17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਤਿਓਹਾਰਾਂ ਦੇ ਮੱਦੇਨਜ਼ਰ ਰੇਲਵੇ ਮਹਿਕਮੇ ਨੇ ਚਲਾਈਆਂ 392 ਪੂਜਾ ਸਪੈਸ਼ਲ ਟ੍ਰੇਨਾਂ

ਤਿਓਹਾਰਾਂ ਦੇ ਮੱਦੇਨਜ਼ਰ ਰੇਲਵੇ ਮਹਿਕਮੇ ਨੇ ਚਲਾਈਆਂ 392 ਪੂਜਾ ਸਪੈਸ਼ਲ ਟ੍ਰੇਨਾਂ

ਆਉਣ ਵਾਲੇ ਦਿਨਾਂ ’ਚ ਵੀ ਟਰੇਨਾਂ ਦਾ ਸੰਚਾਲਨ ਯਾਤਰੀਆਂ ਦੀ ਮੰਗ ਦੇ ਆਧਾਰ ’ਤੇ ਵਧਾਇਆ ਜਾ ਸਕੇਗਾ।

ਨਵੀਂ ਦਿੱਲੀ (ਏਜੇਂਸੀ) : ਭਾਰਤੀ ਰੇਲਵੇ ਨੇ ਤਿਓਹਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ 392 ਪੂਜਾ ਸਪੈਸ਼ਲ ਟਰੇਨਾਂ ਦੀ ਲਿਸਟ ਜਾਰੀ ਕੀਤੀ ਹੈ, ਇਹ ਟਰੇਨਾਂ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਭਾਰਤੀ ਰੇਲਵੇ ਅਨੁਸਾਰ ਇਹ ਟਰੇਨਾਂ 30 ਨਵੰਬਰ ਤਕ ਚੱਲਣਗੀਆਂ। ਇਹ ਤਿਉਹਾਰੀ ਸਪੈਸ਼ਲ ਟਰੇਨਾਂ ਕੋਲਕਾਤਾ, ਪਟਨਾ, ਵਾਰਾਨਾਸੀ, ਲਖਨਊ ਤੇ ਦਿੱਲੀ ਤੋਂ ਚੱਲਣਗੀਆਂ, ਤਾਂ ਜੋ ਦੁਰਗਾ ਪੂਜਾ, ਦੁਸਹਿਰਾ, ਦੀਵਾਲੀ, ਛਠ ਪੂਜਾ ’ਤੇ ਯਾਤਰੀਆਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਹਾਲਾਂਕਿ ਰੇਲਵੇ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਯਾਤਰੀਆਂ ਲਈ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ, ਨਾਲ ਹੀ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਜੁਰਮਾਨਾ ਤੇ ਸਜ਼ਾ ਵੀ ਵਧਾ ਦਿੱਤੀ ਹੈ। ਅਜਿਹੇ ’ਚ ਜੇ ਤੁਸੀਂ ਇਨ੍ਹਾਂ ਸਪੈਸ਼ਲ ਟਰੇਨਾਂ ’ਚ ਸਫ਼ਰ ਕਰ ਰਹੇ ਰਹੋ ਤਾਂ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣ ਲਵੋ।
ਭਾਰਤੀ ਰੇਲਵੇ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ 22 ਮਾਰਚ ਤੋਂ ਸਾਰੀਆਂ ਪੈਸੇਂਜਰ ਟਰੇਨਾਂ ’ਤੇ ਰੋਕ ਲਗਾਈ ਹੋਈ ਹੈ। ਹਾਲਾਂਕਿ ਲੋਕਾਂ ਦੀ ਮੰਗ ਅਨੁਸਾਰ ਨਿਯਮਿਤ ਰੂਪ ਨਾਲ 300 ਤੋਂ ਜ਼ਿਆਦਾ ਸਪੈਸ਼ਲ ਮੇਲ ਤੇ ਐਕਸਪ੍ਰੈਸ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਦਰਅਸਲ ਅਰਥ-ਵਿਵਸਥਾ ਦੇ ਪਹੀਏ ਨੂੰ ਗਤੀ ਦੇਣ ਲਈ ਟਰੇਨਾਂ ਨੂੰ ਰਫ਼ਤਾਰ ਦੇਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਅਜਿਹੇ ’ਚ ਰੇਲਵੇ ਨੇ 12 ਸਤੰਬਰ ਤੋਂ 80 ਵਾਧੂ ਟਰੇਨਾਂ ਚਲਾਈਆਂ ਹਨ, ਜਿਨ੍ਹਾਂ ਨੂੰ ਕਲੋਨ ਟਰੇਨ ਨਾਂ ਦਿੱਤਾ ਗਿਆ ਹੈ। ਇਨ੍ਹਾਂ ਟਰੇਨਾਂ ’ਚ ਹੁਣ ਤਕ ਹਜ਼ਾਰਾਂ ਲੋਕ ਸਫ਼ਰ ਕਰ ਚੁੱਕੇ ਹਨ।

ਉਥੇ ਹੀ ਆਈਆਰਸੀਟੀਸੀ ਨੇ 17 ਅਕਤੂਬਰ ਤੋਂ ਤੇਜਸ ਟਰੇਨਾਂ ਦੀ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਸੀ। ਰੇਲਵੇ ਨੇ ਤਿਉਹਾਰਾਂ ਦੇ ਮੱਦੇਨਜ਼ਰ 196 ਜੋਡ਼ੀ ਯਾਨੀ 392 ਸਪੈਸ਼ਲ ਟਰੇਨਾਂ ਦੀ ਲਿਸਟ ਜਾਰੀ ਕੀਤੀ ਹੈ। ਇਹ ਟਰੇਨਾਂ 20 ਅਕਤੂਬਰ ਤੋਂ 30 ਨਵੰਬਰ ਤਕ ਚੱਲਣਗੀਆਂ। ਭਾਰਤੀ ਰੇਲਵੇ ਅਧਿਕਾਰੀਆਂ ਅਨੁਸਾਰ 30 ਨਵੰਬਰ ਤਕ ਹੀ ਇਨ੍ਹਾਂ ਟਰੇਨਾਂ ਨੂੰ ਚਲਾਇਆ ਜਾਵੇਗਾ। ਇਸ ਤੋਂ ਬਾਅਦ ਨਹੀਂ ਚਲਾਈਆਂ ਜਾਣਗੀਆਂ। ਰੇਲਵੇ ਬੋਰਡ ਦੇ ਜਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਚਲਾਈਆਂ ਜਾਣ ਵਾਲੀਆਂ ਇਨ੍ਹਾਂ ਤਿਉਹਾਰੀ ਟਰੇਨਾਂ ਦੀ ਰਫ਼ਤਾਰ 55 ਕਿਮੀ ਪ੍ਰਤੀ ਘੰਟਾ ਹੋਵੇਗਾ, ਜਦੋਂਕਿ ਇਨ੍ਹਾਂ ਟਰੇਨਾਂ ਦਾ ਕਿਰਾਇਆ ਸਪੈਸ਼ਨ ਟਰੇਨਾਂ ਦਾ ਹੀ ਲਿਆ ਜਾਵੇਗਾ। ਆਉਣ ਵਾਲੇ ਦਿਨਾਂ ’ਚ ਵੀ ਟਰੇਨਾਂ ਦਾ ਸੰਚਾਲਨ ਯਾਤਰੀਆਂ ਦੀ ਮੰਗ ਦੇ ਆਧਾਰ ’ਤੇ ਵਧਾਇਆ ਜਾ ਸਕੇਗਾ।

Today Now News

RELATED ARTICLES
- Advertisment -

POPULAR POSTS