16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਪੱਟੀ ਵਿਚ ਕੋਰੀਅਰ ਕੰਪਨੀ ਦੇ ਕਰਿੰਦੇ ਕੋਲੋ ਪਿਸਤੌਲ ਦੀ ਨੋਕ ਤੇ 2...

ਪੱਟੀ ਵਿਚ ਕੋਰੀਅਰ ਕੰਪਨੀ ਦੇ ਕਰਿੰਦੇ ਕੋਲੋ ਪਿਸਤੌਲ ਦੀ ਨੋਕ ਤੇ 2 ਨੋਜਵਾਨਾਂ ਵੱਲੋਂ 4 ਲੱਖ 98 ਹਜ਼ਾਰ ਦੀ ਲੁੱਟ ।

ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਹੋਈ ਹੋਈ ਰਿਕਾਰਡ ।

ਤਰਨ ਤਾਰਨ (ਜਸਬੀਰ ਸਿੰਘ) : ਨੇੜਲੇ ਪੱਟੀ ਸ਼ਹਿਰ ਵਿਚ ਈਕੋਮ ਐਕਸਪ੍ਰੈਸ ਕੋਰੀਅਰ ਕੰਪਨੀ ਵਿਚ ਕੰਮ ਕਰਦੇ ਗੁਰਜੰਟ ਸਿੰਘ ਸੁਪਰਵਾਈਜ਼ਰ ਕੋਲੋ ਦਿਨ ਦਿਹਾੜੇ 2 ਮੋਨੇ ਨੌਜਵਾਨਾਂ ਪਿਸਟਲ ਦੀ ਨੋਕ ਤੇ ਉਸਦੇ ਦਫਤਰ ਵਿਚ ਦਾਖ਼ਲ ਹੋ ਉਸਦੀ ਕੁੱਟਮਾਰ ਕਰਦੇ ਹੋਏ ਉਸ ਕੋਲੋਂ 4 ਲੱਖ 98 ਹਜ਼ਾਰ ਦੀ ਲੁੱਟ ਕਰਕੇ ਫਰਾਰ ਹੋ ਗਏ ।
ਇਸ ਬਾਰੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦੇ ਸਾਥੀ ਦਫਤਰ ਵਿਚ ਸਨ । ਉਸਦੇ ਸਾਥੀ ਕੰਮ ਲਈ ਬਾਹਰ ਚੱਲੇ ਗਏ । ਜਦ ਉਹ ਦਫਤਰ ਵਿਚ ਇਕੱਲਾ ਸੀ ਤਾਂ 2 ਨੋਜਵਾਨ ਮੋਟਰਸਾਈਕਲ ਆਏ ਜਿਨ੍ਹਾਂ ਵਿਚੋਂ ਇੱਕ ਨੌਜਵਾਨ ਉਸਦੇ ਦਫਤਰ ਵਿਚ ਦਾਖ਼ਲ ਹੋ ਕੇ ਕਹਿਣ ਲੱਗਾ ਕਿ ਉਸਦਾ ਕੋਰੀਅਰ ਆਇਆ ਹੈ । ਜਦ ਉਸ ਕੋਲੋਂ ਕੋਰੀਅਰ ਸੰਬੰਧੀ ਗੱਲ ਕਰ ਰਿਹਾ ਸੀ ਤਾਂ ਉਸ ਨੌਜਵਾਨ ਨੇ ਪਿਸਟਲ ਕੱਢ ਲਿਆ ਅਤੇ ਪੈਸਿਆਂ ਦੀ ਮੰਗ ਕਰਦੇ ਹੋਏ ਉਸਦੇ ਦਫਤਰ ਦੇ ਟੇਬਲ ਦੀ ਦਰਾਜ ਵਿਚੋਂ ਪਿਛਲੇ ਤਿੰਨ ਦਿਨਾਂ ਇਕੱਠੇ ਕੀਤੇ 4 ਲੱਖ 98 ਹਜ਼ਾਰ ਰੁਪਏ ਕੱਢ ਕੇ ਫ਼ਰਾਰ ਹੋ ਗਏ ।
ਇਸ ਬਾਰੇ ਥਾਣਾ ਮੁੱਖੀ ਪੱਟੀ ਅਜੈ ਕੁਮਾਰ ਨੇ ਦੱਸਿਆ ਅੱਜ ਦਿਨ ਵੇਲੇ ਕੋਰੀਅਰ ਕੰਪਨੀ ਦੇ ਕਰਿੰਦੇ ਕੋਲੋ 4 ਲੱਖ 96 ਅਤੇ 1550 ਰੁਪਏ ਉਸ ਨਿਜੀ ਉਸ ਕੋਲੋਂ ਪਿਸਟਲ ਦੀ ਨੋਕ ਲੁੱਟ 2 ਮੋਨੇ ਨੋਜਵਾਨ ਮੋਟਰਸਾਈਕਲ ਤੇ ਫਰਾਰ ਹੋ ਗਏ ਪੁਲੀਸ ਵੱਲੋਂ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

Today Now News

RELATED ARTICLES
- Advertisment -

POPULAR POSTS