ਔਰਤਾਂ ਅਤੇ ਮਰਦਾਂ ਵਿਰੁੱਧ ਥਾਣਾ ਸਿਟੀ-1 ਬਰਨਾਲਾ ਚ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਬਰਨਾਲਾ (ਕਰਨਪਰੀਤ ਧੰਦਰਾਲ) : ਥਾਣਾ ਸਿਟੀ-1 ਪੁਲਿਸ ਬਰਨਾਲਾ ਵਲੋਂ ਜਿਸਮਫਰੋਸ਼ੀ ਦੇ ਧੰਦੇ ਚ ਸ਼ਾਮਿਲ 5 ਔਰਤਾਂ ਅਤੇ 4 ਮਰਦਾਂ ਨੂੰ ਥਾਣਾ ਮੁਖੀ ਸਿਟੀ-1 ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਵਿਅਕਤੀਆਂ ਦੇ ਸਬੰਧ ਚ ਨਹਿਰੂ ਚੌਕ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਆ ਕੇ ਇਤਲਾਹ ਦਿੱਤੀ ਕਿ ਕੁਲਵਿੰਦਰ ਕੌਰ ਪਤਨੀ ਸਵ. ਬਲਜੀਤ ਸਿੰਘ ਵਾਸੀ ਅਕਾਲਗਡ਼੍ਹ ਬਸਤੀ ਨੇਡ਼ੇ ਰੇਲਵੇ ਸਟੇਸ਼ਨ ਬਰਨਾਲਾ ਆਪਣੇ ਘਰ ਅੰਦਰ ਬਾਹਰੋਂ ਮਰਦਾਂ ਤੇ ਔਰਤਾਂ ਨੂੰ ਜਿਸਮਫਰੋਸ਼ੀ ਦਾ ਧੰਦਾ ਕਰਨ ਲਈ ਕਿਰਾਏ ਤੇ ਕਮਰੇ ਦਿੰਦੀ ਹੈ । ਜਿਸ ਤੇ ਕਾਰਵਾਈ ਕਰਦਿਆਂ ਮੌਕੇ ਉਪਰ ਪਹੁੰਚ ਕੇ ਕੁਲਵਿੰਦਰ ਕੌਰ ਉਰਫ਼ ਰਾਣੀ ਪਤਨੀ ਸਵ: ਬਲਜੀਤ ਸਿੰਘ ਵਾਸੀ ਅਕਾਲਗਡ਼੍ਹ ਬਰਨਾਲਾ, ਊਸ਼ਾ ਰਾਣੀ ਪਤਨੀ ਸਵ: ਸੋਹਨ ਸਿੰਘ ਵਾਸੀ ਸਟੇਟ ਰਾਜਸਥਾਨ ਹਾਲ ਆਬਾਦ ਰਾਮਗਡ਼੍ਹੀਆ ਰੋਡ ਬਰਨਾਲਾ, ਸੰਤੋਸ਼ ਰਾਣੀ ਪਤਨੀ ਸਵ: ਬੁੱਧ ਰਾਮ ਵਾਸੀ ਅਕਾਲਗਡ਼੍ਹ ਬਸਤੀ ਬਰਨਾਲਾ, ਵੀਰਪਾਲ ਕੌਰ ਪਤਨੀ ਨਿਸ਼ਾਲ ਕੁਮਾਰ ਵਾਸੀ ਸੇਖਾ ਰੋਡ ਬਰਨਾਲਾ, ਗੁਰਮੀਤ ਕੌਰ ਉਰਫ਼ ਰਿੰਕੂ ਪਤਨੀ ਗੁਰਮੇਲ ਸਿੰਘ ਵਾਸੀ ਰਾਮਗਡ਼੍ਹੀਆ ਰੋਡ ਬਰਨਾਲਾ, ਹਰਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਸੇਖਾ ਰੋਡ ਬਰਨਾਲਾ, ਵਿਸ਼ਾਲ ਕੁਮਾਰ ਪੁੱਤਰ ਦੀਪਕ ਕੁਮਾਰ ਵਾਸੀ ਸੇਖਾ ਰੋਡ ਬਰਨਾਲਾ, ਮਿੰਟੂ ਰਾਮ ਪੁੱਤਰ ਨਾਨੂੰ ਰਾਮ ਵਾਸੀ ਪੱਤੀ ਰੋਡ ਬਰਨਾਲਾ ਅਤੇ ਭਗਵੰਤ ਸਿੰਘ ਪੁੱਤਰ ਲੀਲਾ ਸਿੰਘ ਵਾਸੀ ਸੁੱਖਲੱਧੀ (ਬਠਿੰਡਾ) ਨੂੰ ਇਤਰਾਜ਼ਯੋਗ ਹਾਲਤ ¯ਚ ਰੰਗੇ ਹੱਥੀ ਕਾਬੂ ਕਰ ਕੇ ਉਨ੍ਹਾਂ ਪਾਸੋਂ 1400 ਰੁਪਏ ਨਕਦੀ ਅਤੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਉਪਰੋਕਤ ਔਰਤਾਂ ਅਤੇ ਮਰਦਾਂ ਵਿਰੁੱਧ ਥਾਣਾ ਸਿਟੀ-1 ਬਰਨਾਲਾ ਚ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |



