17.4 C
Chandigarh

TODAY NOW NEWS

Friday, March 20, 2026
HomeBREAKING NEWSਮਾਨਸਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 3 ਮੁਲਜ਼ਮਾਂ ਨੂੰ...

ਮਾਨਸਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 3 ਮੁਲਜ਼ਮਾਂ ਨੂੰ ਕੀਤਾ ਕਾਬੂ

ਮਾਨਸਾ , 22 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ਐੱਸ,ਐੱਸ,ਪੀ ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਨੇ ਵਹੀਕਲ ਚੋਰੀ ਦੇ ਮੁਕੱਦਮੇ ਵਿੱਚ 3 ਮੁਲਜ਼ਮਾਂ ਸਵਰਨਜੀਤ ਸਿੰਘ ਉਰਫ ਡਾਂਡਾ ਪੁੱਤਰ ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸੇਵਕ ਸਿੰਘ ਵਾਸੀਅਨ ਬੁਢਲਾਡਾ ਅਤੇ ਸੁੰਦਰ ਸਿੰਘ ਪੁੱਤਰ ਬੰਤ ਸਿੰਘ ਵਾਸੀ ਕੁਲਾਣਾ ਨੂੰ ਕਾਬੂ ਕੀਤਾ ਹੈ। ਜਿਹਨਾਂ ਪਾਸੋ ਚੋੋਰੀ ਦੇ 2 ਮੋੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਬਰਾਮਦ ਮੋਟਰਸਾਈਕਲਾਂ ਦੀ ਕੁੱਲ ਮਲੀਤੀ 70,000/- ਰੁਪਏ ਬਣਦੀ ਹੈ।

ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਸ ਮੁਦਈ ਪਰਮਿੰਦਰ ਮਹਿਤਾ ਪੁੱਤਰ ਰਵਿੰਦਰ ਮਹਿਤਾ ਵਾਸੀ ਵਾਰਡ ਨੰਬਰ 3 ਬੁਢਲਾਡਾ ਨੇ ਮਿਤੀ 10.ਮਾਰਚ.2022 ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸਨੇ ਆਪਣਾ ਮੋੋਟਰਸਾਈਕਲ ਹੀਰੋੋ ਐਚਐਫ ਡੀਲਕਸ ਨੰ: ਪੀ,ਬੀ 50 ਏ- 4126 ਮਕਾਨ ਦੇ ਬਾਹਰ ਗਲੀ ਵਿੱਚ ਲਾਕ ਲਗਾ ਕੇ ਖੜ੍ਹਾ ਕਰਕੇ ਆਪ ਰੋੋਟੀ ਖਾਣ ਲੱਗ ਪਿਆ। ਰੋੋਟੀ ਖਾਣ ਤੋੋਂ ਬਾਅਦ ਜਦੋੋਂ ਬਾਹਰ ਆ ਕੇ ਵੇਖਿਆ ਤਾਂ ਉਸਦਾ ਮੋੋਟਰਸਾਈਕਲ ਉਥੇ ਨਹੀ ਸੀ, ਜਿਸਨੂੰ ਕੋੋਈ ਨਾਮਲੂਮ ਵਿਅਕਤੀ ਚੋੋਰੀ ਕਰਕੇ ਲੈ ਗਿਆ। ਮੁਦੱਈ ਦੇ ਬਿਆਨ ਪਰ ਮੁਕੱਦਮਾ ਨੰਬਰ 71 ਮਿਤੀ 21.3.2022 ਅ/ਧ 379,411 ਹਿੰ:ਦੰ: ਥਾਣਾ ਸਿਟੀ ਬੁਢਲਾਡਾ ਦਰਜ਼ ਰਜਿਸਟਰ ਕੀਤਾ ਗਿਆ। ਇੰਸਪੈਕਟਰ ਪ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਦੀ ਅਗਵਾਈ ਹੇਠ ਏ,ਐਸ,ਆਈ ਭੋੋਲਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਉਕਤ 3 ਮੁਲਜ਼ਮਾਂ ਨੂੰ ਕਾਬੂ ਕੀਤਾ । ਜਿਹਨਾਂ ਪਾਸੋਂ ਮੌੌਕੇ ਤੇ ਇੱਕ ਮੋਟਰਸਾਈਕਲ ਹੀਰੋੋ ਐਚਐਫ ਡੀਲਕਸ ਨੰ: ਪੀ,ਬੀ 50ਏ-4126 ਬਰਾਮਦ ਕੀਤਾ ਗਿਆ। ਜਿਹਨਾਂ ਦੀ ਮੁਢਲੀ ਪੁੱਛਗਿੱਛ ਉਪਰੰਤ ਉਹਨਾਂ ਦੀ ਨਿਸ਼ਾਨਦੇਹੀ ਤੇ ਉਹਨਾਂ ਪਾਸੋੋਂ 1 ਹੋਰ ਮੋਟਰਸਾਈਕਲ ਹੀਰੋੋਹਾਂਡਾ ਸਪਲੈਂਡਰ ਪਲੱਸ ਨੰ: ਪੀ,ਬੀ 31ਆਰ -1141 ਬਰਾਮਦ ਕਰਵਾਇਆ ਗਿਆ।

ਇਹ ਮੁਲਜ਼ਮ ਨਸ਼ੇ ਪੱਤੇ ਕਰਨ ਦੇ ਆਦੀ ਹਨ। ਮੁਲਜ਼ਮ ਸਵਰਨਜੀਤ ਸਿੰਘ ਉਰਫ ਡਾਂਡਾ ਕਰਾਈਮ ਪੇਸ਼ਾ ਹੈ, ਜਿਸਦੇ ਵਿਰੁੱਧ ਨਸ਼ੇ ਅਤੇ ਚੋੋਰੀ ਦੇ 4 ਮੁਕੱਦਮੇ ਦਰਜ਼ ਰਜਿਸਟਰ ਹਨ, ਮੁਲਜ਼ਮ ਸੁੰਦਰ ਸਿੰਘ ਵਿਰੁੱਧ ਵੀ ਖੋੋਹ ਦਾ 1 ਮੁਕੱਦਮਾ ਦਰਜ਼ ਰਜਿਸਟਰ ਹੈ ਅਤੇ ਤੀਸਰੇ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

Today Now News

RELATED ARTICLES
- Advertisment -

POPULAR POSTS