16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਈ,ਐਮ,ਏ, ਵੱਲੋ ਲਗਾਇਆ ਗਿਆ 5ਵਾਂ ਲੜੀਵਾਰ ਮੈਡੀਕਲ ਫਰੀ ਚੈੱਕਅੱਪ ਕੈਂਪ :-

ਆਈ,ਐਮ,ਏ, ਵੱਲੋ ਲਗਾਇਆ ਗਿਆ 5ਵਾਂ ਲੜੀਵਾਰ ਮੈਡੀਕਲ ਫਰੀ ਚੈੱਕਅੱਪ ਕੈਂਪ :-

ਮਾਨਸਾ 25 ਅਕਤੂਬਰ /ਗੁਰਜੰਟ ਸਿੰਘ ਬਾਜੇਵਾਲੀਆ/ ਆਈਂ,ਐਮ, ਏ, ਮਾਨਸਾ ਵੱਲੋ ਗੁਰਦੁਆਰਾ ਸਾਹਿਬ ਡੂੰਮਵਾਲਾ ਵਿਖੇ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿਚ 150 ਦੇ ਕਰੀਬ ਲੋੜਵੰਦ ਮਰੀਜਾਂ ਦਾ ਫਰੀ ਚੈੱਕਅਪ, ਫਰੀ ਦਵਾਈਆਂ ਵੀ ਦਿੱਤੀਆ ਗਈਆਂ। ਇਸ ਕੈਂਪ ਵਿੱਚ ਰੋਟਰੀ ਕਲੱਬ ਮਾਨਸਾ ਗਰੇਟਰ ਵੱਲੋ ਵੀ ਵਿਨੋਦ ਕੁਮਾਰ ਦੀ ਅਗਵਾਈ ਹੇਠ ਸਹਿਯੋਗ ਪਾਇਆ ਗਿਆ। ਕੈਂਪ ਦਾ ਉਦਘਾਟਨ ਡੇਰਾ ਬਾਬਾ ਭਾਈ ਗੁਰਦਾਸ ਜੀ ਦੇ ਮੁੱਖੀ ਬਾਬਾ ਅੰਮ੍ਰਿਤ ਮੁਨੀ ਜੀ, ਆਈ,ਐਮ, ਏ, ਦੇ ਸੀਨੀਅਰ ਡਾਕਟਰ ਪ੍ਰਸ਼ੋਤਮ ਗੋਇਲ, ਡਾਕਟਰ ਯਸ਼ਪਾਲ ਗਰਗ ਵੱਲੋ ਕੀਤਾ ਗਿਆ। ਇਸ ਮੌਕੇ ਬੋਲਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ, ਜਨਰਲ ਸਕੱਤਰ ਡਾਕਟਰ ਸ਼ੇਰਜੰਗ ਸਿੰਘ ਸਿੱਧੂ ਅਤੇ ਫਨਾਇਸ ਸੱਕਤਰ ਡਾਕਟਰ ਸੁਰੇਸ਼ ਸਿੰਗਲਾ ਜੀ ਨੇ ਕਿਹਾ ਕਿ ਆਈ,ਐਮ,ਏ,ਲੋਕਾਂ ਦੀ ਸੇਵਾ ਲਈ ਹਮੇਸ਼ਾ ਵਚਨਬੱਧ ਹੈ ਅਤੇ ਧਾਰਮਿਕ, ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਲੋੜਵੰਦ ਮਰੀਜਾ ਦੀ ਮੱਦਦ ਜਾਰੀ ਰਹੇਗੀ।
ਇਸ ਕੈਂਪ ਵਿੱਚ ਡਾਕਟਰ ਸੁਖਦੇਵ ਡੁਮੇਲੀ, ਡਾਕਟਰ ਅੰਕੁਸ਼ ਗੁਪਤਾ, ਡਾਕਟਰ ਅਨਿਲ ਗਰਗ ਅਤੇ ਡਾਕਟਰ ਰਾਕੇਸ਼ ਜਿੰਦਲ ਨੇ ਮਰੀਜ਼ਾਂ ਦਾ ਚੈਕਅਪ ਕੀਤਾ। ਸ਼੍ਰੀ ਕੈਲਾਸ਼ ਮੋਹਨ ਅਤੇ ਸ਼੍ਰੀ ਜਸਵੀਰ ਸਿੰਘ ਫਾਰਮੇਸੀ ਅਫਸਰਾਂ ਨੇ ਦਵਾਈਆਂ ਦੀ ਵੰਡ ਕੀਤੀ।
ਇਹ ਕੈਂਪ ਸ਼੍ਰੀ ਮਤੀ ਜਸਵੀਰ ਕੌਰ ਪ੍ਰਧਾਨ ਨਗਰ ਕੌਂਸਲ ਮਾਨਸਾ, ਸਰਦਾਰ ਗੁਰਚਰਨ ਸਿੰਘ, ਬੋਨੀ ਸਿੰਘ ਅਤੇ ਸਹੀਦ ਭਗਤ ਵੈਲਫੇਅਰ ਕਲੱਬ ਦੇ ਮੈਬਰਾਂ ਦੀ ਸਹਾਇਤਾ ਨਾਲ ਲਗਾਇਆ ਗਿਆ ਸੀ। ਜਿੰਨਾ ਦਾ ਕੈਂਪ ਨੂੰ ਸਫਲ ਬਣਾਉਣ ਵਿੱਚ ਬਹੁਤ ਯੋਗਦਾਨ ਰਿਹਾ।

Today Now News

RELATED ARTICLES
- Advertisment -

POPULAR POSTS