ਬੱਚਿਆਂ ਨੂੰ ਅਨੁਸ਼ਾਸਤ ਕਰਨ ਵਿੱਚ ਖੇਡਾਂ ਦਾ ਸਕੂਲ ਵਿੱਚ ਹੋਣਾ ਬਹੁਤ ਜਰੂਰੀ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : 24 ਵੀਂ ਜਿਲ੍ਹਾ ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ 2020-21 ਜਿਲ੍ਹਾ ਰਾਈਫਲ ਐਸੋਸੀਏਸ਼ਨ ਮਾਨਸਾ ਵੱਲੋਂ ਮਿਤੀ 30-31 ਜਨਵਰੀ ਤੋਂ 1 ਫਰਵਰੀ 2021 ‘ਦਾ ਰੇਨੈਸਾ ਸਕੂਲ’ ਮਾਨਸਾ ਵਿਖੇ ਕਰਵਾਈ ਗਈ। ਉਦਘਾਟਨ ਸਮਾਰੋਹ ਸ੍ਰ. ਗੁਰਜੀਤ ਸਿੰਘ ਢਿੱਲੋਂ ਸਾਬਕਾ ਤਹਿਸੀਲਦਾਰ ਦੁਆਰਾ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ । ਇਨਾਮ ਵੰਡ ਸਮਾਰੋਹ ਡਾ. ਅਵਤਾਰ ਸਿੰਘ ਚੇਅਰਮੈਨ ‘ਦਾ ਰੇਨੈਸਾ’ ਸਕੂਲ ਮਾਨਸਾ ਜੀ ਦੁਆਰਾ ਕੀਤਾ ਗਿਆ। ਇਹਨਾਂ ਨਾਲ ਉਚੇਚੇ ਤੌਰ ਤੇ ਸ੍ਰੀ ਰਾਕੇਸ਼ ਕੁਮਾਰ ਪ੍ਰਿੰਸੀਪਲ ‘ਦਾ ਰੇਨੈਸਾ’ ਸਕੂਲ ਅਤੇ ਸ੍ਰ. ਸੁਖਵਿੰਦਰ ਸਿੰਘ ਮੈਨੇਜਮੈਂਟ ਮੈਂਬਰ ਅਤੇ ਸ੍ਰ. ਬੂਟਾ ਸਿੰਘ ਨੇ ਸ਼ਮੂਲੀਅਤ ਕੀਤੀ। ਮੰਚ ਤੋਂ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਕੁਮਾਰ ਜੀ ਨੇ ਕਿਹਾ ਕਿ ਖੇਡਾਂ ਦਾ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਹੁੰਦਾ ਹੈ। ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਅਤੇ ਬੱਚਿਆਂ ਨੂੰ ਅਨੁਸ਼ਾਸ਼ਿਤ ਕਰਨ ਵਿੱਚ ਖੇਡਾਂ ਦਾ ਸਕੂਲ ਵਿੱਚ ਹੋਣਾ ਬਹੁਤ ਜਰੂਰੀ ਹੈ। ਟੁਰਨਾਮੈਂਟ ਦੇ ਨਤੀਜੇ ਇਸ ਪ੍ਰਕਾਰ ਹਨ :-
1) ਏਅਰ ਰਾਈਫਲ ਇਵੈਂਟ (ਸੀਨੀਅਰ) ਮੈਨ ਪੀਪ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਤੀਜਾ ਸਥਾਨ ਗੁਰਵਿੰਦਰ ਸਿੰਘ, ਪੰਕਜ ਗਰੋਵਰ, ਸਚਿਨ ਕੁਮਾਰ
2) ਏਅਰ ਰਾਈਫਲ ਇਵੈਂਟ (ਜੂਨੀਅਰ) ਮੈਨ ਪੀਪ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਤੀਜਾ ਸਥਾਨ ਅਰਪਿਤ ਜੈਨ, ਜਤਿੰਦਰਪਾਲ ਸਿੰਘ, ਨਵਕਰਨ ਸਿੰਘ
3) ਏਅਰ ਰਾਈਫਲ ਇਵੈਂਟ (ਯੂਥ) ਮੈਨ ਪੀਪ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਤੀਜਾ ਸਥਾਨ
ਅਰਪਿਤ ਜੈਨ, ਸ਼ਿਵਮ ਬਾਤੀਸ਼, ਐਸ਼ਦੀਪ ਸਿੰਘ
4) ਏਅਰ ਰਾਈਫਲ ਇਵੈਂਟ (ਸੀਨੀਅਰ) ਵੀਮੈਨ ਪੀਪ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਸਥਾਨ
ਨਾਹਿਦਾ ਚੌਹਾਨ, ਸੁਖਵੀਰ ਕੌਰ,
5) ਏਅਰ ਰਾਈਫਲ ਇਵੈਂਟ (ਜੂਨੀਅਰ) ਮੈਨ ਪੀਪ ਵਿੱਚੋਂ ਪਹਿਲਾ ਸਥਾਨ ਅਜਪ੍ਰੀਤ ਸਿੰਘ ਨੇ ਹਾਸਲ ਕੀਤਾ।
6) ਏਅਰ ਰਾਈਫਲ ਇਵੈਂਟ (ਯੂਥ) ਮੈਨ ਪੀਪ ਵਿੱਚੋਂ ਪਹਿਲਾ ਸਥਾਨ ਹਰਕੀਰਤ ਸਿੰਘ ਨੇ ਹਾਸਲ ਕੀਤਾ।
