16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ26 27 ਨਵੰਬਰ ਨੂੰ ਦਿੱਲੀ ਵਿੱਚ ਕਰਨੇ ਇਤਿਹਾਸਕ ਪ੍ਰਦਰਸ਼ਨ --ਕਿਸਾਨ ਜਥੇਬੰਦੀਆਂ

26 27 ਨਵੰਬਰ ਨੂੰ ਦਿੱਲੀ ਵਿੱਚ ਕਰਨੇ ਇਤਿਹਾਸਕ ਪ੍ਰਦਰਸ਼ਨ –ਕਿਸਾਨ ਜਥੇਬੰਦੀਆਂ

ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਲੱਗਾ ਤੈਂ ਰਾਧਾ ਮੋਰਚਾ ਪੰਜਵੇਂ ਦਿਨ ਵਿਚ ਦਾਖ਼ਲ — ਕਿਸਾਨ ਆਗੂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਦੇਸ਼ ਵਿਰੋਧੀ ਤੇ ਖੇਤ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਰੇਲਵੇ ਸਟੇਸ਼ਨ ਮਾਨਸਾ ਤੇ ਲੱਗਾ ਦੇਰ ਰਾਤ ਦਾ ਪੱਕਾ ਕਿਸਾਨ ਮੋਰਚਾ ਅੱਜ 49ਵੇਂ ਦਿਨ ਵਿੱਚ ਜਾਰੀ ਰਿਹਾ ਅੱਜ ਦੇ ਧਰਨੇ ਤੇ ਸੈਂਕਡ਼ਿਆਂ ਦੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਨੇ ਇਕੱਠੇ ਹੋ ਗਏ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਕਾਲ਼ੇ ਕਨੂੰਨਾ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਅੱਜ ਦੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਭਜਨ ਸਿੰਘ ਘੁੰਮਣ,ਗੁਰਦੇਵ ਸਿੰਘ ਅਤਲਾ,ਮਹਿੰਦਰ ਸਿੰਘ ਭੈਣੀਬਾਘਾ, ਨਿਰਮਲ ਸਿੰਘ ਝੰਡੂਕੇ, ਗੁਰਮੇਲ ਸਿੰਘ ਕੋਠੇ ਛਪਾਲ, ਐਡਵੋਕੇਟ ਬਲਵੀਰ ਕੌਰ, ਨੇ ਕਿਹਾ ਕਿ 26 27 ਨਵੰਬਰ ਨੂੰ ਦਿੱਲੀ ਵਿੱਚ ਆਜ਼ਾਦੀ ਤੋਂ ਬਾਅਦ ਅੱਜ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਜੋ ਮੋਦੀ ਸਰਕਾਰ ਦੀ ਅਰਥੀ ਵਿਚ ਆਖ਼ਰੀ ਕਿੱਲ ਸਾਬਿਤ ਹੋਵੇਗਾ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਚਾਹੇ ਸਦਾ ਲਈ ਪੰਜਾਬ ਆਰਥਿਕ ਨਾਕਾਬੰਦੀ ਕਰ ਲਵੇ ਪ੍ਰੰਤੂ ਪੰਜਾਬ ਦੇ ਕਿਸਾਨ ਹੁਣ ਮੋਦੀ ਸਰਕਾਰ ਨੂੰ ਹਰਾ ਕਿ ਕੀ ਦਮ ਲੈਣਗੇ ਆਗੂਆਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਹਰੇਕ ਘਰ ਦਾ ਘੱਟੋ ਘੱਟ ਇਕ ਵਿਅਕਤੀ ਦਿੱਲੀ ਚੱਲਣ ਲਈ ਤਿਆਰੀ ਕਰ ਲਵੇ ! ਭਰਾਤਰੀ ਜਥੇਬੰਦੀਆਂ ਦੇ ਆਗੂ ਹੰਸ ਰਾਜ ਮੋਫਰ ਮੁਸਲਿਮ ਫਰੰਟ ਦੇ ਸੂਬਾ ਪ੍ਰਧਾਨ ਤੇ ਤੇਜ ਚਕੇਰੀਆਂ ਜਸਵੀਰ ਕੌਰ ਨੱਤ ਲੰਗਰ ਕਮੇਟੀ ਕਰਨੈਲ ਸਿੰਘ ਮਾਨਸਾ ਸੁਖਚਰਨ ਸਿੰਘ ਦਾਨੇਵਾਲੀਆ ਇਕਬਾਲ ਸਿੰਘ ਮਾਨਸਾ ਬਲਵਿੰਦਰ ਸ਼ਰਮਾ ਖਿਆਲਾ ਤੇ ਤੇਜ ਚੇਰੀਆਂ ਸਾਂਝਾ ਖ਼ਜ਼ਾਨਚੀ

Today Now News

RELATED ARTICLES
- Advertisment -

POPULAR POSTS