17.4 C
Chandigarh

TODAY NOW NEWS

Friday, March 20, 2026
HomeBREAKING NEWS^ਨਸ਼ਿਆ ਵਿਰੁੱਧ ਸਾਂਝੀ ਕਾਰਵਾਈ ਦੌਰਾਨ 2100 ਸਿਗਨੇਚਰ ਕੈਪਸੂਲ (ਮਾਲੀਤੀ 6500/ਰੁਪਏ) ਅਤੇ 98...

^ਨਸ਼ਿਆ ਵਿਰੁੱਧ ਸਾਂਝੀ ਕਾਰਵਾਈ ਦੌਰਾਨ 2100 ਸਿਗਨੇਚਰ ਕੈਪਸੂਲ (ਮਾਲੀਤੀ 6500/ਰੁਪਏ) ਅਤੇ 98 ਸੀਸ਼ੀਆ ਕਾਮਨੀ (ਮਾਲੀਤੀ 1,60,000/ਰੁਪਏ) ਬਰਾਮਦ

ਮਾਨਸਾ, 28 ਜਨਵਰੀ: ਗੁਰਜੰਟ ਸਿੰਘ ਬਾਜੇਵਾਲੀਆ /ਸ੍ਰੀ ਦੀਪਕ ਪਾਰੀਕ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਨਸ਼ਿਆ ਵਿਰੁੱਧ ਵੱਡੀ ਕਾਰਵਾਈ ਕਰਦੇ ਹੋੋਏ ਮਾਨਸਾ ਪੁਲਿਸ ਦੇ ਸ੍ਰੀ ਹੇਮੰਤ ਕੁਮਾਰ ਡੀ,ਐਸ,ਪੀ (ਪੀ,ਬੀ,ਆਈ) ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋੋਂ ਸ੍ਰੀ ਸੁਮਿਤ ਸੈਣੀ ਨਾਰਕੋਟਿਕਸ ਕੰਟਰੋੋਲ ਬਿਊਰੋ (ਐਨ,ਸੀ,ਬੀ,) ਅਫਸਰ ਅਤੇ ਸ੍ਰੀ ਸੁਮਿਤ ਮਿੱਤਲ ਜਿਲਾ ਡਰੱਗਜ ਕੰਟਰੋਲ ਅਫਸਰ ਮਾਨਸਾ ਵੱਲੋਂ ਸਾਂਝੀ ਕਾਰਵਾਈ ਕਰਦੇ ਹੋੋਏ ਸ਼ਿਵ ਸਕਤੀ ਮੈਡੀਕੋੋਜ ਨੇੜੇ ਬੱਸ ਸਟੈਡ ਮਾਨਸਾ ਦੀ ਚੈਕਿੰਗ ਕੀਤੀ ਗਈ। ਦੌੌਰਾਨੇ ਚੈਕਿੰਗ 2100 ਸਿਗਨੇਚਰ ਕੈਪਸੂਲ (ਮਾਲੀਤੀ 6500/ਰੁਪਏ) ਬਰਾਮਦ ਕੀਤੇ ਗਏ। ਇਸੇ ਤਰਾ ਗੋਇਲ ਅਯੁਰਵੈਦਿਕ ਸਟੋਰ ਵਾਰਡ ਨੰੰ:13 ਮਾਨਸਾ ਦੀ ਚੈਕਿੰਗ ਕਰਨ ਤੇ 98 ਸੀਸ਼ੀਆ ਕਾਮਨੀ ਜਿਹਨਾਂ ਦੀ ਕੁੱਲ ਮਾਲੀਤੀ 1,60,000/ਰੁਪਏ ਬਣਦੀ ਹੈ, ਬਰਾਮਦ ਕੀਤੀਆ ਗਈਆ। ਜਿਲਾ ਡਰੱਗਜ ਕੰਟਰੋਲ ਅਫਸਰ ਮਾਨਸਾ ਵੱਲੋ ਵੱਖ ਵੱਖ ਨਮੂਨੇ ਕੱਢ ਕੇ ਫੂਡ ਐਂਡ ਡਰੱਗ ਲੈਬਾਰਟਰੀ ਖਰੜ ਭੇਜੇ ਜਾ ਰਹੇ ਹਨ। ਕੈਮੀਕਲ ਐਗਜਾਮੀਨਰ ਦੀ ਰਿਪੋਰਟ ਆਉਣ ਤੇ ਬਣਦੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮਾਨਸਾ ਪੁਲਿਸ ਵੱਲੋੋਂ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋੋਏ ਥਾਣਾ ਬੋਹਾ ਦੀ ਪੁਲਿਸ ਪਾਰਟੀ ਵੱਲੋਂ ਅਨਿੱਲ ਮਸੀਹ ਪੁੱਤਰ ਲਾਲ ਮਸੀਹ ਅਤੇ ਜਸਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀਅਨ ਬੁਢਲਾਡਾ ਨੂੰ ਮੋੋਟਰਸਾਈਕਲ ਪਲਟੀਨਾ ਨੰ: ਐਚ,ਆਰ,59ਬੀ^8758 ਸਮੇਤ ਕਾਬੂ ਕਰਕੇ ਉਹਨਾਂ ਪਾਸੋੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਦੀ ਬਰਾਮਦਗੀ ਹੋੋਣ ਤੇ ਉਹਨਾਂ ਦੇ ਵਿਰੁੱਧ ਥਾਣਾ ਬੋਹਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਰਜਿਸਟਰ ਕਰਵਾ ਕੇ ਬਰਾਮਦ ਮਾਲ ਅਤੇ ਮੋੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਥਾਣਾ ਜੋੋਗਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਗੁਰਤੇਜ ਸਿੰਘ ਉਰਫ ਤੇਜੀ ਪੁੱਤਰ ਸਾਧੂ ਸਿੰਘ ਵਾਸੀ ਬੁਰਜ ਢਿੱਲਵਾ ਵਿਰੁੱਧ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 180 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਭੀਖੀ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਬਿੱਕਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਬੋੜਾਵਾਲ ਵਿਰੁੱਧ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 100 ਲੀਟਰ ਲਾਹਣ ਅਤੇ 10 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ।
ਐਸ,ਐਸ,ਪੀ, ਮਾਨਸਾ ਸ੍ਰੀ ਦੀਪਕ ਪਾਰੀਕ, ਆਈ,ਪੀ,ਐਸ ਵੱਲੋਂ ਦੱਸਿਆ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS