17.4 C
Chandigarh

TODAY NOW NEWS

Friday, March 20, 2026
HomeWEIRD NEWSਪ੍ਰੇਮ ਸਬੰਧਾ ਦੇ ਚਲਦਿਆ 23 ਸਾਲਾ ਨੋਜਵਾਨ ਪ੍ਰਭਜੀਤ ਸਿੰਘ ਨੇ ਕੀਤੀ ਖੁਦਖੁਸ਼ੀ

ਪ੍ਰੇਮ ਸਬੰਧਾ ਦੇ ਚਲਦਿਆ 23 ਸਾਲਾ ਨੋਜਵਾਨ ਪ੍ਰਭਜੀਤ ਸਿੰਘ ਨੇ ਕੀਤੀ ਖੁਦਖੁਸ਼ੀ

ਪਿੰਡ ਰਾਜੋਕੇ ਦੇ ਨੋਜਵਾਨ ਦੇ ਉਸਦੀ ਮਾਮੇ ਦੀ ਲੜਕੀ ਨਾਲ ਹੀ ਸਨ ਨਜਾਇਜ ਸਬੰਧ

ਤਰਨਤਾਰਨ (ਰਿੰਪਲ ਗੋਲਣ) : ਜਿਲ੍ਹਾ ਤਰਨਤਾਰਨ ਦੇ ਅਧੀਨ ਪੈਦੇ ਪਿੰਡ ਰਾਜੋਕੇ ਦੇ 23 ਨੋਜਵਾਨ ਵੱਲੋਂ ਫਾਹ ਲੈ ਕੇ ਖੁਦਖੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਨਾਮ ਪ੍ਰਭਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਹੈ ਜਿਸ ਨੇ ਸੋਸਾਈਡ ਨੋਟ ਜੇਬ ਵਿੱਚ ਰੱਖ ਕੇ ਖੁਦਖੁਸ਼ੀ ਕੀਤੀ ਹੈ । ਮਿ੍ਤਕ ਨੋਜਵਾਨ ਦੇ ਪਿਤਾ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਭਜੀਤ ਸਿੰਘ ਕੁੱਝ ਮਹੀਨੇ ਤੋਂ ਆਪਣੇ ਮਾਮੇ ਕੋਲ ਸੂਬਾ ਕਦੀਮ ਜਿਲ੍ਹਾ ਫਿਰੋਜ਼ਪੁਰ ਰਹਿ ਰਿਹਾ ਸੀ । ਜਿਥੇ ਪ੍ਰਭਜੀਤ ਦੇ ਓੁਸਦੀ ਮਾਮੇ ਦੀ ਲੜਕੀ ਨਾਲ ਪ੍ਰੇਮ ਸਬੰਧ ਬਣ ਗਏ । ਜਿਸ ਤੋਂ ਬਾਅਦ ਪ੍ਰਭਜੀਤ ਆਪਣੀ ਮਾਮੇ ਦੀ ਲੜਕੀ ਨੂੰ ਲੈ ਕੇ ਫਰਾਰ ਹੋ ਗਿਆ । ਜਿਸ ਤੋਂ ਬਾਅਦ ਪ੍ਰਭਜੀਤ ਦੇ ਮਾਮੇ ਅਵਤਾਰ ਸਿੰਘ ਪੁੱਤਰ ਸੁੱਚਾ ਸਿੰਘ ਵੱਲੋਂ ਉਨ੍ਹਾਂ ਦੇ ਪਰਿਵਾਰ ਤੇ ਪਰਚਾ ਦਰਜ ਕਰਵਾ ਦਿੱਤਾ । ਜਿਸ ਕਾਰਨ ਉਨ੍ਹਾਂ ਵੱਲੋਂ ਪੁਲਿਸ ਦੇ ਡਰ ਤੋਂ ਆਪਣੇ ਘਰ ਤੋਂ ਪਾਸੇ ਆਸੇ ਰਹਿ ਰਹੇ ਸਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਪ੍ਰਭਜੀਤ ਸਿੰਘ ਵੱਲੋਂ ਆਪਣੇ ਮਾਮੇ ਵੱਲੋਂ ਉਸਦੇ ਪਰਿਵਾਰ ਤੇ ਕਰਵਾਏ ਝੂਠੇ ਪਰਚੇ ਤੋਂ ਤੰਗ ਹੋ ਕੇ ਬੀਤੀ ਰਾਤ ਪੱਖੇ ਦੇ ਕੁੰਡੇ ਨਾਲ ਰੱਸਾ ਪਾ ਕੇ ਫਾਹ ਲੈ ਲਿਆ । ਮਿ੍ਤਕ ਦੇ ਪਰਿਵਾਰ ਵੱਲੋਂ ਆਪਣੇ ਤੇ ਹੋਏ ਝੂਠੇ ਪਰਚੇ ਸਬੰਧੀ ਅਤੇ ਮਿ੍ਤਕ ਲੜਕੇ ਵੱਲੋਂ ਕੀਤੀ ਖੁਦਖੁਸ਼ੀ ਸਬੰਧੀ ਲੜਕੀ ਪਰਿਵਾਰ ਤੇ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਦੂਜੇ ਪਾਸੇ ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਖਾਲੜਾ ਦੇ ਐੱਸ.ਐੱਚ.ਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਨੋਜਵਾਨ ਦੀ ਲਾਸ਼ ਨੂੰ ਕਬਜ਼ੇ ਚ” ਲੈ ਕੇ ਪਰਿਵਾਰ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Today Now News

RELATED ARTICLES
- Advertisment -

POPULAR POSTS