ਖੰਨਾ (ਪਰਮਜੀਤ ਸਿੰਘ ਧੀਮਾਨ)- ਦੇਸ਼ ਦੀ ਸਰਬਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਵਿਚ ਕੁੱਝ ਸਾਲ ਪਹਿਲਾਂ ਇਕ ਪਟੀਸ਼ਨ ਤੋਂ ਬਾਅਦ ਦੇਸ਼ ਭਰ ਵਿਚ ਬੈਲ ਗੱਡੀਆਂ ਦੀਆਂ ਦੌੜਾਂ ਬੰਦ ਕਰਨ ਦੇ ਹੁਕਮਾਂ ਕਾਰਨ ਬੈਲ ਦੌੜਾਕਾਂ ਦੇ ਚਿਹਰਿਆਂ ਦੀ ਰੌਣਕ ਖੋਹ ਲਈ ਸੀ, ਇਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂੁਬਿਆਂ ਦੇ ਬੈਲ ਦੌੜਾਕ ਸ਼ੌਕੀਨਾਂ ਨੇ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਖੇਡਾਂ ਦੁਬਾਰਾ ਚਾਲੂ ਕਰਨ ਦੀ ਮੰਗ ਕੀਤੀ ਸੀ।

ਇਸ ਤੋਂ ਮਾਨਯੋਗ ਉੱਚ ਅਦਾਲਤ ਵੱਲੋਂ ਫਿਰ ਤੋਂ ਆਦੇਸ਼ ਜਾਰੀ ਕਰਕੇ ਖੇਡਾਂ ਸ਼ੁਰੂ ਕਰਨ ਦੇ ਹੁਕਮਾਂ ਨਾਲ ਬੈਲ ਦੌੜਾਕਾਂ ਦੇ ਚਿਹਰਿਆਂ ’ਤੇ ਫਿਰ ਰੌਣਕਾਂ ਵਾਪਸ ਆ ਗਈਆਂ ਹਨ। ਜਿਸ ਦੀ ਤਾਜ਼ਾ ਮਿਸਾਲ ਮਹਾਂਰਾਸ਼ਟਰ ਦੇ ਸ਼ਹਿਰ ਪੂਨਾ ਵਿਖੇ ਭਾਰਤ ਦੀ ਸਭ ਤੋਂ ਵੱਡਾਂ ਚਾਰ ਦਿਨਾਂ ਮਹਾਂਕੁੰਭ ਬੈਲ ਗੱਡੀਆਂ ਦੀ ਦੌੜਾਂ ਦਾ ਖੇਡ ਮੇਲਾ ਪੂਨਾ ਦੇ ਵਿਧਾਇਕ ਮਹੇਸ਼ ਦਾਦਾ ਲਾਡੇਕੇ ਅਤੇ ਸੰਦੀਪ ਬੋਦੇਕੇ ਪ੍ਰਧਾਨ ਆਲ ਇੰਡੀਆ ਬੈਲ ਦੌੜਾਕ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿਚ ਦੋ ਤੋਂ ਤਿੰਨ ਹਜ਼ਾਰ ਤੋਂ ਵੱਧ ਬੈਲ ਗੱਡੀਆਂ ਨੇ ਹਿੱਸਾ ਲਿਆ। ਇਸ ਖੇਡ ਪ੍ਰਤੀ ਲੋਕਾਂ ਵਿਚ ਇੰਨਾ ਜ਼ਿਆਦਾ ਉਤਸ਼ਾਹ ਸੀ ਇਸ ਖੇਡ ਮੇਲੇ ਨੂੰ ਦੇਖਣ ਲਈ ਲੱਖਾਂ ਸ਼ੌਕੀਨ ਪਹੁੰਚੇ ਹੋਏ ਸਨ। ਇਸ ਖੇਡ ਦੇ ਪ੍ਰਬੰਧਕਾਂ ਵੱਲੋਂ ਪਹਿਲੇ 125 ਜੇਤੂ ਬੈਲ ਗੱਡੀਆਂ ਨੂੰ 02 ਕਰੋੜ 50 ਲੱਖ ਰੁਪਏ ਤੋਂ ਵੱਧ ਦੇ ਇਨਾਮ ਦਿੱਤੇ ਗਏ। ਇਸ ਮੌਕੇ ਹਰੇਕ ਹਿੱਸਾ ਲੈਣ ਵਾਲੀ ਬੈਲ ਗੱਡੀ ਨੂੰ ਇਕ ਐਲਸੀਡੀ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਇਨਾਮਾਂ ਵਿਚ ਪਹਿਲੇ ਨੰਬਰ ’ਤੇ ਆਉਣ ਵਾਲੀ ਬੈਲ ਗੱਡੀ ਨੂੰ ਮਹਿੰਦਰਾ ਜੇ. ਸੀ. ਬੀ. ਅਤੇ ਦੂਜਾ ਇਨਾਮ ਮਹਿੰਦਰਾ ਬਲੈਰੋ ਗੱਡੀ ਅਤੇ ਤੀਜਾ ਇਨਾਮ ਮਹਿੰਦਰਾ 575 ਟਰੈਕਟਰ ਤੋਂ ਇਲਾਵਾ ਪ੍ਰਬੰਧਕਾਂ ਅਤੇ ਦਰਸ਼ਕਾਂ ਵੱਲੋਂ ਲੱਖਾਂ ਰੁਪਏ ਦੇ ਨਗਦ ਇਨਾਮ ਦਿੱਤੇ ਗਏ।
