16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਲੋਟ ਪੁਲਿਸ ਨੇ ਨਸ਼ੇ ਦੀਆਂ ਗੋਲੀਆਂ ਸਮੇਤ 2 ਔਰਤਾਂ ਸਣੇ ਤਿੰਨ ਕਾਬੂ

ਮਲੋਟ ਪੁਲਿਸ ਨੇ ਨਸ਼ੇ ਦੀਆਂ ਗੋਲੀਆਂ ਸਮੇਤ 2 ਔਰਤਾਂ ਸਣੇ ਤਿੰਨ ਕਾਬੂ

ਦੋਨਾਂ ਔਰਤਾਂ ਕੋਲੋਂ ਕੁੱਲ 16540 ਨਸ਼ੀਲ਼ੀਆ ਗੋਲੀਆਂ ਕੀਤੀਆਂ ਬ੍ਰਾਮਦ

ਸ੍ਰੀ ਮੁਕਤਸਰ ਸਾਹਿਬ  (ਅਨਮੋਲ ਵੜਿੰਗ) : ਐਸਐਸਪੀ ਡੀ ਸੁਡਰਵਿਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਕੁਲਵੰਤ ਰਾਏ ਕਪਤਾਨ ਪੁਲਿਸ (ਪੀਬੀਆਈ) ਸ੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ, ਜਸਪਾਲ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਮਲੋਟ ਸਮੇਤ ਇੰਸਪੈਕਟਰ ਪਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਮਲੋਟ ਦੀ ਯੋਗ ਅਗਵਾਈ ‘ਚ ਥਾਣਾ ਸਦਰ ਮਲੋਟ ਪੁਲਿਸ ਨੇ ਨਸ਼ਾ ਵੇਚਣ ਵਾਲੇ ਸਮੱਗਲਰ 01 ਵਿਅਕਤੀ ਅਤੇ 02 ਔਰਤਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸਐਸਪੀ ਡੀ. ਸੁਡਰਵਿਲੀ ਨੇ ਦੱਸਿਆ ਕਿ ਮਿਤੀ 17.03.2021 ਨੂੰ ਜਦ ਏਐਸਆਈ ਬਾਗ ਚੰਦ ਥਾਣਾ ਸਦਰ ਮਲੋਟ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਸਬੰਧ ‘ਚ ਪਿੰਡ ਈਨਾ ਖੇੜਾ ਤੋ ਜੀਟੀ ਰੋਡ ਰਾਹੀਂ ਪਿੰਡ ਔਲਖ ਨੂੰ ਜਾ ਰਿਹਾ ਸੀ ਤਾਂ ਜਦ ਪੁਲਿਸ ਪਾਰਟੀ ਕੱਚਾ ਰਸਤਾ ਪਿੰਡ ਔਲਖ ਤੋਂ ਪਿੰਡ ਝੋਰੜ ਪਾਸ ਪੁੱਜੀ ਤਾਂ ਭੱਠਾ ਬੇਅਬਾਦ ਪਾਸ ਪਿੰਡ ਝੋਰੜ ਵੱਲੋਂ ਇੱਕ ਕਾਰ ਨੰਬਰ -4-5553 ਮਾਰਕਾ ਸਵਿਫਟ ਆਈ ਜਿਸਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਤਾਂ ਕਾਰ ਦੇ ਪਿਛਲੀ ਸੀਟ ‘ਤੇ ਬੈਠੀਆਂ ਦੋ ਔਰਤਾਂ ਪਾਸ 02 ਬੈਗ ਫੜੇ ਹੋਈ ਸੀ। ਜਿਸਤੇ ਮੌਕੇ ‘ਤੇ ਜਸਪਾਲ ਸਿੰਘ ਉਪ ਕਪਤਾਨ ਪੁਲਿਸ ਮਲੋਟ ਅਤੇ ਇੰਸ: ਪਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਮਲੋਟ ਸਮੇਤ ਸਾਥੀ ਕ੍ਮਚਾਰੀਆ ਪੁੱਜੇ ‘ਤੇ ਕਾਬੂ ਕੀਤੇ ਵਿਅਕਤੀ ਨੇ ਆਪਣਾ ਨਾਮ ਕੁਲਵੰਤ ਸਿੰਘ ਉਰਫ ਕੰਤਾ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਔਲਖ ਅਤੇ ਇੱਕ ਔਰਤ ਨੇ ਆਪਣਾ ਨਾਮ ਚਰਨਜੀਤ ਕੌਰ ਪਤਨੀ ਛਿੰਦਾ ਸਿੰਘ ਵਾਸੀ ਪਿੰਡ ਝੋਰੜ ਅਤੇ ਦੂਸਰੀ ਔਰਤ ਨੇ ਆਪਣਾ ਨਾਮ ਸੱਤੋ ਪਤਨੀ ਜਸਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਝੋਰੜ ਦੱਸਿਆ। ਚਰਨਜੀਤ ਕੌਰ ਦੇ ਕਬਜਾ ਵਿਚਲੇ ਬੈਗ ਦੀ ਤਲਾਸ਼ੀ ਕਰਨ ਤੇ ਕੁੱਲ 12350 ਨਸ਼ੀਲੀਆ ਗੋਲੀਆਂ ਬਰਾਮਦ ਹੋਈਆ ਅਤੇ ਸੱਤੋ ਕੌਰ ਦੇ ਕਬਜਾ ਵਿਚਲੇ ਬੈਗ ਦੀ ਤਲਾਸ਼ੀ ਕਰਨ ‘ਤੇ 4190 ਨਸ਼ੀਲ਼ੀਆਂ ਗੋਲੀਆ ਬ੍ਰਾਮਦ ਹੋਈਆ। ਜੋ ਕੁੱਲ 16540 ਨਸ਼ੀਲ਼ੀਆ ਗੋਲੀਆਂ ਬ੍ਰਾਮਦ ਕੀਤੀਆ। ਪੁਲਿਸ ਨੇ ਉਕਤ ਲੋਕਾਂ ਦੇ ਖਿਲਾਫ ਮੁਕੱਦਮਾ ਨੰ: 26 ਮਿਤੀ 17.03.2021 ਅ/ਧ 22(ਸੀ)-61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਮਲੋਟ ਦਰਜ ਕਰਵਾਇਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਦੋਨੋ ਔਰਤਾਂ ਰਿਸ਼ਤੇ ਵਜੋ ਭੈਣਾਂ ਹਨ ਅਤੇ ਦਰਾਣੀ-ਜਠਾਣੀ ਹਨ। ਇਨ੍ਹਾਂ ਉਕਤਾਨ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

Today Now News

RELATED ARTICLES
- Advertisment -

POPULAR POSTS