7) ਏਅਰ ਪਿਸਟਲ ਇਵੈਂਟ (ਸੀਨੀਅਰ) ਮੈਨ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ
ਜੁਗਰਾਜ ਸਿੰਘ, ਕੁਲਦੀਪ ਸਿੰਘ, ਸ਼ੇਰੂ ਨਿਮਲ
8) ਏਅਰ ਪਿਸਟਲ ਇਵੈਂਟ (ਜੂਨੀਅਰ) ਮੈਨ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ
ਅਰਮਾਨਜੋਤ ਸਿੰਘ, ਤਨੁਸ਼ ਮੰਗਲਾ, ਅਭੈ ਨਾਗਪਾਲ
9) ਏਅਰ ਪਿਸਟਲ ਇਵੈਂਟ (ਯੂਥ) ਮੈਨ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ
ਗੁਰਗੈਬਨ ਸਿੰਘ ਸਿੱਧੂ, ਹਰਸ਼ਵੀਰ ਸਿੰਘ, ਵਿਕਾਸ ਮੋਦੀ
10) ਏਅਰ ਪਿਸਟਲ ਇਵੈਂਟ (ਸੀਨੀਅਰ) ਵੀਮੈਨ ਵਿੱਚੋਂ ਪਹਿਲਾ, ਦੂਜਾ ਸਥਾਨ
ਅਰਵਿੰਦਰ ਕੌਰ, ਮਨਜੀਤ ਕੌਰ
11) ਏਅਰ ਪਿਸਟਲ ਇਵੈਂਟ (ਜੂਨੀਅਰ) ਵੀਮੈਨ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਸਥਾਨ
ਬਖਸ਼ਦੀਪ ਕੌਰ, ਪਾਹੁਲ ਵੜੈਚ
12) ਏਅਰ ਪਿਸਟਲ ਇਵੈਂਟ (ਸੀਨੀਅਰ) ਮੈਨ ਵਿੱਚੋਂ ਪਹਿਲਾ ਸਥਾਨ ਸਹਿਬਾਜ ਕੁਮਾਰ ਨੇ ਹਾਸਲ ਕੀਤਾ
13) ਏਅਰ ਪਿਸਟਲ ਇਵੈਂਟ (ਜੂਨੀਅਰ) ਮੈਨ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ
ਸ਼ੁਭਦੀਪ ਸਿੰਘ, ਹਰਵੀਰ ਸਿੰਘ, ਬਿਕਰਜੀਤ ਸਿੰਘ
14) ਏਅਰ ਪਿਸਟਲ ਇਵੈਂਟ (ਜੂਨੀਅਰ) ਵੀਮੈਨ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ
ਨਵਦੀਪ ਕੌਰ, ਗੁਰਪਾਲ ਕੌਰ, ਮਨਪ੍ਰੀਤ ਕੌਰ
24 ਵੀ ਜਿਲ੍ਹਾ ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਜੋ ਜੇਤੂ ਖਿਡਾਰੀ ਪੰਜਾਬ ਸਟੇਟ ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ ਜੋ ਮਿਤੀ 14 ਫਰਵਰੀ ਤੋਂ 21 ਫਰਵਰੀ ਤੱਕ ਹੋਵੇਗੀ ਉਸ ਵਿੱਚ ਭਾਗ ਲੈਣਗੇ ।
ਅੰਤ ਵਿੱਚ ਜਿਲ੍ਹਾ ਰਾਈਫਲ ਐਸੋਸੀਏਸ਼ਨ ਦੇ ਸਕੱਤਰ ਸ੍ਰੀ ਸੁਰਿੰਦਰਪਾਲ ਜੀ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਮਹਿਰੂਮ ਪ੍ਰਦੀਪ ਸਿੰਘ ਵਿਰਦੀ ਮੈਮੋਰੀਅਲ ਰਾਈਫਲ ਸ਼ੂਟਿੰਗ ਚੈਂਪੀਅਨਸਿਪ ਅਪ੍ਰੈਲ ਮਹੀਨੇ ਮਾਨਸਾ ਵਿਖੇ ਕਰਵਾਈ ਜਾਵੇਗੀ ਅਤੇ ਉਹਨਾਂ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਅੰਮ੍ਰਿਤਪਾਲ ਰੇਂਜ ਅਫਸਰ, ਯਾਦਵਿੰਦਰ ਸਿੰਘ, ਤੇਜਿੰਦਰ ਸਿੰਗਲਾ, ਹਰਜਿੰਦਰ ਸਿੰਘ (ਬੂੰਗੜੀ), ਰਾਜਿੰਦਰ ਸਿੰਘ, ਗੁਰਜੰਟ ਸਿੰਘ, ਸ਼ੇਰੂ, ਗੁਰਜੀਤ ਸਿੰਘ ਅਤੇ ਸਟੇਜ ਸੈਕਟਰੀ ਅਵਤਾਰ ਸਿੰਘ, ਪ੍ਰਵੇਜ ਅਖਤਰ, ਕੁਲਦੀਪ ਸਿੰਘ, ਸਰਵਰ ਖਾਨ ਆਦਿ ਵੱਲੋਂ ਪਾਏ ਯੋਗਦਾਨ ਲਈ ਧੰਨਵਾਦ ਕੀਤਾ।





