵਿਦਿਆਰਥਣਾਂ ਦੀ ਮੌਤ ਹੋ ਗਈ। ਇਹ ਵਿਦਿਆਰਥਣਾਂ ਯਾਤਰੀ ਵਾਹਣ ਵਿਚ ਸਵਾਰ ਸਨ। ਓਕਲਾਹੋਮਾ ਰਾਸ਼ਟਰੀ ਮਾਰਗ ਗਸ਼ਤੀ ਦਲ ਦੇ ਬੁਲਾਰੇ ਸਾਰਾਹ ਸਟੀਵਰਟ ਅਨੁਸਾਰ ਇਹ ਹਾਦਸਾ ਮੰਗਲਵਾਰ ਦੁਪਹਿਰ 1.30 ਵਜੇ ਦੇ ਆਸ ਪਾਸ ਓਕਲਾਹੋਮਾ ਸ਼ਹਿਰ ਦੇ ਦੱਖਣ ਵਿਚ ਤਕਰੀਬਨ 122 ਕਿਲੋਮੀਟਰ ਦੂਰ ਟਿਸ਼ੋਮਿੰਗੋ ਸ਼ਹਿਰ ਵਿਚ ਹੋਇਆ। ਸੈਮੀ ਟਰੱਕ ਦਾ ਡਰਾਈਵਰ ਵੀ ਜਖਮੀ ਹੈ ਪਰੰਤੂ ਉਸ ਦੀ ਹਾਲਤ ਬਾਰੇ ਪਤਾ ਨਹੀਂ ਲੱਗ ਸਕਿਆ। ਟਿਸ਼ੋਮਿੰਗੋ ਪਬਲਿਕ ਸਕੂਲ ਦੇ ਸੁਪਰਡੈਂਟ ਬੌਬੀ ਵੇਟਮੈਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਵਿਦਿਆਰਥਣਾਂ ਦੀ ਮੌਤ ਨਾਲ ਸਾਨੂੰ ਸੱਦਮਾ ਪੁੱਜਾ ਹੈ ਤੇ ਵੱਡਾ ਘਾਟਾ ਪਿਆ ਹੈ। ਸਮੁੱਚਾ ਸਟਾਫ ਤੇ ਵਿਦਿਆਰਥੀ ਸਦਮੇ ਵਿਚ ਹਨ। ਵੇਟਮੈਨ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।

Today Now News

RELATED ARTICLES
- Advertisment -

POPULAR POSTS