17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਸਿਆ ਵਿਰੁਧ 5 ਮੁਕਦਮੇ ਦਰਜ ਕਰਕੇ 6 ਮੁਲਜਿਮ ਕੀਤੇ ਗ੍ਰਿਫਤਾਰ

ਨਸਿਆ ਵਿਰੁਧ 5 ਮੁਕਦਮੇ ਦਰਜ ਕਰਕੇ 6 ਮੁਲਜਿਮ ਕੀਤੇ ਗ੍ਰਿਫਤਾਰ

81 ਬੋਤਲਾਂ ਸਰਾਬ ਸਮੇਤ 2 ਮੋਟਰਸਾਈਕਲ ਅਤੇ 50 ਲੀਟਰ ਲਾਹਣ ਕੀਤੀ ਬਰਾਮਦ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮਾਨਸਾ ਪੁਲਿਸ ਵਲੋਂ ਨਸਿਆ ਵਿਰੁਧ ਵਿਢੀ ਮੁਹਿੰਮ ਤਹਿਤ ਮੁਲਜਿਮਾ ਨੂੰ ਕਾਬੂ ਕਰਕੇ ਉਹਨਾਂ ਵਿਰੁਧ ਮੁਕਦਮੇ ਦਰਜ ਰਜਿਸਟਰ ਕਰਵਾ ਕੇ ਬਰਾਮਦਗੀ ਕਰਵਾਈ ਗਈ ਹੈ।ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਜੰਗੀਰ ਸਿੰਘ ਪੁਤਰ ਗੁਰਬਚਨ ਸਿੰਘ ਵਾਸੀ ਆਹਲੂਪੁਰ ਵਿਰੁਧ ਆਬਕਾਰੀ ਐਕਟ ਦਾ ਮੁਕਦਮਾ ਦਰਜ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 25 ਬੋਤਲਾਂ ਸਰਾਬ ਨਜਾਇਜ ਬਰਾਮਦ ਕੀਤੀ। ਥਾਣਾ ਜੌੜਕੀਅਾ ਦੀ ਪੁਲਿਸ ਪਾਰਟੀ ਨੇ ਕੁਲਦੀਪ ਸਿੰਘ ਉਰਫ ਕਾਲਾ ਪੁਤਰ ਬਘੇਰਾ ਸਿੰਘ ਅਤੇ ਹਰਬੰਸ ਸਿੰਘ ਉਰਫ ਬੰਸੀ ਪੁਤਰ ਗੁਰਜੰਟ ਸਿੰਘ ਵਾਸੀਅਨ ਰਾਮਾਨੰਦੀ ਨੂੰ ਮੋਟਰਸਾਈਕਲ ਹੀਰੋ ਸੀਡੀਡੀਲਕਸ ਨੰ.ਪੀਬੀ19ਐਫ7624 ਸਮੇਤ ਕਾਬੂ ਕਰਕੇ 24 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ ਜੁਗਨੀ ਸੌਫੀ (ਹਰਿਆਣਾ) ਬਰਾਮਦ ਹੋਣ ਤੇ ਮੁਲਜਿਮਾ ਦੇ ਵਿਰੁਧ ਥਾਣਾ ਜੌੜਕੀਆਂ ਵਿਖੇ ਆਬਕਾਰੀ ਐਕਟ ਤਹਿਤ ਮੁਕਦਮਾ ਦਰਜ ਕਰਵਾ ਕੇ ਬਰਾਮਦ ਮਾਲ ਅਤੇ ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿਚ ਲਿਆ ਗਿਆ ਹੈ। ਥਾਣਾ ਬੋਹਾ ਦੀ ਪੁਲਿਸ ਪਾਰਟੀ ਨੇ ਰਾਜ ਸਿੰਘ ਉਰਫ ਕਾਲਾ ਪੁਤਰ ਕਰਨੈਲ ਸਿੰਘ ਵਾਸੀ ਮੰਢਾਲੀ ਨੂੰ ਮੋਟਰਸਾਈਕਲ ਟੀਵੀਐਸ ਬਿਨਾ ਨੰਬਰੀ ਸਮੇਤ ਕਾਬੂ ਕਰਕੇ 24 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ) ਬਰਾਮਦ ਹੋਣ ਤੇ ਮੁਲਜਿਮ ਦੇ ਵਿਰੁਧ ਥਾਣਾ ਬੋਹਾ ਵਿਖੇ ਆਬਕਾਰੀ ਐਕਟ ਤਹਿਤ ਮੁਕਦਮਾ ਦਰਜ ਕਰਵਾ ਕੇ ਬਰਾਮਦ ਮਾਲ ਅਤੇ ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿਚ ਲਿਆ ਗਿਆ ਹੈ। ਥਾਣਾ ਜੋਗਾ ਦੀ ਪੁਲਿਸ ਪਾਰਟੀ ਨੇ ਜਸਪਾਲ ਸਿੰਘ ਉਰਫ ਜਸੀ ਪੁਤਰ ਨਾਥੀ ਸਿੰਘ ਵਾਸੀ ਜੋਗਾ ਨੂੰ ਕਾਬੂ ਕਰਕੇ 8 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀ। ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਬਲਜਿੰਦਰ ਸਿੰਘ ਉਰਫ ਬਿੰਦਰ ਪੁਤਰ ਗੁਰਚਰਨ ਸਿੰਘ ਵਾਸੀ ਆਹਲੂਪੁਰ ਵਿਰੁਧ ਆਬਕਾਰੀ ਐਕਟ ਦਾ ਮੁਕਦਮਾ ਦਰਜ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ।ਐਸਐਸਪੀ ਮਾਨਸਾ ਸ੍ਰੀ ਸੁਰੇਂਦਰ ਲਾਬਾ, ਆਈਪੀਐਸ ਵਲੋਂ ਦਸਿਆ ਗਿਆ ਕਿ ਨਸਿਆ ਅਤੇ ਮਾੜੇ ਅਨਸਰਾ ਵਿਰੁਧ ਵਿਢੀ ਮੁਹਿੰਮ ਨੂੰ ਅਗੇ ਲਈ ਵੀ ਇਸੇ ਤਰਾ ਹੀ ਜਾਰੀ ਰਖਿਆ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS