16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੌਮੀ ਲੋਕ ਅਦਾਲਤ ਵਿੱਚ 2438 ਕੇਸਾਂ ਦਾ ਕੀਤਾ ਨਿਪਟਾਰਾ 6,03,28,837/- ਰੁਪਏ ਦੇ...

ਕੌਮੀ ਲੋਕ ਅਦਾਲਤ ਵਿੱਚ 2438 ਕੇਸਾਂ ਦਾ ਕੀਤਾ ਨਿਪਟਾਰਾ 6,03,28,837/- ਰੁਪਏ ਦੇ ਅਵਾਰਡ ਕੀਤੇ ਪਾਸ

ਮਾਨਸਾ, 11 ਦਸੰਬਰ (ਗੁਰਜੰਟ ਸਿੰਘ ਬਾਜੇਵਾਲੀਆ): ਜ਼ਿਲ੍ਹਾ ਅਤੇ ਸੈਸ਼ਨਜ ਜੱਜ ਮੈਡਮ ਨਵਜੋਤ ਕੌਰ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਸ਼ਿਲਪਾ ਵਰਮਾ ਦੀ ਅਗਵਾਈ ਵਿੱਚ ਜ਼ਿਲ੍ਹਾ ਕੋਰਟ ਕੰਪਲੈਕਸ, ਮਾਨਸਾ, ਸਬ-ਡਵੀਜ਼ਨਲ ਕੋਰਟ ਕੰਪਲੈਕਸ, ਸਰਦੂਲਗੜ੍ਹ ਅਤੇ ਬੁਢਲ਼ਾਡਾ ਵਿਖੇ ਕੌਮੀ ਲੋਕ ਅਦਾਲਤ ਲਗਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਮੈਡਮ ਨਵਜੋਤ ਕੌਰ ਨੇ ਦੱਸਿਆ ਕਿ ਇਸ ਮੰਤਵ ਲਈ ਮਾਨਸਾ ਵਿੱਚ 6, ਬੁਢਲਾਡਾ ਵਿੱਚ 1 ਅਤੇ ਸਰਦੂਲਗੜ੍ਹ ਵਿੱਚ 1 ਬੈਂਚ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਨਸਾ ਵਿਖੇ ਵਧੀਕ ਸੈਸ਼ਨਜ ਜੱਜ ਸ਼੍ਰੀ ਮਨਦੀਪ ਢਿੱਲੋਂ, ਵਧੀਕ ਸੈਸ਼ਨਜ ਜੱਜ ਸ਼੍ਰੀ ਦਿਨੇਸ਼ ਕੁਮਾਰ, ਸਿਵਲ ਜੱਜ (ਸੀਨੀਅਰ ਡਵੀਜ਼ਨ) ਸ਼੍ਰੀ ਸੁਮਿਤ ਭੱਲਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਅਤੁਲ ਕੰਬੋਜ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸ਼੍ਰੀ ਹਰੀਸ਼ ਕੁਮਾਰ, ਚੇਅਰਮੈਨ ਪਰਮਾਨੈਂਟ ਲੋਕ ਅਦਾਲਤ ਸ਼੍ਰੀ ਰਾਜ ਪਾਲ ਸਿੰਘ ਤੇਜੀ ਸਰਦੂਲਗੜ ਵਿਖੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸ਼੍ਰੀ ਗੁਰਦਰਸ਼ਨ ਸਿੰਘ, ਬੁਢਲਾਡਾ ਵਿਖੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸ਼੍ਰੀ ਅਮਰਜੀਤ ਸਿੰਘ ’ਤੇ ਆਧਾਰਿਤ ਬੈਂਚਾਂ ਵੱਲੋਂ 2438 ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਇਸ ਮੌਕੇ ਅਡੀਸ਼ਨਲ ਸੈਸ਼ਨਜ ਜੱਜ ਮਿਸ ਮਨਜੋਤ ਕੌਰ ਨੇ ਦੱਸਿਆ ਕਿ ਕੋਵਿਡ-19 ਦੇ ਪ੍ਰਭਾਵ ਦੇ ਬਾਵਜੂਦ ਲਾਭਪਾਤਰੀਆਂ ਨੇ ਇਸ ਕੌਮੀ ਲੋਕ ਅਦਾਲਤ ਵਿੱਚ ਚੰਗੀ ਦਿਲਚਸਪੀ ਦਿਖਾਈ। ਉਨ੍ਹਾਂ ਦੱਸਿਆ ਕਿ ਅੱਜ ਦੀ ਰਾਸ਼ਟਰੀ ਲੋਕ ਅਦਾਲਤ ਤੋਂ ਪਹਿਲਾਂ ਇਸ ਦੀ ਸਫਲਤਾ ਲਈ ਅਨੇਕਾਂ ਵੈਬੀਨਾਰ ਅਤੇ ਮੀਟਿੰਗਾਂ ਰਾਹੀਂ ਜਾਗਰੂਕਤਾ ਫੈਲਾਈ ਗਈ ਸੀ ਜਿਸ ਦੇ ਸਾਰਥਿਕ ਸਿੱਟੇ ਸਾਹਮਣੇ ਆਏ ਹਨ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਸ਼ਿਲਪਾ ਵਰਮਾ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਦਿਵਾਨੀ ਮਾਮਲੇ, ਕਰਿਮੀਨਲ ਕੰਪਾਊਂਡੇਬਲ, ਚੈਕਾਂ ਦੇ ਕੇਸ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ ਕੇਸ, ਉਜਰਤ ਸਬੰਧੀ ਝਗੜੇ, ਬਿਜਲੀ, ਪਾਣੀ, ਟੈਲੀਫੋਨ ਅਤੇ ਵਿਆਹ ਨਾਲ ਸਬੰਧਿਤ ਮਾਮਲਿਆਂ ਦਾ ਨਿਪਟਾਰਾ ਆਪਸੀ ਸਮਝੌਤੇ ਰਾਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਿਪਟਾਰਾ ਕੀਤੇ ਗਏ ਕੁੱਲ 2438 ਕੇਸਾਂ ਵਿੱਚ 6,03,28,837/- ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਇਨ੍ਹਾਂ ਬੈਂਚਾਂ ਵਿੱਚ ਐਡਵੋਕੇਟ ਮੈਡਮ ਰਾਜਵਿੰਦਰ ਕੌਰ, ਸ਼੍ਰੀ ਪੀਕੇ ਸਿੰਗਲਾ, ਸ਼੍ਰੀ ਗੁਰਕਿ੍ਰਪਾਲ ਸਿੰਘ ਟਿਵਾਣਾ, ਸ਼੍ਰੀ ਅਨੀਸ਼ ਜਿੰਦਲ, ਸ਼੍ਰੀ ਅਮਿਤ ਸਿੰਗਲਾ, ਮੈਡਮ ਅਰਸ਼ੀ ਬਾਂਸਲ, ਮੈਡਮ ਰੇਨੂ ਅਗਰਵਾਲ, ਸ਼੍ਰੀ ਅਮਿ੍ਰਤ ਗੋਇਲ, ਮੈਡਮ ਡੇਜੀ ਸ਼ਰਮਾ, ਸ਼੍ਰੀ ਤਰਸੇਮ ਸੇਮੀ, ਮੈਡਮ ਸ਼ਸ਼ੀ ਬਾਲਾ ਅਤੇ ਮਿਸ ਲੇਖਾ ਰਾਣੀ ਸ਼ਾਮਿਲ ਸਨ।

Today Now News

RELATED ARTICLES
- Advertisment -

POPULAR POSTS