ਪਤਾ ਲੱਗਣ ਤੇ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਕਾਂਗਰਸ ਦੇ ਵਾਈਸ ਪਰਧਾਨ ਕੇਵਲ ਸਿੰਘ ਢਿੱਲੋਂ ਅਤੇ ਡਿਪਟੀ ਕਮਿਸਨਰ ਪੁੱਜੇ

ਬਰਨਾਲਾ (ਕਰਨਪਰੀਤ ਧੰਦਰਾਲ) : ਬੀਤੀ ਰਾਤ ਜਿਲ੍ਹਾ ਬਰਲਾਲਾ ਦੇ ਕਸਬਾ ਧਨੌਲਾ ਦੇ ਪਿੰਡ ਦਾਨਗੜ੍ਹ ਵਿਖੇ ਗਲੀ ਚ ਖੇਡ ਰਹੀ 4 ਸਾਲ ਦੀ ਬੱਚੀ ਅਚਾਨਕ ਦੋਸੀ ਦੇ ਘਰ ਚਲੀ ਗਈ ਘਰ ਚ ਇੱਕੇਲੇਪਣ ਦਾ ਫਾਇਦਾ ਚੁੱਕਦਿਆਂ ਹਵਸ ਚ ਅੰਨ੍ਹੇ ਨੋਜਵਾਨ ਵੱਲੋਂ ਦਲਿਤ ਪਰਿਵਾਰ ਦੀ ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਿਨੋਣੇ ਕਾਰਨਾਮੇ ਨੂੰ ਲੈ ਕੇ ਬੱਚੀ ਨੇਂ ਆਪਣੇ ਮਾਂ ਬਾਪ ਨੂੰ ਦੱਸਿਆ ਤਾਂ ਪਿੰਡ ਵਿੱਚ ਮੱਚੀ ਹਾਹਾਕਾਰ ਤੋਂ ਬਾਅਦ ਸਮੁੱਚੇ ਜਿਲ੍ਹੇ ਵਿੱਚ ਸੋਗ ਦੀ ਲਹਿਰ ਹੈ ਘਟਨਾ ਉਪਰੰਤ ਬੱਚੀ ਨੁੰ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।

ਐਸ.ਐਸ ਪੀ ਸੰਦੀਪ ਗੋਇਲ ਬਰਨਾਲਾ : ੳਧਰ ਇਸ ਮਾਮਲੇ ਦੀ ਪੁਸਟੀ ਕਰਦਿਆਂ ਐਸ.ਐਸ ਪੀ ਬਰਨਾਲਾ ਸੰਦੀਪ ਗੋਇਲ ਨੇਂ ਦੱਸਿਆ ਕਿ ਬਾਲੜੀ ਨੂੰ ਹਵਸ ਦਾ ਸ਼ਿਕਾਰ ਬਨਾਉਣ ਵਾਲਾ ਦੋਸੀ ਸੁਖਵਿੰਦਰ ਸਿੰਘ ਇੱਕ ਨਬਾਲਿਗ ਨੋਜਵਾਨ ਹੈ ਮਾਮਲੇ ਦੀ ਛਾਣਬੀਣ ਕਰ ਰਹੇ ਐਸ.ਪੀ ਐਚ ਮੈਡਮ ਹਰਬੰਤ ਕੌਰ ਦੀ ਟੀਮ ਤਹਿਤ ਐਸ.ਆਈ ਰਾਜਪਾਲ ਕੌਰ ਵੱਲੋਂ ਅਧੀਨ ਜੁਰਮ 376 ੲ ਬੀ/ ਪੈਕਸੋ ਐਕਟ ਅਤੇ ਐਸ.ਸੀ /ਐਸ/ਟੀ ਐਕਟ ਦੇ ਸੈਕਸਨ 2/3 ਤਹਿਤ ਥਾਣਾ ਧਨੌਲਾ ਵਿਖੇ ਪਰਚਾ ਦਰਜ ਕਰ ਨ ਉਪਰੰਤ ਗਿਰਫਤਾਰ ਕਰ ਲਿਆ ਗਿਆ ਹੈ।