ਇਸ ਬੈਲ ਗੱਡੀਆਂ ਦੇ ਮਹਾਂਕੁੰਭ ਵਿਚ ਪੰਜਾਬ ਤੋਂ ਵਿਸ਼ੇਸ਼ ਸੱਦੇ ’ਤੇ ਮਾਲਵਾ-ਮਾਝਾ ਬੈਲ ਦੌੜਾਕ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਨਿਰਮਲ ਸਿੰਘ ਸਵੈਚ ਨੌਲੜੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਨਿਰਮਲ ਸਿੰਘ ਸਵੈਚ ਦੇ ਦੱਸਿਆ ਕਿ ਉਨ੍ਹਾਂ ਆਪਣੀ ਸਾਰੀ ਜ਼ਿੰਦਗੀ ਬਚਪਨ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਹਰ ਵੱਡੇ ਛੋਟੇ ਸਾਰੇ ਖੇਡ ਮੇਲੇ ਦੇਖ ਚੁੱਕਾ ਹਾਂ, ਪਰ ਆਪਣੀ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਬੈਲ ਗੱਡੀਆਂ ਦਾ ਖੇਡ ਮੇਲਾ ਪਹਿਲੀ ਵਾਰ ਦੇਖਿਆ ਹੈ। ਇਸ ਖੇਡ ਮੇਲੇ ਨੂੰ ਬੈਲ ਦੌਡਾਕਾਂ ਤੋਂ ਇਲਾਵਾ ਲੋਕਾਂ ਵਿਚ ਇਸ ਖੇਡ ਨੂੰ ਦੇਖਣ ਦਾ ਇੰਨਾ ਜ਼ਿਆਦਾ ਉਤਸ਼ਾਹ ਸੀ ਕਿ ਪ੍ਰਬੰਧਕਾਂ ਵੱਲੋਂ ਬੈਠ ਕੇ ਖੇਡ ਦੇਖਣ ਲਈ ਲੱਖਾਂ ਲੋਕਾਂ ਲਈ ਕੀਤਾ ਗਿਆ ਪ੍ਰਬੰਧ ਵੀ ਘੱਟ ਪੈ ਗਿਆ। ਇਸ ਦੌਰਾਨ ਵੱਡੀ ਗਿਣਤੀ ਦਰਸ਼ਕ ਨੇੜੇ ਦੀਆਂ ਉੱਚੀਆਂ ਬਿਲਡਿੰਗਾਂ ਅਤੇ ਪਾਣੀ ਦੀਆਂ ਟੈਂਕੀਆਂ ਉਪਰ ਚੜ੍ਹ ਕੇ ਖੇਡ ਮੇਲੇ ਦਾ ਆਨੰਦ ਮਾਣ ਰਹੇ ਸਨ। ਇਨ੍ਹਾਂ ਦਰਸ਼ਕਾਂ ਵਿਚ ਬਹੁਗਿਣਤੀ ਔਰਤਾਂ ਵੀ ਸ਼ਾਮਲ ਹੋਈਆਂ।
ਇਸ ਮੌਕੇ ਨਿਰਮਲ ਸਿੰਘ ਸਵੈਚ ਨੌਲੜੀ ਨੇ ਕਿਹਾ ਕਿ ਉਸ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇੰਨੇ ਵੱਡੇ ਬੈਲ ਗੱਡੀਆਂ ਦੇ ਖੇਡ ਮੇਲੇ ’ਤੇ ਉਸ ਵਰਗੇ ਨਿਮਾਣੇ ਜਿਹੇ ਨੂੰ ਬੁਲਾ ਕੇ ਸਨਮਾਨ ਕਰਨਾ ਉਸ ਲਈ ਅਤੇ ਸਮੁੱਚੇ ਪੰਜਾਬ ਦੇ ਬੈਲ ਦੌੜਾਕਾਂ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਸਮੂਹ ਬੈਲ ਦੌੜਾਕਾਂ ਤੇ ਐਨ. ਆਰ. ਆਈਜ਼ ਵੀਰਾਂ ਵੱਲੋਂ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੇਲੇ ਬਾਰੇ ਗੱਲਬਾਤ ਕਰਦਿਆਂ ਟੋਨੀ ਬਾਬਾ ਪ੍ਰਧਾਨ ਹਲਟੀ, ਹਲਟ ਹਲਟੀ ਦੌੜ ਐਸੋਸੀਏਸ਼ਨ ਕਿੰਦੀ ਕੁੱਲੇਵਾਲ, ਆਲ ਇੰਡੀਆ ਬੈਲ ਦੌੜਾਕ ਕਮੇਟੀ ਦੇ ਮੈਂਬਰ ਪੱਪੂ ਭੋਇੰਪੁਰ, ਜਗਤਾਰ ਬਰਵਾਲਾ, ਜੂਪਾ ਜਰਗੜੀ, ਭੋਲਾ ਪ੍ਰਧਾਨ ਧੌਲਮਾਜਰਾ, ਅਮਰੀਕ ਸਿੰਘ ਯੂਐਸਏ, ਹੈਪੀ ਮੂੰਡੀਆਂ ਯੂਐਸਏ, ਅਮਰੀਕ ਸਿੰਘ ਮਾਣਕੀ ਆਦਿ ਨੇ ਆਲ ਇੰਡੀਆ ਬੈਲ ਦੌੜਾਕ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਬੋਦੇਕੇ, ਵਿਧਾਇਕ ਮਹੇਸ਼ ਦਾਦਾ ਲੰਡੇਕੇ ਪੂਨਾ ਅਤੇ ਸਮੁੱਚੀ ਖੇਡ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਮੇਲੇ ਦੇ ਅਖੀਰਲੇ ਦਿਨ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਦਵਿੰਦਰ ਫੜਨਵੀਸ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੂਨਾ ਸ਼ਹਿਰ ਵਿਚ ਅਜਿਹਾ ਖੇਡ ਮੇਲਾ ਹਰੇਕ ਸਾਲ ਵੱਡੇ ਪੱਧਰ ’ਤੇ ਹੋਇਆ ਕਰੇਗਾ, ਜੇਤੂ ਬੈਲ ਗੱਡੀਆਂ ਨੂੰ ਇਸ ਤੋਂ ਵੀ ਵੱਡੇ ਇਨਾਮ ਦਿੱਤੇ ਜਾਣਗੇ। ਇਸ ਮੌਕੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ, ਵਿਧਾਇਕ ਰੋਜ਼ ਸਾਹਿਬ ਦਾਸਵੇ ਰੇਲਵੇ ਰਾਜ ਮੰਤਰੀ, ਵਿਧਾਇਕ ਜੈ ਕੁਮਾਰ ਗੌਰੀ, ਨਿਤੀਸ਼ ਰਾਏ, ਪ੍ਰਸ਼ਾਦ ਲਾਡ ਅਤੇ ਐਡਵੋਕੇਟ ਰਾਹੁਲ ਕੌਲ, ਸੰਸਦ ਰਜਨੀਸ਼ ਸਿੰਘ ਨਿਵਾਰਕ, ਵਿਧਾਇਕ ਅਸੀਸ਼ ਜੀ ਮਾਈਕਲ, ਸੁਪਰੀਮ ਕੋਰਟ ਦੇ ਐਡਵੋਕੇਟ ਸੁਸ਼ਾਂਤ ਅਤੇ ਐਡਵੋਕੇਟ ਆਨੰਦ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ ਅਤੇ ਰਾਮ ਕਿ੍ਰਸ਼ਨ ਅਤੇ ਹੋਰ ਸਟੇਜ ’ਤੇ ਬੈਠੇ ਦਰਜਾ ਬਦਰਜਾਂ ਸਾਰੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ




