17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ23 ਦਿਨਾਂ ਦਾ ਵਰਚੂਅਲ ਸਮਰ ਕੈਂਪ

23 ਦਿਨਾਂ ਦਾ ਵਰਚੂਅਲ ਸਮਰ ਕੈਂਪ

ਸਾਡੇ ਨਾਲ ਜੁੜੋ ਤੇ ਆਪਣੇ ਬੱਚੇ ਵਿੱਚ ਅੰਤਰ ਦੇਖੋ

ਮੋਗਾ (ਹਰਪਾਲ ਸਹਾਰਨ) : ਇਸ ਮਹਾਂਮਾਰੀ ਦੌਰਾਨ ਵਿਦਿਅਕ ਸੰਸਥਾਵਾਂ ਬਿਨਾਂ ਕਿਸੇ ਸ਼ੱਕ ਦੇ ਅਕਾਦਮਿਕ ਪਹਿਲੂਆਂ ਦੀ ਬਹੁਤ ਹੀ ਚੰਗੀ ਤਰ੍ਹਾਂ ਸੰਭਾਲ ਕਰ ਰਹੀਆਂ ਹਨ । ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬੱਚੇ ਪੂਰੀ ਤਰ੍ਹਾਂ ਸ਼ਕਤੀ ਨਾਲ ਭਰੇ ਹੋਏ ਹਨ ਅਤੇ ਕੋਵਿਡ 19 ਦੇ ਇਸ ਵਰਤਮਾਨ ਦ੍ਰਿਸ਼ ਦੌਰਾਨ ਸ਼ਰੀਰਿਕ ਅਤੇ ਮਾਨਸਿਕ ਸ਼ਕਤੀ ਬਹੁਤ ਘੱਟ ਡਿਰਲ ਹੁੰਦੀ ਹੈ । ਇਸ ਨੂੰ ਧਿਆਨ ਚ ਰੱਖਦੇ ਹੋਏ ਐਸ. ਐਫ. ਸੀ . ਕੌਨਵੈਂਟ ਸਕੂਲ਼, ਧਰਮਕੋਰ ਰੋਡ, ਮੋਗਾ ਵੱਲੋਂ ਲਗਭਗ 23 ਦਿਨਾਂ ਲਈ ਇੱਕ ਸ਼ਾਨਦਾਰ ਸਮਪਰ ਕੈਂਪ ਦਾ ਪ੍ਰਭੰਧ ਕੀਤਾ ਜਾ ਰਿਹਾ ਹੈ । ਸਕੂਲ ਵੱਲੋਂ ਇਹ ਪਹਿਲ ਨਾ ਸਿਰਫ ਆਪਣੇ ਸਕੂਲ਼ ਦੇ ਬੱਚਿਆ ਲਈ ਕੀਤੀ ਹੇ, ਬਲਕਿ ਭਾਰਤ ਦੇ ਕਿਸੇ ਵੀ ਹਿੱਸੇ ਦੇ, ਕਿਸੇ ਵੀ ਸਕੂਲ਼ ਦੇ ਬੱਚਿਆਂ ਲਈ ਹੈ । ਇਹ ਬੱਚਿਆਂ ਨੁੰ ਉਹਨਾਂ ਦੇ ਸ਼ਰੀਰਿਕ ਮਾਨਸਿਕ, ਸਮਾਜਿਕ, ਭਾਵਨਾਤਮਕ ਅਤੇ ਸੁਹਜ ਦੇ ਹੁਨਰ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ । ਇਸ ਦੇ ਨਾਲ ਇਹ ਉਹਨਾਂ ਨੂੰ ਗਿਆਨ ਅਤੇ ਕਲਪਨਾ ਦੀਆਂ ਆਪਣੀਆ ਸੀਮਾਵਾਂ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ । ਇਸ ਸਮਰ ਕੈਂਪ ਵਿੱਚ ਕਲਾਸਾਂ ਨਰਸਰੀ ਤੋਂ ਲੈ ਕੇ ਬਾਰਵ੍ਹੀ ਜਮਾਤ ਤੱਕ ਦਿਆਂ ਵੱਖ ਵੱਖ ਗਤੀਸ਼ੀਲ ਗਤੀਵਿਧੀਆਂ ਸ਼ਾਮਿਲ ਹਨ । ਸਮਰ ਕੈਂਪ ਦੇ ਲਈ ਰਜਿਸਟ੍ਰੇਸ਼ਨ ਉਪਨ ਹੋ ਚੁੱਕੀ ਹੈ । ਰਜਿਸਟ੍ਰੇਸ਼ ਕਰਵਾਉਣ ਦੀ ਆਖਰੀ ਤਾਰੀਖ 1 ਜੂਨ 2021 ਹੈ

Registration Link : https://forms.gle/ZxOHF4Pv`USEpy6P8

Today Now News

RELATED ARTICLES
- Advertisment -

POPULAR POSTS