ਪਤਾ ਲੱਗਣ ਤੇ ਪੀੜਤ ਬੱਚੀ ਅਤੇ ਪਰਿਵਾਰ ਦਾ ਹਾਲ ਜਾਣਨ ਪੁੱਜੇ ਕਾਂਗਰਸ ਦੇ ਵਾਈਸ ਪਰਧਾਨ ਕੇਵਲ ਸਿੰਘ ਢਿੱਲੋਂ ਸਮੁੱਚੇ ਕਾਂਗਰਸੀਆਂ ਦੇ ਵਫਦ ਸਮੇਤ ਅਤੇ ਡਿਪਟੀ ਕਮਿਸਨਰ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਬਰਨਾਲਾ ਪੁੱਜੇ ਉਨ੍ਹਾਂ ਪ੍ਹੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ 4 ਸਾਲਾ ਬੱਚੀ ਨਾਲ ਨਾਲ ਕਥਿਤ ਜਬਰ-ਜਨਾਹ ਦੇ ਮਾਮਲੇ ’ਚ ਫੌਰੀ ਕਾਰਵਾਈ ਕਰਦਿਆਂ ਜਿੱਥੇ ਪੁਲੀਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਉਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ’ਤੇ ਪੀੜਤ ਪਰਿਵਾਰ ਨੂੰ ਪੂਰਾ ਇਨਸਾਫ ਤੇ ਬਣਦਾ ਮੁਆਵਜ਼ਾ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਸ. ਢਿੱਲੋਂ ਨੇ ਕਿਹਾ ਕਿ ਮਾਸੂਮ ਬੱਚੀ ਨਾਲ ਇਹ ਅਣਹੋਣੀ ਬਹੁਤ ਹੀ ਦੁਖਦਾਈ ਹੈ ਤੇ ਪਰਿਵਾਰ ਨੂੰ ਹਰ ਪੱਖ ਤੋਂ ਇਨਸਾਫ ਦਿਵਾਇਆ ਜਾਵੇਗਾ ਤੇ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਪੀੜਤ ਪਰਿਵਾਰ ਦੀ ਹਰ ਤਰੀਕੇ ਦੀ ਮਦਦ ਕੀਤੀ ਜਾਵੇਗੀ। ਸ. ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨਾਲ ਗੱੱਲਬਾਤ ਕਰ ਕੇ ਘਟਨਾ ਦਾ ਜਾਇਜ਼ਾ ਲਿਆ ਹੈ ਤੇ ਇਸ ਮਾਮਲੇ ਵਿੱਚ ਪੁਲੀਸ ਨੇ ਫੌਰੀ ਕਾਰਵਾਈ ਕਰਦੇ ਹੋਏ ਜਿੱਥੇ ਮੁਲਜ਼ਮ ਨੂੰ ਗ੍ਰਿ੍ਰਫਤਾਰ ਕੀਤਾ ਹੈ, ਉਥੇ ਪੁਲੀਸ ਸਟੇਸ਼ਨ ਧਨੌਲਾ ਵਿਚ ਧਾਰਾ 376 ਏ ਬੀ ਆਈਪੀਸੀ, ਧਾਰਾ 6 ਪੋਕਸੋ ਐਕਟ, ਧਾਰਾ 3(2) (ਵੀ) ਐਸਸੀ/ਐਸਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਆਖਿਆ ਕਿ ਸਿਵਲ ਹਸਪਤਾਲ ਵਿੱਚ ਬੱਚੀ ਦਾ ਮੈਡੀਕਲ ਕਰਾਇਆ ਗਿਆ ਹੈ। ਇਸ ਮੌਕੇ ਚੇਅਰਮੈਨ ਮੱਖਣ ਸਰਮਾਂ ਐਸਪੀ (ਹੈਡਕੁਆਰਟਰ) ਹਰਵੰਤ ਕੌਰ, ਸਿਹਤ ਵਿਭਾਗ ਦੇ ਅਧਿਕਾਰੀ ਅਤੇ ਅਮਲਾ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਅਭਿਸ਼ੇਕ ਸਿੰਗਲਾ, ਤਹਿਸੀਲ ਭਲਾਈ ਅਫਸਰ ਸੁਨੀਤਾ ਰਾਣੀ ਤੇ ਹੋਰ ਅਧਿਕਾਰੀ ਹਾਜ਼ਰ ਸਨ।





