ਅੰਦੋਲਨ ਦੇਸ਼ ਦੀਆਂ ਹੱਦਾਂ ਟੱਪ ਗਿਆ ਤੇ ਵਿਦੇਸ਼ਾਂ ਵਿੱਚ ਵੀ ਇਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਬਹੁਤ ਭਾਰੀ ਰੋਸ ਵਿਖਾਵੇ ਹੋ ਰਹੇ ਹਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : 32 ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੇ ਲਿਆਂਦੇ ਖੇਤੀ ਵਿਰੋਧੀ ਤਿੰਨ ਕਾਨੂੰਨ ਲਿਆ ਕੇ ਕਿਸਾਨਾਂ ਮਜ਼ਦੂਰਾਂ ਆੜ੍ਹਤੀਆਂ ਅਤੇ ਹੋਰ ਛੋਟੇ ਕਾਰੋਬਾਰੀਆਂ ਨੂੰ ਖ਼ਤਮ ਕਰਨ ਅਤੇ ਕਾਰਪੋਰੇਟ ਘਰਾਣਿਆਂ ਅੰਬਾਨੀਆਂ ਅਡਾਨੀਆਂ ਨੂੰ ਇਸ ਸਾਰੇ ਸਿਸਟਮ ਤੇ ਉਨ੍ਹਾਂ ਦਾ ਪੰਜਾ ਹੋਰ ਮਜ਼ਬੂਤ ਕਰਨ ਲਈ ਆਪਣਾ ਚਿਹਰਾ ਮੋਹਰਾ ਨੰਗਾ ਕਰ ਦਿੱਤਾ ਹੈ । ਇਨ੍ਹਾਂ ਲੋਕ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ਤੇ ਇਹ ਮੋਰਚਾ 43 ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ ਇਹ ਮੋਰਚਾ ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣਾ ਰਾਜਸਥਾਨ ਹੁੰਦਾ ਹੋਇਆ ਦੇਸ਼ ਦੇ ਕੋਨੇ ਕੋਨੇ ਵਿੱਚ ਪਹੁੰਚ ਕੇ ਇੱਕ ਬਹੁਤ ਵੱਡੀ ਲੋਕ ਲਹਿਰ ਬਣ ਚੁੱਕਾ ਹੈ । ਕਿਉਂਕਿ ਇਹ ਅੰਦੋਲਨ ਦੇਸ਼ ਦੀਆਂ ਹੱਦਾਂ ਟੱਪ ਕੇ ਵਿਦੇਸ਼ਾਂ ਵਿੱਚ ਵੀ ਇਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਬਹੁਤ ਭਾਰੀ ਰੋਸ ਵਿਖਾਵੇ ਹੋ ਰਹੇ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਜਨ ਸਿੰਘ ਘੁੰਮਣ, ਮੱਖਣ ਸਿੰਘ ਉੱਡਤ, ਤੇਜ਼ ਚਕੇਰੀਆਂ, ਦਰਸ਼ਨ ਪੰਧੇਰ ਅਤੇ ਬੋਹੜ ਸਿੰਘ ਨੇ ਕੀਤਾ । ਉਹ ਅੰਦੋਲਨ ਹਮੇਸ਼ਾਂ ਜਿੱਤ ਵੱਲ ਜਾਂਦੇ ਹਨ ਜੋ ਬੜੇ ਅਨੁਸ਼ਾਸਨ ਅਤੇ ਸ਼ਾਂਤੀ ਵਿਚ ਰਹਿ ਕੇ ਚਲਾਏ ਜਾਂਦੇ ਹਨ । ਇਹ ਅੰਦੋਲਨ ਲੰਮਾ ਸਮਾਂ ਚੱਲ ਸਕਦਾ ਹੈ ਪਰ ਅਸੀਂ ਉਨ੍ਹਾਂ ਸਮਾਂ ਲੜਾਂਗੇ ਇਹ ਘੋਲ ਭਾਵੇਂ ਸਾਲਾਂ ਬੱਧੀ ਕਿਉਂ ਨਾ ਚਲਾਉਣਾ ਪਵੇ। ਆਪਣੀ ਜਿੱਤ ਤੱਕ ਜਾਰੀ ਰੱਖਾਂਗੇ ਅਤੇ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨ ਵਾਪਸ ਕਰਾ ਕੇ ਦਮ ਲਵਾਂਗੇ । ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਐੱਮ ਐੱਸ ਪੀ ਨੂੰ ਕਾਨੂੰਨੀ ਰੂਪ ਦੇ ਕੇ ਇਸ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਸਰਕਾਰੀ ਖ਼ਰੀਦ ਦੀ ਗਰੰਟੀ ਲਵੇ। ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਇਸ ਲੋਕ ਲਹਿਰ ਦੀ ਸਿਫ਼ਤ ਇਹ ਹੈ ਕਿ ਇਸ ਅੰਦੋਲਨ ਵਿਚ ਬੱਚਿਆਂ ਤੋਂ ਲੈ ਕੇ 90 ਸਾਲਾਂ ਦੇ ਬਜ਼ੁਰਗਾਂ ਅਤੇ ਦਸਵੀਂ ਬਾਰ੍ਹਵੀਂ ਜਮਾਤਾਂ ਵਿਚ ਪੜ੍ਹਨ ਵਾਲੀਆਂ ਕੁੜੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਤਕ ਦਿੱਲੀ ਮੋਰਚੇ ਵਿੱਚ ਸ਼ਾਮਲ ਹੋ ਰਹੀਆਂ ਹਨ ਦਿੱਲੀ ਮੋਰਚੇ ਤੇ ਸੱਤ ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ । ਇਸ ਮੋਰਚੇ ਵਿੱਚ ਹੋਰਨਾਂ ਤੋਂ ਇਲਾਵਾ ਰਤਨ ਭੋਲਾ, ਜਸਵੰਤ ਸਿੰਘ, ਬਲਵਿੰਦਰ ਸ਼ਰਮਾ ਖਿਆਲਾ, ਇਕਬਾਲ ਸਿੰਘ ਮਾਨਸਾ, ਈਸ਼ਰ ਸਿੰਘ ਗੁਰਨੇ, ਸੀਤਾ ਰਾਮ ਨੇ ਸੰਬੋਧਨ ਕੀਤਾ





