17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਬਕਾਰੀ ਐਕਟ ਤਹਿਤ 6 ਮੁਕੱਦਮੇ ਦਰਜ ਕਰਕੇ 5 ਮੁਲਜਿਮ ਕੀਤੇ ਗ੍ਰਿਫਤਾਰ ।

ਆਬਕਾਰੀ ਐਕਟ ਤਹਿਤ 6 ਮੁਕੱਦਮੇ ਦਰਜ ਕਰਕੇ 5 ਮੁਲਜਿਮ ਕੀਤੇ ਗ੍ਰਿਫਤਾਰ ।

247 ਬੋਤਲਾਂ ਸ਼ਰਾਬ, 150 ਲੀਟਰ ਲਾਹਣ ਸਮੇਤ 2 ਮੋਟਰਸਾਈਕਲਾਂ ਦੀ ਬਰਾਮਦਗੀ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅਕਤੂਬਰ ਪੁਲਿਸ ਨੇ ਨਸਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋਂ ਆਬਕਾਰੀ ਐਕਟ ਤਹਿਤ 5 ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਵਿਰੁੱਧ 6 ਮੁਕੱਦਮੇ ਦਰਜ. ਰਜਿਸਟਰ ਕੀਤੇ ਹਨ ।
ਗ੍ਰਿਫਤਾਰ ਮੁਲਜਿਮਾਂ ਪਾਸੋਂ 247 ਬੋਤਲਾਂ ਸ਼ਰਾਬ ਸਮੇਤ 2 ਮੋਟਰਸਾਈਕਲ ਅਤੇ 150 ਲੀਟਰ ਲਾਹਣ ਦੀ ਬਰਾਮਦਗੀ ਕੀਤੀ
ਗਈ ਹੈ । ਜਿਨ੍ਹਾਂ ਮੁਲਜਿਮਾਂ ਵਿਰੁੱਧ ਵੱਖ ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ ।
ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਮਲਕੀਤ ਸਿੰਘ ਪੁੱਤਰ ਛੱਜੂ ਸਿੰਘ ਵਾਸੀ ਧਰਮਪੁਰਾ ਨੂੰ ਮੋਟਰਸਾਈਕਲ ਬਜਾਜ ਬਾਕਸਰ ਨੰ:ਪੀਬੀ.65ਸੀ 7346 ਸਮੇਤ ਕਾਬੂ ਕੀਤਾ ਗਿਆ । ਜਿਸ ਪਾਸੋਂ ਮੋਟਰਸਾਈਕਲ ਦੇ ਪਿਛੇ ਬਣਾਈਆ ਖੁਰਜੀਆ ਅਤੇ ਉਪਰ ਰੱਖੇ ਗੱਟਾ ਪਲਾਸਟਿਕ ਵਿੱਚੋ 180 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਹੋਈਆ । ਜਿਸਦੇ ਵਿਰੁੱਧ ਥਾਣਾ ਬਰੇਟਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਕਰਾਇਆ ਗਿਆ ਹੈ । ਜਿਸਨੇ ਮੁਢਲੀ ਪੁੱਛਗਿੱਛ ਤੇ ਤਫਤੀਸ ਦੌਰਾਨ ਦੱਸਿਆ ਕਿ ਉਸਨੇ ਇਹ ਸਰਾਬ ਹਰਿਆਣਾ ਪ੍ਰਾਂਤ ਵਿੱਚੋ 900 ਰੁਪਏ ਪ੍ਰਤੀ ਡੱਬੇ ਦੇ ਹਿਸਾਬ ਨਾਲ ਮੁੱਲ ਲਿਆ ਕੇ ਅੱਗੇ 1800 ਰੁਪਏ ਪ੍ਰਤੀ ਡੱਬੇ ਦੇ ਹਿਸਾਬ ਨਾਲ ਵੇਚ ਕੇ ਮੋਟੀ ਕਮਾਈ ਕਰਨੀ ਸੀ । ਜਿਸਦਾ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । ਇਸੇ ਤਰਾ ਆਬਕਾਰੀ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਲਾਭ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਬਰਨਾਲਾ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 100 ਲੀਟਰ ਲਾਹਣ ਬਰਾਮਦ ਕੀਤੀ| ਥਾਣਾ ਬੋਹਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਹਰਭਜਨ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮੱਲ ਸਿੰਘ ਵਾਲਾ ਵਿਰੁੱਧ ਥਾਣਾ ਬੋਹਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਕਰਾਇਆ । ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 50 ਲੀਟਰ ਲਾਹਣ ਦੀ ਬਰਾਮਦਗੀ ਕੀਤੀ । ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਗੁਰਜੰਟ ਸਿੰਘ ਉਰਫ ਕਾਕਾ ਪੁੱਤਰ ਪੱਪੂ ਸਿੰਘ ਵਾਸੀ ਸਰਦੂਲਗੜ ਨੂੰ ਮੋਟਰਸਾਈਕਲ ਨੰ:ਪੀਬੀ.51ਬੀ 4280 ਸਮੇਤ ਕਾਬੂ ਕਰਕੇ 48 ਬੋਤਲਾਂ ਸਰਾਬ ਨਜਾਇਜ ਦੀ ਬਰਾਮਦਗੀ ਹੋਣ ਤੇ ਥਾਣਾ ਸਰਦੂਲਗੜ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਕਰਾਇਆ, ਦੂਸਰੇ ਮੁਲਜਿਮ ਗੁਰਲਾਲ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਸਰਦੂਲਗੜ ਦੀ ਗ੍ਰਿਫਤਾਰੀ ਬਾਕੀ
ਹੈ।

ਇਸੇ ਤਰਾ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਰਾਮਾ ਰਾਮ ਪੁੱਤਰ ਟੇਕ ਰਾਮ ਵਾਸੀ ਕੁਲਰੀਆਂ ਨੂੰ ਕਾਬੂ ਕਰਕੇ 10 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਹੋਣ ਤੇ ਉਸਦੇ ਵਿਰੁੱਧ ਥਾਣਾ ਬਰੇਟਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ. ਕਰਾਇਆ ਗਿਆ ਹੈ । ਭੀਖੀ ਦੀ ਪੁਲਿਸ ਪਾਰਟੀ ਨੇ ਗੁਰਦੀਪ ਸਿੰਘ ਉਰਫ ਕੀਪਾ ਪੁੱਤਰ ਬਲਵੀਰ ਸਿੰਘ ਵਾਸੀ ਬੋੜਾਵਾਲ ਪਾਸੋਂ 9 ਬੋਤਲਾਂ ਸ.ਰਾਬ ਨਜਾਇਜ ਬਰਾਮਦ ਹੋਣ ਤੇ ਉਸਦੇ ਵਿਰੁੱਧ ਥਾਣਾ ਭੀਖੀ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ. ਕਰਾਇਆ ਗਿਆ, ਪਰ ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ । ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਦੱਸਿਆ ਕਿ ਨਸਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ ।

Today Now News

RELATED ARTICLES
- Advertisment -

POPULAR POSTS