17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਸ਼ਿਆਂ ਵਿਰੁੱਧ 4 ਮੁਕੱਦਮੇ ਦਰਜ਼ ਕਰਕੇ 6 ਮੁਲਜਿਮ ਕੀਤੇ ਕਾਬੂ

ਨਸ਼ਿਆਂ ਵਿਰੁੱਧ 4 ਮੁਕੱਦਮੇ ਦਰਜ਼ ਕਰਕੇ 6 ਮੁਲਜਿਮ ਕੀਤੇ ਕਾਬੂ

87 ਬੋਤਲਾਂ ਸ਼ਰਾਬ, 40 ਨਸ਼ੀਲੀਆਂ ਗੋਲੀਆਂ, 25 ਗ੍ਰਾਮ ਸਮੈਕ ਅਤੇ 1 ਲੀਟਰ ਨਸ਼ੀਲਾ ਘੋਲ ਕੀਤਾ ਬਰਾਮਦ

ਜੂਆ ਐਕਟ ਤਹਿਤ ਮੁਲਜਿਮ ਨੂੰ ਕਾਬੂ ਕਰਕੇ 2210 ਰੁਪਏ ਨਗਦੀ ਜੂਆ ਦੀ ਬਰਾਮਦਗੀ

ਮਾਨਸਾ, 03 ਸਤੰਬਰ ਗੁਰਜੰਟ ਸਿੰਘ ਬਾਜੇਵਾਲੀਆ: ਗੌਰਵ ਤੂੂਰਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸ਼ਿਆ ਦੀ ਰੋੋਕਥਾਮ ਸਬੰਧੀ ਵਿਸੇਸ਼ ਮੁਹਿੰਮ ਚਲਾਈ ਗਈ ਹੈ। ਇਸੇ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਮਨਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕਸ ਸੈਲ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋੋਂ ਰੁਪਿੰਦਰ ਸਿੰਘ ਉਰਫ ਪਿੰਦਰ ਪੁੱਤਰ ਗੁਰਜੰਟ ਸਿੰਘ ਅਤੇ ਗੁਰਜੀਤ ਸਿੰਘ ਉਰਫ ਗੀਤਾ ਪੁੱਤਰ ਜਸਪਾਲ ਸਿੰਘ ਵਾਸੀਅਨ ਢੀਮਾਂਵਾਲੀ (ਫਰੀਦਕੋਟ) ਨੂੰ ਕਾਬੂ ਕਰਕੇ 1 ਲੀਟਰ ਨਸ਼ੀਲਾ ਘੋਲ ਅਤੇ 40 ਨਸ਼ੀਲੀਆਂ ਗੋੋਲੀਆਂ ਦੀ ਬਰਾਮਦਗੀ ਹੋਣ ਤੇ ਉਹਨਾਂ ਦੇ ਵਿਰੁੱਧ ਥਾਣਾ ਸਿਟੀ^1 ਮਾਨਸਾ ਵਿਖੇ ਐਨ,ਡੀ,ਪੀ,ਐਸ, ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ। ਥਾਣਾ ਸਿਟੀ ਬੁਢਲਾਡਾ ਦੇ ਸ:ਥ: ਮੇਲਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਸ਼ਨੀ ਉਰਫ ਦਾਨੀ ਪੁੱਤਰ ਬੰਸੀ ਅਤੇ ਮੰਗਾ ਸਿੰਘ ਉਰਫ ਚੂਹਾ ਪੁੱਤਰ ਵਜੀਰ ਸਿੰਘ ਵਾਸੀਅਨ ਬੁਢਲਾਡਾ ਨੂੰ ਕਾਬੂ ਕਰਕੇ 25 ਗ੍ਰਾਮ ਸਮੈਕ ਦੀ ਬਰਾਮਦਗੀ ਹੋਣ ਤੇ ਉਹਨਾਂ ਦੇ ਵਿਰੁੱਧ ਥਾਣਾ ਸਿਟੀ ਬੁਢਲਾਡਾ ਵਿਖੇ ਐਨ,ਡੀ,ਪੀ,ਐਸ, ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ।
ਇਸੇ ਤਰਾ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਸੀ,ਆਈ,ਏ, ਸਟਾਫ ਮਾਨਸਾ ਦੇ ਸ:ਥ: ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਭੋਲਾ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਕਰਮਗੜ ਔਤਾਂਵਾਲੀ ਨੂੰ ਕਾਬੂ ਕਰਕੇ 72 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਕੀਤੀ ਗਈ। ਥਾਣਾ ਬੋਹਾ ਦੇ ਹੌਲਦਾਰ ਰਿੰਕੂ ਸਿੰਘ ਵੱਲੋਂ ਭੋਲਾ ਸਿੰਘ ਪੁੱਤਰ ਬਚਨ ਸਿੰਘ ਵਾਸੀ ਅੱਕਾਂਵਾਲੀ ਨੂੰ ਕਾਬੂ ਕਰਕੇ 15 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ ਗਈ ਹੈ।
ਜੂਆ ਐਕਟ:
ਥਾਣਾ ਸਿਟੀ ਬੁਢਲਾਡਾ ਦੇ ਹੌਲਦਾਰ ਸੰਦਲਦੀਪ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਜਸਵੰਤ ਰਾਮ ਪੁੱਤਰ ਅਮਰਨਾਥ ਵਾਸੀ ਅਹਿਮਦਪੁਰ ਨੂੰ ਦੜਾ ਸੱਟਾ ਲਗਾਉਦਿਆਂ ਮੌਕਾ ਪਰ ਕਾਬੂ ਕਰਕੇ 2210 ਰੁਪਏ ਦੀ ਨਗਦੀ ਜੂਆ ਦੀ ਬਰਾਮਦਗੀ ਕਰਕੇ ਉਸਦੇ ਵਿਰੁੱਧ ਜੂਆ ਐਕਟ ਦਾ ਮੁਕੱਦਮਾ ਦਰਜ਼ ਰਜਿਸਟਰ ਕਰਵਾ ਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।

Today Now News

RELATED ARTICLES
- Advertisment -

POPULAR POSTS