17.1 C
Chandigarh

TODAY NOW NEWS

Friday, March 20, 2026
HomeBREAKING NEWS4 ਨੰਨ੍ਹੇ ਬੱਚਿਆਂ ਦੀ ਸਤਲੁਜ ਦਰਿਆ 'ਚ ਡੁੱਬਣ ਨਾਲ ਮੌਤ

4 ਨੰਨ੍ਹੇ ਬੱਚਿਆਂ ਦੀ ਸਤਲੁਜ ਦਰਿਆ ‘ਚ ਡੁੱਬਣ ਨਾਲ ਮੌਤ

ਜਗਰਾਓਂ, ਸਿੱਧਵਾਂ ਬੇਟ, (ਪੱਤਰ ਪ੍ਰੇਰਕ) : ਬੇਟ ਇਲਾਕੇ ਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਦੀਆਂ ਨੰਨ੍ਹੇ ਮੁੰਨ੍ਹੇ ਬੱਚੇ ਸਤਲੁਜ ਦਰਿਆ ਦਾ ਪਾਣੀ ਦੇਖਣ ਗਏ ਤਾਂ ਦਰਿਆ ਦੇ ਤੇਜ ਵਹਾਅ ਨੇ 4 ਨੰਨ੍ਹੀਆਂ ਜਾਨਾਂ ਲੀਲ ਲਈਆਂ। ਪਿੰਡ ਚੰਡੀਗੜ੍ਹ ਦੀਆਂ ਛੰਨਾਂ ਦੇ 8-10 ਬੱਚੇ-ਬੱਚੀਆਂ ਖੇਡਦੇ ਹੋਏ ਸਤਲੁਜ ਦਰਿਆ ਕੰਢੇ ਜਾ ਪੁੱਜੇ। ਆਪਸ ਵਿਚ ਇਹ ਮਾਸੂਮ ਖੇਡਦੇ ਹੋਏ ਗਰਮੀ ਤੋਂ ਬਚਣ ਲਈ ਸਤਲੁਜ ਦਰਿਆ ਕੰਢੇ ਪਾਣੀ ਨਾਲ ਅਠਖੇਲੀਆਂ ਕਰਨ ਲੱਗ ਪਏ। ਮਸਤੀ ‘ਚ ਮਾਸੂਮਾਂ ਨੇ ਪਾਣੀ ‘ਚ ਹੱਥ-ਪੈਰ ਮਾਰਦਿਆਂ ਹਾਸਾ ਡਿੱਠਾ ਕੀਤਾ ਅਤੇ ਇਸੇ ਦੌਰਾਨ ਕੁਝ ਬੱਚੇ ਦਰਿਆ ਕੰਢੇ ਚੱਲਣ ਲੱਗ ਪਏ ਅਤੇ ਇਸ ਦੌਰਾਨ ਦਰਿਆ ਕੰਢੇ ਦੇ ਰਸਤੇ ‘ਚ ਪਏ ਟੋਇਆਂ ‘ਚ ਪਾਣੀ ਭਰ ਜਾਣ ਕਾਰਨ 4 ਬੱਚੀਆਂ ਦਾ ਪੈਰ ਟੋਇਆਂ ‘ਚ ਪੈਣ ਕਾਰਨ ਦਰਿਆ ‘ਚ ਜਾ ਡਿੱਗੇ ਅਤੇ ਚਾਰਾਂ ਬੱਚੀਆਂ ਨੂੰ ਪਾਣੀ ਦਾ ਤੇਜ ਵਹਾਅ ਰੋੜ ਕੇ ਲੈ ਗਿਆ। ਬਾਕੀ ਬੱਚੀਆਂ ਵੱਲੋਂ ਪਿੰਡ ਵਿਚ ਜਾ ਕੇ ਰੌਲਾ ਪਾਉਣ ‘ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਭਾਰੀ ਜੱਦੋਜਹਿਦ ਦੌਰਾਨ ਇਨ੍ਹਾਂ 4 ਬੱਚੀਆਂ ਨੂੰ ਦਰਿਆ ਵਿਚੋਂ ਕੱਢ ਤਾਂ ਲਿਆ ਪਰ ਉਦੋਂ ਤਕ ਦਰਿਆ ਨੇ ਚਾਰਾਂ ਬੱਚੀਆਂ ਦੀ ਜਾਨਾਂ ਲੀਲ ਲਈਆਂ। ਇਸ ਦਰਦਨਾਕ ਹਾਦਸੇ ਵਿਚ ਵਾਸੀ 10 ਸਾਲਾਂ ਸੁਮਨ ਕੌਰ ਪੁੱਤਰੀ ਗੁਰਮੀਤ ਸਿੰਘ, 7 ਸਾਲਾਂ ਕੁਲਵਿੰਦਰ ਕੌਰ ਪੁੱਤਰੀ ਮੁਖਤਿਆਰ ਸਿੰਘ, 10 ਸਾਲਾਂ ਮਨਪ੍ਰੀਤ ਕੌਰ ਪੁੱਤਰੀ ਪਰਮਜੀਤ ਸਿੰਘ ਅਤੇ ਗਗਨਪ੍ਰੀਤ ਕੌਰ ਪੁੱਤਰੀ ਮਨਜੀਤ ਸਿੰਘ ਦੀ ਮੌਤ ਹੋ ਗਈ। ਚਾਰਾਂ ਬੱਚੀਆਂ ਨੂੰ ਫਿਰ ਵੀ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਥੇ ਡਾਕਟਰਾਂ ਨੇ ਵੀ ਉਨ੍ਹਾਂ ਦੀ ਮੌਤ ਦਾ ਖੁਲਾਸਾ ਕੀਤਾ। ਇਸ ਦਰਦਨਾਕ ਘਟਨਾ ਨੇ ਪਿੰਡ ਦੇ ਚਾਰ ਘਰਾਂ ਦੀਆਂ ਮਾਸੂਮ ਜਿੰਦੜੀਆਂ ਦੇ ਮੁੱਕ ਜਾਣ ਦਾ ਦਰਦ ਪੂਰੇ ਪਿੰਡ ਵਿਚ ਛਾ ਗਿਆ। ਹਰ ਇੱਕ ਅੱਖ ਇਸ ਹਾਦਸੇ ਨੂੰ ਲੈ ਕੇ ਜਿੱਥੇ ਨਮ ਸੀ, ਉਥੇ ਪੀੜ੍ਹਤ ਪਰਿਵਾਰਾਂ ਦਾ ਵਿਰਲਾਪ ਅਤੇ ਦਰਦ ਦੇਖਿਆ ਨਹੀਂ ਸੀ ਜਾ ਰਿਹਾ। ਇਨ੍ਹਾਂ ਬੱਚੀਆਂ ਦੇ ਮਾਸੂਮ ਭਰਾ ਵੀ ਵਿਲਖ ਵਿਲਖ ਕੇ ਰੋਂਦੇ ਵੇਖ ਹਰ ਕੋਈ ਰੋ ਰਿਹਾ ਸੀ।

Today Now News

RELATED ARTICLES
- Advertisment -

POPULAR POSTS