17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ 'ਚ 5 ਡੇਢ ਕਿੱਲੋ ਹੈਰੋਇਨ ਤੇ ਮਿਲੀਆਂ ਚੱਪਲਾਂ,5 ਸ਼ੱਕੀ ਗ੍ਰਿਫ਼ਤਾਰ,ਘੁਸਪੈਠ ਨਾਲ...

ਤਰਨਤਾਰਨ ‘ਚ 5 ਡੇਢ ਕਿੱਲੋ ਹੈਰੋਇਨ ਤੇ ਮਿਲੀਆਂ ਚੱਪਲਾਂ,5 ਸ਼ੱਕੀ ਗ੍ਰਿਫ਼ਤਾਰ,ਘੁਸਪੈਠ ਨਾਲ ਜੁੜੇ ਹੋ ਸਕਦੇ ਨੇ ਤਾਰ

ਪੰਜ ਮੁਲਜ਼ਮਾਂ ਨੂੰ ਹਿਰਾਸਤ ਲੈ ਲਿਆ ਗਿਆ ਹੈ ਜਿਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

ਭਿੱਖੀਵਿੰਡ,ਸ਼ਮਸ਼ੇਰ ਸਿੰਘ : BSF ਦੀ 103 ਬਟਾਲੀਅਨ ਵੱਲੋਂ ਚੱਪਲਾਂ ਦੇ ਤਲਿਆਂ ‘ਚ ਹੈਰੋਇਨ ਲੁਕੋ ਕੇ ਲਿਆ ਰਹੇ ਸਰਹੱਦੀ ਪਿੰਡ ਵਾਂ ਤਾਰਾ ਸਿੰਘ ਦੇ ਕਾਬੂ ਕੀਤੇ ਪੰਜ ਲੋਕਾਂ ਖ਼ਿਲਾਫ਼ ਥਾਣਾ ਖਾਲੜਾ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਸਾਰੇ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਇਕ ਕਿੱਲੋ 120 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁਲਿਸ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਦੱਸਣਾ ਬਣਦਾ ਹੈ ਕਿ ਭਾਰਤ-ਪਾਕਿ ਸਰਹੱਦ ਦੀ ਚੌਕੀ ਵਾਂ ਤਾਰਾ ਸਿੰਘ ਕੋਲੋਂ ਕੰਢਿਆਲੀ ਤਾਰ ਦੇ ਗੇਟ ਨੰਬਰ 140/01 ਤੋਂ ਬੀਐੱਸਐੱਫ ਦੀ 103 ਬਟਾਲੀਅਨ ਦੇ ਅਧਿਕਾਰੀਆਂ ਨੇ ਪੰਜ ਲੋਕਾਂ ਬਿਪਕਰਮਜੀਤ ਸਿੰਘ ਪੁੱਤਰ ਹਰਚਰਨ ਸਿੰਘ, ਨਿਰਮਲ ਸਿੰਘ ਪੁੱਤਰ ਸੋਹਨ ਸਿੰਘ, ਨਛੱਤਰ ਸਿੰਘ ਪੁੱਤਰ ਗੋਪਾਲ ਸਿੰਘ, ਪੰਜਾਬ ਸਿੰਘ ਪੁੱਤਰ ਕਾਬਲ ਸਿੰਘ ਅਤੇ ਰਾਜੂ ਪੁੱਤਰ ਨਿਰਵੈਲ ਸਿੰਘ ਵਾਸੀ ਵਾਂ ਤਾਰਾ ਸਿੰਘ ਨੂੰ ਚਾਰੇ ਜੋੜੇ ਚੱਪਲਾਂ ‘ਚ ਲੁਕੋਈ ਗਈ। 1 ਕਿੱਲੋ 120 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਥਾਣਾ ਖਾਲੜਾ ਦੇ ਜਾਂਚ ਅਧਿਕਾਰੀ ਸਾਹਿਬ ਸਿੰਘ ਨੇ ਦੱਸਿਆ ਕਿ ਕੰਪਨੀ ਕਮਾਂਡਰ ਈ ਕੰਪਨੀ 103 ਬਟਾਲੀਅਨ ਇੰਸਪੈਕਟਰ ਹਿੰਮਤ ਬੋਰੇ ਵੱਲੋਂ ਹੈਰੋਇਨ ਸਮੇਤ ਸੌਂਪੇ ਗਏ ਪੰਜ ਮੁਲਜ਼ਮਾਂ ਨੂੰ ਹਿਰਾਸਤ ਲੈ ਲਿਆ ਗਿਆ ਹੈ

Today Now News

RELATED ARTICLES
- Advertisment -

POPULAR POSTS