ਇਨ੍ਹਾਂ ਵਿਚੋਂ ਇਕ ਪਹਿਲਾਂ ਹੀ ਪਾਜ਼ੇਟਿਵ ਸੀ ਤੇ ਬਾਕੀ 14 ਦੀ ਰਿਪੋਰਟ ਆਈ ਹੈ ਅੱਜ

ਲੁਧਿਆਣਾ ,(ਜੇ ਰਾਣੂ)-ਥਾਣਾ ਹੈਬੋਵਾਲ ਅਧੀਨ ਜਗਤਪੁਰੀ ਚੌਕੀ ਦੇ 15 ਪੁਲਿਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ ਇਕ ਪਹਿਲਾਂ ਹੀ ਪਾਜ਼ੇਟਿਵ ਸੀ ਤੇ ਬਾਕੀ 14 ਦੀ ਰਿਪੋਰਟ ਅੱਜ ਆਈ ਹੈ। ਇਸ ਤੋਂ ਬਾਅਦ ਚੌਕੀ ਬੰਦ ਕਰ ਦਿੱਤੀ ਗਈ ਹੈ।ਦੱਸ ਦੇਈਏ ਕਿ ਚਾਰ ਦਿਨ ਪਹਿਲਾਂ ਏਐਸਆਈ ਭਜਨ ਲਾਲ ਕੋਰੋਨਾ ਪਾਜੀਟਿਵ ਪਾਏ ਗਏ ਸਨ। ਜਿਸ ਤੋਂ ਬਾਅਦ ਚੌਕੀ ਦੇ ਸਾਰੇ ਪੁਲਿਸ ਮੁਲਾਜ਼ਮਾਂ ਦੇ ਟੈਸਟ ਕੀਤੇ ਗਏ ਸਨ। ਜਿਸ ਦੀ ਰਿਪੋਰਟ ਸ਼ੁੱਕਰਵਾਰ ਨੂੰ ਹਾਂ-ਪੱਖੀ ਰਹੀ ਹੈ। ਚੌਕੀ ਇੰਚਾਰਜ ਧਰਮਿੰਦਰ ਸਿੰਘ ਅਤੇ ਹੋਰ ਸਾਰੇ ਮੁਲਾਕਾਤੀਆਂ ਦੇ ਇਲਾਵਾ ਹੋਰ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ ਗਿਆ ਹੈ ਅਤੇ ਚੌਕੀ ਨੂੰ ਤਾਲਾ ਲਗਾ ਦਿੱਤਾ ਗਿਆ ਹੈ। ਕਰੋਨਾ ਪਾਜੀਟਿਵ ਪਾਏ ਗਏ ਮੁਲਾਜ਼ਮਾਂ ਵਿੱਚ ਵਿਚ ਪੰਜ ਏਐੱਸਆਈ, ਦੋ ਹਵਲਦਾਰ, ਇਕ ਸੀਨੀਅਰ ਕਾਂਸਟੇਬਲ, ਦੋ ਜਵਾਨ ਅਤੇ ਪੰਜਾਬ ਹੋਮਗਾਰਡ ਦੇ ਦੋ ਜਵਾਨ ਸ਼ਾਮਲ ਹਨ।





