\ਲਖਨਊ: ਏਟਾ ਦੇ ਜੈਥਰਾ ਕਸਬੇ ‘ਚ ਐਤਵਾਰ ਨੂੰ ਇੱਕ ਰੇਹੜੀ ’ਤੇ ਕੱਪੜੇ ਵੇਚਣ ਵਾਲੇ ਮਜ਼ਦੂਰ ਨੂੰ 2 ਗੰਨਮੈਨ ਮਿਲੇ ਹਨ। ਦਰਅਸਲ ਹਾਈਕੋਰਟ ਦੇ ਹੁਕਮਾਂ ‘ਤੇ 2 ਗੰਨਮੈਨ ਰੇਹੜੀ ’ਤੇ ਕੱਪੜਾ ਵੇਚਣ ਵਾਲੀ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ। ਦੋਵੇਂ ਗੰਨਮੈਨ ਏਕੇ 47 ਨਾਲ ਲੈਸ ਹਨ। ਦੱਸ ਦਈਏ ਕਿ 18 ਜੁਲਾਈ ਨੂੰ ਜਦੋਂ ਦੋਵੇਂ ਗੰਨਮੈਨ ਰੇਹੜੀ ਵਾਲੇ ਦੀ ਸੁਰੱਖਿਆ ਲਈ ਉਸ ਕੋਲ ਪਹੁੰਚੇ ਤਾਂ ਪਹਿਲਾਂ ਤਾਂ ਰੇਹੜੀ ਵਾਲੇ ਨੇ ਉਨ੍ਹਾਂ ਨੂੰ ਗਾਹਕ ਸਮਝ ਲਿਆ। ਬਾਅਦ ਵਿੱਚ ਰੇਹੜੀ ਵਾਲੇ ਨੂੰ ਪਤਾ ਲੱਗਿਆ ਕਿ ਉਹ ਦੋਵੇਂ ਉਸਦੀ ਸੁਰੱਖਿਆ ਵਿੱਚ ਤਾਇਨਾਤ ਹੋਣਗੇ।



