16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਰਲ ਕੰਪਨੀ ਦੀ ਜਮੀਨ ਨੂੰ ਖੁਰਦ- ਬੁਰਦ ਕਰਨ ਵਾਲੇ ਨਿਰਮਲ ਭੰਗੂ ਦੀ...

ਪਰਲ ਕੰਪਨੀ ਦੀ ਜਮੀਨ ਨੂੰ ਖੁਰਦ- ਬੁਰਦ ਕਰਨ ਵਾਲੇ ਨਿਰਮਲ ਭੰਗੂ ਦੀ ਭੈਣ ਤੇ ਭਾਣਜੇ ਸਮੇਤ 6 ਦੋਸੀਆਂ ਤੇ ਪਰਚੇ ਦਰਜ : ਰਾਏਪੁਰ।

ਰਾਏਪੁਰ ਨੇ ਕਿਹਾ ਕਿ ਪੰਜਾਬ ਵਿੱਚੋ 25 ਲੱਖ ਲੋਕਾਂ ਦਾ 10,000 ਕਰੋੜ ਰੁਪਿਆਂ ਇਕੱਲੀ ਪਰਲ (ਪੀ ਏ ਸੀ ਐਲ) ਕੰਪਨੀ ਵਿੱਚ ਫਸਿਆ ਹੋਇਆ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕਾਫ਼ੀ ਲੰਮੇ ਸਮੇਂ ਤੋਂ ਪੰਜਾਬ ਅਤੇ ਕੇਦਰ ਸਰਕਾਰ ਵੱਲੋਂ ਪੈਦਾ ਕੀਤੀਆਂ ਚਿੱਟ- ਫੰਡ ਕੰਪਨੀਆਂ ਵੱਲੋਂ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਵਹੁਤ ਬੁਰੀ ਤਰ੍ਹਾਂ ਲੁਟਿਆ ਗਿਆ ਹੈ। ਜਿਸ ਵਿੱਚ ਪਰਲ (ਪੀ ਏ ਸੀ ਐਲ) ਕੰਪਨੀ, ਨਾਈਸਰ ਗਰੀਨ, ਰੋਜਵੈਲੀ, ਜੀ ਸੀ ਏ, ਸਰਬ ਐਗਰੋ, ਕਿੱਮ ਆਦਿ ਤੋਂ ਇਲਾਵਾ ਸੈਕੜੇ ਹੋਰ ਕੰਪਨੀਆਂ ਸਾਮਲ ਹਨ। ਇੰਨਾਂ ਸਬਦਾਂ ਦਾ ਪ੍ਰਗਟਾਵਾ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਦੇ ਮੁੱਖ ਬੁਲਾਰਾ ਪੰਜਾਬ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕੀਤਾ। ਰਾਏਪੁਰ ਨੇ ਕਿਹਾ ਕਿ ਪੰਜਾਬ ਵਿੱਚੋ 25 ਲੱਖ ਲੋਕਾਂ ਦਾ 10,000 ਕਰੋੜ ਰੁਪਿਆਂ ਇਕੱਲੀ ਪਰਲ (ਪੀ ਏ ਸੀ ਐਲ) ਕੰਪਨੀ ਵਿੱਚ ਫਸਿਆ ਹੋਇਆ ਹੈ ਅਤੇ ਪੂਰੇ ਦੇਸ਼ ਦੇ 5 ਕਰੋੜ 85 ਲੱਖ ਲੋਕਾਂ ਦਾ 49 ਹਜ਼ਾਰ 100 ਕਰੋੜ ਰੁਪਏ ਤੋਂ ਵੀ ਵੱਧ ਪੈਸਾ ਪਰਲ ਕੰਪਨੀ ਵਿੱਚ ਫਸਿਆ ਹੋਇਆ ਹੈ। ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਦੇ ਕੌਮੀ ਪ੍ਰਧਾਨ ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਨੇ 2014 ਤੋਂ ਪਰਲ ਕੰਪਨੀ ਤੋਂ ਲੋਕਾਂ ਨੂੰ ਪੈਸੇ ਵਿਆਜ ਸਮੇਤ ਵਾਪਸ ਕਰਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ। ਪਰਲ ਕੰਪਨੀ ਦੀ ਠੱਗੀ ਦਾ ਮਾਮਲਾ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਦੇ ਕੌਮੀ ਪ੍ਰਧਾਨ ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਦੇਸ਼ ਦੀ ਸਰਵ ਉਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਤੱਕ ਪਹੁੰਚਾਇਆ। ਮਾਨਯੋਗ ਸੁਪਰੀਮ ਕੋਰਟ ਨੇ ਸੀ. ਬੀ. ਆਈ. ਰਾਹੀਂ ਜਾਚ ਕਰਵਾਕੇ 2 ਫਰਵਰੀ 2016 ਨੂੰ ਫੈਸਲਾ ਨਿਵੇਸਕਾ ਦੇ ਹੱਕ ਵਿੱਚ ਦਿੱਤਾ। ਇਕ ਕਮਿਸ਼ਨ ਰਿਟਾ. ਚੀਫ ਜਸਟਿਸ ਆਰ. ਐਮ. ਲੌਢਾ ਦੇ ਅਧੀਨ ਆਰ ਐਮ ਲੌਢਾ ਕਮੇਟੀ ਦਾ ਗਠਨ ਕੀਤਾ। ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਆਰ ਐਮ ਲੌਢਾ ਕਮੇਟੀ ਪਰਲਜ ਕੰਪਨੀ ਦੀਆਂ ਜਮੀਨਾਂ ਆਟੈਚ ਕਰਕੇ, ਵਿੱਕਰੀ ਕਰਕੇ ਨਿਵੇਸਕਾ ਦਾ ਪੈਸਾ ਵਿਆਜ਼ ਸਮੇਤ ਵਾਪਸ ਕਰੇ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਅਫਸੋਸ 5 ਸਾਲ ਬੀਤ ਜਾਣ ਦੇ ਬਾਵਯੂਦ ਵੀ ਲੋਕਾਂ ਨੂੰ ਇੱਕ ਵੀ ਪੈਸਾ ਵਾਪਸ ਨਹੀਂ ਮਿਲਿਆ। ਸਗੋਂ ਲੋਕਤੰਤਰ ਦਾ ਘਾਣ ਕਰਕੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੀਆਂ ਸਰੇਆਮ ਧੱਜੀਆਂ ਉਡਾਈਆ ਜਾ ਰਹੀਆਂ ਹਨ। ਪਰਲ ਕੰਪਨੀ ਵਿੱਚ ਜਮਾਂ ਲੋਕਾਂ ਦੇ ਪੈਸੇ ਨਾਲ ਖਰੀਦੀਆਂ ਗਈਆਂ ਜਮੀਨਾਂ ਨੂੰ ਕੁਝ ਕੁ ਲੋਕ, ਕੁਝ ਕੁ ਮਾਲ ਮਹਿਕਮੇ ਦੇ ਅਧਿਕਾਰੀਆਂ ਨਾਲ ਮਿਲਕੇ ਖੁਰਦ ਬੁਰਦ ਕਰਨ ਵਿੱਚ ਲੱਗੇ ਹੋਏ ਹਨ। ਜਿਸ ਦੀਆਂ ਮਿਸਾਲਾਂ ਥਾਨਾ ਬੁਢਲਾਡਾ ਦੇ ਪਿੰਡ ਬਹਾਦਰ ਪੁਰ, ਦਾਤੇਵਾਸ, ਕਲੀਪੁਰ, ਫੁਲੂਵਾਲਾ ਡੋਡ ਵਿੱਚ ਮਿਲਦੀਆਂ ਹਨ। ਨਿਰਮਲ ਭੰਗੂ ਦੀ ਭੈਣ ਬਲਦੇਵ ਕੌਰ ਪਤਨੀ ਮਲਕੀਤ ਸਿੰਘ ਤੇ ਨਿਰਮਲ ਭੰਗੂ ਦੇ ਭਾਣਜੇ ਕੁਲਵੀਰ ਸਿੰਘ ਪੁਤਰ ਮਲਕੀਤ ਸਿੰਘ ਨੇ 8 ਕਨਾਲਾਂ ਜਮੀਨ ਦਾ ਤਬਾਦਲਾ ਪਰਲ ਕੰਪਨੀ ਦੀ ਜ਼ਮੀਨ ਦੀਆਂ 88 ਕਨਾਲਾਂ 8 ਮਰਲੇ ਨਾਲ ਕੀਤਾ। ਜਦੋਂ ਕਿ ਦੋਨੋ ਜਮੀਨਾਂ ਦੀ ਕੀਮਤ ਇੱਕ ਸਮਾਨ ਹੈ। ਫ਼ਿਰ ਇਨ੍ਹਾਂ ਨੇ ਪਵਰ ਆਫ ਅਟਾਰਨੀ ਗੋਰਾ ਲਾਲ ਤੇ ਵੀਨਾ ਰਾਣੀ ਦੇ ਨਾ ਕਰ ਦਿੱਤੀ। ਰਾਏਪੁਰ ਨੇ ਦੱਸਿਆ ਕਿ ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਦੀ ਅਗਵਾਈ ਵਿੱਚ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਦੀ ਸਮੁੱਚੀ ਟੀਮ ਨੇ ਥਾਨਾ ਬੁਢਲਾਡਾ ਦੇ ਇਨ੍ਹਾਂ ਪਿੰਡਾਂ ਦੀਆਂ ਪਰਲ ਕੰਪਨੀ ਦੀਆਂ ਜਮੀਨਾਂ ਉਤੇ ਕਾਫ਼ੀ ਵਾਰ ਸਾਤਮਈ ਥਰਨੇ ਪਰਦਰਸਨ ਵੀ ਕੀਤੇ। ਫਿਰ ਮਾਨਸਾ 25 ਨਵੰਬਰ ਤੋਂ 2 ਦਸੰਬਰ ਤੱਕ 2019 ਨੂੰ ਕਚਿਹਰੀਆਂ ਦੇ ਅੱਗੇ ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਦਿਨ ਰਾਤ ਦੀ ਭੁੱਖ ਹੜਤਾਲ ਤੇ ਬੈਠ ਗਏ। ਸਿਵਿਲ ਤੇ ਪੁਲਿਸ ਪਰਸਾਸਨ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਦੋਸੀਆਂ ਤੇ ਕਾਰਵਾਈ ਕੀਤੀ ਜਾਵੇਗੀ ਤਾਂ 2 ਦਸੰਬਰ ਨੂੰ ਭੁੱਖ ਹੜਤਾਲ ਖਤਮ ਕੀਤੀ। ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਦੀ ਅਣਥੱਕ ਮਿਹਨਤ ਤੇ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਦੇ ਜਝਾਰੂ ਯੋਧਿਆਂ ਦੀ ਲਗਨ ਸਦਕਾ ਲੀਗਲ ਡੀ. ਏ. ਦੀ ਸਿਫਾਰਸ਼ ਤੇ ਹੁਣ ਜਾਚ ਦੁਰਾਨ ਦੋਸ਼ੀ ਪਾਏ ਗਏ 6 ਦੋਸੀਆਂ ਪਰਚੇ ਸਦਰ ਥਾਨਾ ਬੁਢਲਾਡਾ ਵਿੱਚ ਦਰਜ ਕੀਤੇ ਗਏ। ਐਫ. ਆਈ. ਆਰ. ਨੰ. 0015 ਤੇ ਧਰਾਵਾਂ 420,421,188,120 ਬੀ. ਦੇ ਤਹਿਤ ਮੁੱਖ ਦੋਸੀਆਨ ਨਿਰਮਲ ਭੰਗੂ ਦੇ ਭਾਣਜੇ ਕੁਲਵੀਰ ਸਿੰਘ ਪੁੱਤਰ ਮਲਕੀਤ ਸਿੰਘ, ਨਿਰਮਲ ਭੰਗੂ ਦੀ ਭੈਣ ਬਲਦੇਵ ਕੌਰ ਪਤਨੀ ਮਲਕੀਤ ਸਿੰਘ, ਹਰਭਜਨ ਸਿੰਘ ਪੁੱਤਰ ਵਧਾਵਾ ਸਿੰਘ, ਗੋਰਾ ਲਾਲ ਪੁੱਤਰ ਭੂਸਣ ਕੁਮਾਰ, ਵੀਨਾ ਰਾਣੀ ਪਤਨੀ ਪਰਮਦੇਵ ਅਤੇ ਰੀਤੂ ਬਾਲਾ ਪਤਨੀ ਗੋਰਾ ਲਾਲ ਆਦਿ ਤੇ ਪਰਚੇ ਦਰਜ ਬੁਢਲਾਡਾ ਸਦਰ ਥਾਨਾ ਵਿੱਚ ਹੋ ਗਏ ਹਨ। ਜੋ ਕਿ ਪਰਲ ਪੀੜਤਾਂ ਲਈ ਚੰਗੀ ਖਬਰ ਹੈ। ਕਿਉਂਕਿ ਜੇਕਰ ਪਰਲ ਕੰਪਨੀ ਦੀਆਂ ਜਮੀਨਾਂ ਬਚਣਗੀਆ ਤਾਂ ਹੀ ਪਰਲ ਪੀੜਤਾਂ ਨੂੰ ਪੈਸਾ ਵਾਪਸ ਮਿਲੇਗਾ। ਸੋ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਦੇ ਜਝਾਰੂ ਯੋਧਿਆਂ ਜੰਗ ਜਾਰੀ ਹੈ। ਇਸ ਸਾਰੀ ਕਾਰਵਾਈ ਦਾ ਸਿਹਰਾ ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਕੌਮੀ ਪ੍ਰਧਾਨ, ਸੁਰਿੰਦਰ ਕੁਮਾਰ ਧਵਨ ਜਿਲ੍ਹਾ ਪ੍ਰਧਾਨ, ਗੁਰਤੇਜ ਸਿੰਘ ਬਹਿਮਣ ਚੇਅਰਮੈਨ, ਬਲਜੀਤ ਕੌਰ ਸੇਖਾ ਪ੍ਰਧਾਨ, ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਮੁੱਖ ਬੁਲਾਰਾ ਪੰਜਾਬ, ਜੱਗਾ ਸਿੰਘ ਤੰਗਰਾਲੀ ਸੀਨੀਅਰ ਆਗੂ, ਹਰਭਜਨ ਸਿੰਘ ਬੰਗੀ ਮੀਤ ਪ੍ਰਧਾਨ, ਗੁਰਜੰਟ ਸਿੰਘ ਸਾਹਪੁਰ ਕਲਾ ਜਿਲ੍ਹਾ ਪ੍ਰਧਾਨ ਅਤੇ ਸਮੁੱਚੀ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਦੇ ਜਝਾਰੂ ਯੋਧਿਆਂ ਨੂੰ ਜਾਦਾਂ ਹੈ।

Today Now News

RELATED ARTICLES
- Advertisment -

POPULAR POSTS