ਓਡੀਸ਼ਾ , 25 ਮਈ – ਓਡੀਸ਼ਾ ਗੰਜਮ ਦੇ ਕਲਿੰਗਾ ਘਾਟ ਨੇੜੇ ਬੀਤੀ ਰਾਤ ਬੱਸ ਪਲਟਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖ਼ਮੀ ਹੋ ਗਏ | ਇਹ ਲੋਕ ਪੱਛਮੀ ਬੰਗਾਲ ਦੇ ਸੈਲਾਨੀ ਦਰਿੰਗਬਾੜੀ ਤੋਂ ਵਾਪਸ ਆ ਰਹੇ ਸਨ। ਹਾਦਸਾ ਬ੍ਰੇਕ ਫੇਲ ਹੋਣ ਜਾਂ ਡਰਾਈਵਰ ਦੀ ਕਿਸੇ ਅਣਗਿਹਲੀ ਕਰਕੇ ਹੋਇਆ ਦੱਸਿਆ ਜਾ ਰਿਹਾ ਹੈ |






