ਖੇਤੀ ਵਿਚ ਕਾਰਪੋਰੇਟ ਪੱਖੀ ਕਾਲੇ ਕਾਨੂੰਨਾਂ ਦੀ ਬਰਖਾਸਤੀ ਲਈ ਹਰ ਵਰਗ ਦੇ ਲੋਕ ਮੈਦਾਨ ਵਿੱਚ ਉਤਰੇ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਦੇਸ਼ ਦੀਆਂ ਕਿਸਾਨ ਜੱਥੇਬੰਦੀਆਂ ਦੀ ਕੌਮੀ ਤਾਲਮੇਲ ਕਮੇਟੀ ਵਲੋਂ ਮੋਦੀ ਸਰਕਾਰ ਦੇ ਬਣਾਏ ਕਾਰਪੋਰੇਟ ਪ੍ਸਤ ਖੇਤੀ ਕਨੂੰਨਾ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਅੱਜ ਪੂਰੇ ਦੇਸ਼ ਵਿਚ ਚਾਰ ਘੰਟੇ ਦੇ ਚੱਕਾ ਜਾਮ ਦੇ ਸੱਦੇ ਤੇ ਤਹਿਤ ਸਰਸਾ ਬਰਨਾਲਾ ਰੋਡ ਤੇ ਚੱਕਾ ਜਾਮ ਕੀਤਾ ਗਿਆ ਰੈਲੀ ਵਿਚ ਬੁਲਾਰਿਆਂ ਬੀਕੇਯੂ ਲੱਖੋਵਾਲ ਨਿਰਮਲ ਸਿੰਘ ਝੰਡੂਕੇ ਬੀਕੇਯੂ ਡਕੌਦਾ ਮਹਿਲਾ ਆਗੂ ਐਡਵੋਕੇਟ ਬਲਵੀਰ ਕੌਰ ਪੀਕੇਯੂ ਰੁਲਦੂ ਸਿੰਘ ਮਾਨਸਾ ਬੀਕੇਯੂ ਕ੍ਰਾਂਤੀਕਾਰੀ ਜਲੌਰ ਸਿੰਘ ਦੂਲੋਵਾਲ ਬੀਕੇਯੂ ਸਿੱਧੂਪੁਰ ਗੁਰਮੇਲ ਸਿੰਘ ਖੋਖਰ ਕੁੱਲ ਹਿੰਦ ਕਿਸਾਨ ਸਭਾ ਕ੍ਰਿਸ਼ਨ ਚੌਹਾਨ ਕੁਲ ਹਿੰਦ ਕਿਸਾਨ ਸਭਾ ਪੂਨਾਵਾਲ ਦੇ ਵਕੀਲ ਕੁਲਵਿੰਦਰ ਸਿੰਘ ਉੱਡਤ ਕੇਕੇਯੂ ਭਜਨ ਸਿੰਘ ਘੁੰਮਣ ਬੀਕੇਯੂ ਮਾਨਸਾ ਦੇ ਬੋਘ ਸਿੰਘ ਮਾਨਸਾ ਨੇ ਕਿਹਾ ਕਿ ਦੇਸ਼ ਦੇ ਕਿਸਾਨ ਮਜਦੂਰ ਛੋਟੇ ਵਪਾਰੀ ਤੇ ਕਾਰੋਬਾਰੀ ਮੁਲਾਜ਼ਮਾਂ ਮੋਦੀ ਸਰਕਾਰ ਵਲੋਂ ਸਾਡੀ ਖੇਤੀ ਅਤੇ ਪਰਚੂਨ ਖੇਤਰ ਨੂੰ ਪੂਰੀ ਤਰ੍ਹਾਂ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਲਈ ਲੈਏ ਜਾ ਰਹੇ ਫੈਸਲਿਆਂ ਦੇ ਖਿਲਾਫ ਇਕਜੁੱਟ ਹੋ ਕੇ ਮੈਦਾਨ ਵਿੱਚ ਨਿੱਤਰ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਕ ਇਕ ਕਰਕੇ ਪਬਲਿਕ ਅਦਾਰੇ ਕਾਰਪੋਰੇਟ ਕੰਪਨੀਆਂ ਹਵਾਲੇ ਕਰ ਦਿੱਤੇ ਹਨ ਪੰਜਾਬ ਦੇ ਕਿਸਾਨਾਂ ਦੇ ਮਿਸਾਲੀ ਸੰਘਰਸ਼ ਤੋਂ ਬੁਲਾਕੇ ਬਦਲਾਖੋਰੀ ਦੀ ਭਾਵਨਾ ਨਾਲ ਮੋਦੀ ਨਿੰਤ ਨਵੇਂ ਕਾਲੇ ਕਾਨੂੰਨ ਬਣਾ ਰਿਹਾ ਹੈ ਬੁਲਾਰਿਆ ਨੇ ਤਿੱਖੀ ਸੂਰ ਵਿਚ ਕਿਹਾ ਕਿ ਅੱਜ ਪੂਰੇ ਦੇਸ਼ ਵਿਚ ਚੱਕਾ ਜਾਮ ਤੋਂ ਵੀ ਮੋਦੀ ਸਰਕਾਰ ਕਿਸਾਨਾਂ ਦੀ ਅਵਾਜ ਨੂੰ ਸੁਣਦੀ ਤਾ 26 27 ਨਵੰਬਰ ਨੂੰ ਦਿੱਲੀ ਪਹੁੰਚ ਕੇ ਪੱਕੇ ਮੋਰਚਾ ਲਵਾਂਗੇ ਅਤੇ ਇਹਨਾਂ ਕਾਲੇ ਕਾਨੂੰਨਾਂ ਦੀ ਬਰਖਾਸਤੀ ਤੱਕ ਵਿਰੋਧ ਜਾਰੀ ਰਹੇਗਾ ਹੋਰਨਾਂ ਤੋਂ ਇਲਾਵਾ ਸਟੇਜ ਸਕੱਤਰ ਕਲਵਿੰਦਰ ਸਿੰਘ ਸੰਚਾਲਨ ਕ੍ਰਿਸ਼ਨ ਚੌਹਾਨ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੇ ਧੰਨਾ ਮੱਲ ਗੋਇਲ ਸੂਬਾ ਪ੍ਰਧਾਨ






