ਦੇਸ਼ਾਂ ਵਿਦੇਸ਼ਾਂ ਤੋ ਸਰਧਾਲੂ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਪਹੁੰਚੇਕੇ ਲਗਵਾਉਣਗੇ ਆਪਣੀ ਹਾਜਰੀ

ਤਰਨਤਾਰਨ (ਜਸਬੀਰ ਸਿੰਘ) : ਸ਼ਹੀਦਾਂ ਦੇ ਸਰਤਾਜ ਪੰਜਵੀ ਪਾਤਸ਼ਾਹੀ ਸ੍ਰੀ ਗੁਰੁੂੂੂ ਅਰਜਨ ਦੇਵ ਜੀ ਦਾ 415 ਵਾਂ ਸ਼ਹੀਦੀ ਦਿਹਾੜਾ ਦੁਨੀਆਂ ਭਰ ਵਿੱਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸੋਮਵਾਰ 14 ਜੂਨ ਨੂੰ ਦੁਨੀਆਂ ਭਰ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆਂ ਜਾ ਰਿਹਾ ਹੈ ਇਸ ਮੋਕੇ ਗੁਰੂ ਸਾਹਿਬ ਜੀ ਦੀ ਵਰਸੋਈ ਨਗਰੀ ਤਰਨ ਤਾਰਨ ਦੇ ਗੁਰਦਵਾਰਾ ਸੀ ਗੁਰੁੂੂ ਅਰਜਨ ਦੇਵ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਜੀ ਭੋਗ ਪਾਉਣ ਉਪਰੰਤ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ ਇਸ ਮੌਕੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ-ਘਰ ਹਾਜ਼ਰੀਆਂ ਭਰਨ ਗਿਆ
ਪੰਚਮ ਪਾਤਸ਼ਾਹੀ ,ਸ਼ਾਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 415 ਵਾਂ ਸ਼ਹੀਦੀ ਦਿਹਾੜਾ ਸੰਗਤਾਂ ਵੱਲੋ ਦੁਨੀਆਂ ਭਰ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸੋਮਵਾਰ ਨੂੰ ਦੁਨੀਆਂ ਭਰ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਮੋਕੇ ਵੱਖ ਵੱਖ ਗੁਰਦਵਾਰਿਆਂ ਵਿੱਚ ਧਾਰਮਿਕ ਸਮਾਗਮਾਂ ਦਾ ਅਯੋਜਨ ਕੀਤਾ ਜਾਵੇਗਾ ਇਸ ਮੋਕੇ ਗੁਰੂ ਸਾਹਿਬ ਜੀ ਦੁਵਾਰਾ ਵਰਸੋਈ ਨਗਰੀ ਤਰਨ ਤਾਰਨ ਸਾਹਿਬ ਸਥਿਤ ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਦਰਬਾਰ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਜੀ ਦੇ ਪਾਏ ਜਾਣਗੇ ਅਤੇ ਧਾਰਮਿਕ ਸਮਾਗਮਾਂ ਦਾ ਅਯੋਜਨ ਕੀਤਾ ਜਾਵੇਗਾ ਇਸ ਮੋਕੇ ਦੇਸ਼ਾਂ ਵਿਦੇਸ਼ਾਂ ਤੋ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਵੱਲੋ ਪਹੁੰਚਕੇ ਗੁਰੁੂੂ ਚਰਨਾਂ ਵਿੱਚ ਹਾਜ਼ਰੀ ਲਗਵਾਈ ਜਾਵੇਗੀ ਇਸ ਮੋਕੇ ਧਾਰਮਿਕ ਸਮਾਗਮ ਦੋਰਾਣ ਵੱਖ ਵੱਖ ਕੀਰਤਨੀ ਜਥਿਆਂ ਵੱਲੋ ਸੰਗਤਾਂ ਨੂੰ ਗੁਰਬਾਣੀ ਰਸ ਸੁਣਾ ਨਿਹਾਲ ਕੀਤਾ ਜਾਵੇਗਾ ਗੋਰਤੱਲਬ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਚੋਥੀ ਪਾਤਸ਼ਾਹੀ ਸ੍ਰੀ ਗੁਰੂ ਰਾਮ ਦਾਸ ਜੀ ਦੇ ਘਰ ਮਾਤਾ ਬੀਬੀ ਭਾਨੀ ਜੀ ਦੀ ਕੁੱਖੋ ਹੋਇਆਂ ਆਪ ਜੀ ਨੇ ਬਾਲ ਉਮਰ ਦੇ 11 ਸਾਲ ਗੋਇੰਦਵਾਲ ਸਾਹਿਬ ਵਿਖੇ ਬਤੀਤ ਕੀਤੇ ਆਪ ਜੀ ਨੂੰ 18 ਸਾਲ ਦੀ ਉਮਰ ਵਿੱਚ 1ਸਤੰਬਰ 1581 ਨੂੰ ਗੁਰਗੱਦੀ ਦੀ ਬਖਸ਼ਿਸ ਪ੍ਰਾਪਤ ਹੋਈ ਆਪ ਜੀ ਲਗਭੱਗ 43 ਸਾਲ ਮਨੁੱਖਾ ਜਨਮ ਵਿੱਚ ਰਹੇ ਇਨ੍ਹਾਂ ਸਾਲਾਂ ਵਿੱਚ ਜੋ ਉਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਹਰਿਮੰਦਰ ਸਾਹਿਬ ਦੀ ਉਸਾਰੀ ਵਰਗੇ ਮਹਾਨ ਕਾਰਜਾਂ ਤੋ ਇਲਾਵਾਂ ਕਈ ਹੋਰ ਸਥਾਨ ਵਸਾਏ ਜਿਵੇ ਛੇਹਰਟਾਸਾਹਿਬ ,ਤਰਨ ਤਾਰਨ ਅਤੇ ਕਰਤਾਰਪੁਰ(ਜਲੰਧਰ)ਸ਼ਹਿਰਾਂ ਦਾ ਵਸਾਉਣਾ ਆਦਿ ਹੈ ਗੁਰੂ ਅਰਜਨ ਦੇਵ ਜੀ ਮਹਾਨ ਪਰਉਪਕਾਰੀ ,ਉਦਾਰ ਚਿੱਤ,ਨਿਮਰਤਾ ਦੇ ਖਜਾਨੇ ,ਬਾਣੀ ਦੇ ਬੋਹਿਥ, ਨਿਰਵੈਰ, ਨਿਡਰ, ਮਹਾਨਸੰਪਾਦਕ, ਕਵੀ, ਸੰਗੀਤਕਾਰ, ਸੇਵਾਂ ਅਤੇ ਸ਼ਾਤੀ ਦੇ ਪੁੰਜ ਅਤੇ ਹੋਰ ਅਨੇਕਾਂ ਗੁਣਾ ਦੇ ਮਾਲਕ ਸਨ ਸ਼ਾਝੀਵਾਲਤਾ ਦੇ ਉਪਾਸ਼ਕ ਹੋਣ ਸਦਕਾ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾਂ ਵੇਲੇ ਭਗਤਾਂ ਦੀ ਬਾਣੀ ਨੂੰ ਚਾਹੇ ਉਹ ਕਿਸੇ ਵੀ ਮਜਹਬ ,ਜਾਤ ਜਾ ਇਲਾਕੇ ਦਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੁਨਾਸਬ ਥਾਂ ਦਿੱਤੀ ਆਪ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਹ ਮੁਸਲਮਾਨ ਫ਼ਕੀਰ ਸਾਈ ਮੀਆਂ ਮੀਰ ਤੋ ਰੱਖਵਾਕੇ ਸਾਝੀਵਾਲਤਾ ਦਾ ਉਪਦੇਸ਼ ਦਿੱਤਾ ਗਿਆਂ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਮੁਕੰਮਲ ਹੋਣ ਪਿੱਛੋ 1603 ਈਸਵੀ ਵਿੱਚ ਉਥੇ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆਂ ਹਰਿਮੰਦਰ ਸਾਹਿਬ ਦੇ ਵਿੱਚ ਸ੍ਰੀ ਗੁਰੁੂੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋ ਦੋ ਸਾਲ ਬਾਅਦ ਹੀ ਬਾਦਸ਼ਾਹ ਜਹਾਂਗੀਰ ਦੇ ਹੁਕਮ ਤੇ ਗੁਰੁੂੂੂ ਸਾਹਿਬ ਨੂੰ ਭਾਰੀ ਤਸ਼ੀਹੇ ਦੇਕੇ ਸ਼ਹੀਦ ਕਰ ਦਿੱਤਾ ਗਿਆਂ ਇਸ ਮੌਕੇ ਗੁੁਦੁਆਰਾ ਸਾਹਿਬ ਦੇ ਗ੍ਰੰਥੀ ਅਰਜਨ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਤਰਨਤਾਰਨ ਵਿਖੇ ਪਿੰਡ ਪਲਾਸੌਰ ਦੀ ਜ਼ਮੀਨ ਖਰੀਦ ਕੇ ਗੁਰੂ ਘਰ ਦੀ ਉਸਾਰੀ ਕਰਵਾਈ ਅਤੇ ਇੱੱ ਸਰੋੋਰ ਦੀ ਖੁਦਵਾਈ ਕਰਵਾਾ ਜੋ ਕਿ ਦੁਨੀਆਂ ਭਰ ਵਿੱਚ ਸਭ ਤੋਂ ਵੱਡਾ ਸਰੋੋਰ ਹੈ ਅਤੇ ਇਥੇ ਰਹਿ ਕੇ ਗੁਰਬਾਣੀ ਦਾ ਪ੍ਰਚਾਰ ਕੀਤਾ ਅਤੇ ਬਚਨ ਕੀਤਾ ਕਿ ਜੋ ਇਸ ਰਈਾਨ ਤੇ ਮੱਥਾ ਟੇਕ ਗੁਰਬਾਣੀ ਦਾ ਸੇਵਨ ਕਰ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸ ਦੇ ਸਭ ਦੁੱਖ ਕੱਟੇ ਜਾਣਗੇ ਗੁਰਦੁਆਰਾ ਸਾਹਿਬ ਜੀ ਦੇ ਮੈਨਜਰ ਧਰਵਿੰਦਰ ਸਿੰਘ ਨੇ ਦੱਸਿਆਂ ਕਿ ਇਸ ਮੌਕੇ ਸ੍ਰੀ ਅਖੰਡ ਪਾਠ ਜੀ ਭੋਗ ਪਾਉਣ ਉਪਰੰਤ ਧਾਰਮਿਕਾ ਦੀਵਾਨ ਸਜਾਏ ਜਾਣਗੇ ਕੋਰੋਨਾ ਮਾਹਾਂਮਾਰੀ ਦੇ ਚੱਲਦਿਆਆ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।






