ਨਈ ਦੁਨੀਆ, ਭੋਪਾਲ : ਮਾਂ ਕਾਲੀ ਦੇ ਵਿਵਾਦਮਈ ਪੋਸਟਰ ’ਤੇ ਵੈਰਾਗਿਆਨੰਦ ਗਿਰੀ ਮਹਾਰਾਜ ਉਰਫ ਮਿਰਚੀ ਬਾਬਾ (Mirchi Baba) ਨੇ ਵੀ ਇਤਰਾਜ਼ ਪ੍ਰਗਟਾਉਂਦੇ ਹੋਏ ਬਿਆਨ ਦਿੱਤਾ ਹੈ। ਇਕ ਧਾਰਮਿਕ ਪ੍ਰੋਗਰਾਮ ’ਚ ਸ਼ਾਮਲ ਹੋਣ ਨੋਇਡਾ ਗਏ ਬਾਬਾ ਨੇ ਉੱਥੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਮਾਂ ਕਾਲੀ ਦਾ ਜਿਹਡ਼ਾ ਪੋਸਟਰ ਬਣਾਇਆ ਗਿਆ ਹੈ, ਉਸ ਨਾਲ ਮਾਂ ਦੀ ਬੇਇੱਜ਼ਤੀ ਕੀਤੀ ਗਈ ਹੈ। ਜੋ ਕੋਈ ਵੀ ਇਸ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਦਾ ਸਿਰ ਵੱਢ ਕੇ ਲਿਆਏਗਾ, ਉਸ ਨੂੰ ਪੰਚਾਇਤੀ ਨਿਰੰਜਨੀ ਅਖਾਡ਼ੇ ਦਾ ਮਹਾਮੰਡਲੇਸ਼ਵਰ ਹੋਣ ਦੇ ਨਾਤੇ 20 ਲੱਖ ਰੁਪਏ ਇਨਾਮ ਦਿਆਂਗਾ। ਮਿਰਚੀ ਬਾਬਾ ਦਾ ਇਸ ਬਿਆਨ ਨਾਲ ਸਬੰਧਿਤ ਵੀਡੀਓ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਉੱਧਰ ਵਿਵਾਦਮਈ ਪੋਸਟਰ ਨੂੰ ਲੈ ਕੇ ਫਿਲਮ ਦੀ ਨਿਰਮਾਤਾ ਲੀਨਾ ਮਣੀਮੇਕਲਾਈ ਸਣੇ ਕਈਆਂ ਖ਼ਿਲਾਫ਼ ਦਿੱਲੀ ਤੇ ਉੱਤਰ ਪ੍ਰਦੇਸ਼ ’ਚ ਮਾਮਲੇ ਦਰਜ ਕੀਤੇ ਗਏ ਹਨ।





