ਜਾਣੋ ਹੁਣ ਤਕ ਦਾ ਕੁੱਲ ਅੰਕੜਾ

ਨਵੀਂ ਦਿੱਲੀ, (ਏਜੰਸੀ) : ਭਾਰਤ ‘ਚ ਬੀਤੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ 45,903 ਨਵੇਂ ਸੰਕ੍ਰਮਿਤ ਮਾਮਲਿਆਂ ਨਾਲ 490 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਹੁਣ ਦੇਸ਼ ‘ਚ ਕੁੱਲ ਸੰਕ੍ਰਮਿਤਾਂ ਦਾ ਅੰਕੜਾ 85,53,657 ਤਕ ਪਹੁੰਚ ਗਿਆ ਹੈ ਤੇ ਦੂਜੇ ਪਾਸੇ ਕੁੱਲ ਮਰਨ ਵਾਲਿਆਂ ਦੀ ਸੰਖਿਆ 1,26,611 ਤਕ ਪਹੁੰਚ ਗਈ ਹੈ।
ਐਕਟਿਵ ਕੇਸਾਂ ‘ਚ ਆਈ ਕਮੀ
ਐਕਟਿਵ ਮਾਮਲੇ 5,09,673 ਤਕ ਪਹੁੰਚ ਗਿਆ ਹੈ। ਉਧਰ ਸੰਕ੍ਰਮਿਤ ਵਾਇਰਸ ਨਾਲ ਜਿਵੇਂ-ਜਿਵੇਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਉਸ ਦੇ ਨਾਲ ਨਾਲ ਮਰੀਜ਼ ਵੀ ਠੀਕ ਹੋ ਰਹੇ ਹਨ। ਪਿਛਲੇ 24 ਘੰਟਿਆਂ ‘ਚ 48,405 ਨਵੇਂ ਮਰੀਜ਼ ਠੀਕ ਹੋਏ ਹਨ।ਹੁਣ ਕੁੱਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 79,17,373 ਤਕ ਪਹੁੰਚ ਗਈ ਹੈ।
ਤੇਜ਼ੀ ਨਾਲ ਹੋ ਰਿਹਾ ਸੁਧਾਰ
ਦੇਸ਼ ‘ਚ ਕੋਰੋਨਾ ਦੇ ਹਾਲਾਤ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ ‘ਚ ਲਗਾਤਾਰ 45 ਹਜ਼ਾਰ ਦੇ ਆਸ-ਪਾਸ ਹੀ ਨਵੇਂ ਮਾਮਲੇ ਦਰਜ ਹੋ ਰਹੇ ਹਨ।



