17.4 C
Chandigarh

TODAY NOW NEWS

Friday, March 20, 2026
HomePOLITICSਕਿਸਾਨਾਂ ਦੇ ਕਤਲ ਕਰਨ ਵਾਲੇ ਭਾਜਪਾ ਮੰਤਰੀ ਦੇ ਮੁੰਡੇ ਸਮੇਤ 14 FIR...

ਕਿਸਾਨਾਂ ਦੇ ਕਤਲ ਕਰਨ ਵਾਲੇ ਭਾਜਪਾ ਮੰਤਰੀ ਦੇ ਮੁੰਡੇ ਸਮੇਤ 14 FIR ਖਿਲਾਫ਼ ਦਰਜ

ਨਵੀਂ ਦਿੱਲੀ:

ਯੂਪੀ ਪੁਲਿਸ ਨੇ ਲਖੀਮਪੁਰ ਹਿੰਸਾ ਮਾਮਲੇ ਵਿੱਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਸਮੇਤ 14 ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਯੂਪੀ ਪੁਲਿਸ ਨੇ ਧਾਰਾ 302, 120 ਬੀ ਅਤੇ ਹੋਰ ਧਾਰਾਵਾਂ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਹੈ।ਲਖੀਮਪੁਰ ਹਿੰਸਾ ਵਿੱਚ ਐਤਵਾਰ ਨੂੰ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ।

ਇਸ ਦੇ ਨਾਲ ਹੀ ਮੰਤਰੀ ਦੀ ਤਰਫੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਮੌਕੇ ‘ਤੇ ਪਹੁੰਚ ਗਏ ਹਨ। ਲਖੀਮਪੁਰ ਲਈ ਰਵਾਨਾ ਹੋਈ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।

ਕਿਸਾਨ ਆਗੂਆਂ ਨੇ ਦੋਸ਼ ਲਾਇਆ ਸੀ ਕਿ ਮੰਤਰੀ ਦੇ ਪੁੱਤਰ ਦੇ ਕਾਫਲੇ ਵਿੱਚ ਸ਼ਾਮਲ ਵਾਹਨਾਂ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੁਚਲ ਦਿੱਤਾ। ਇਸ ਤੋਂ ਬਾਅਦ ਹਿੰਸਾ ਭੜਕ ਗਈ ਅਤੇ 4 ਕਿਸਾਨਾਂ ਤੋਂ ਇਲਾਵਾ ਕਾਫਲੇ ਵਿੱਚ ਸ਼ਾਮਲ ਚਾਰ ਹੋਰ ਲੋਕ ਵੀ ਮਾਰੇ ਗਏ।

ਖਬਰਾਂ ਅਨੁਸਾਰ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਬੇਟੇ ਅਤੇ ਹੋਰਾਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਐਫਆਈਆਰ ਲਖੀਮਪੁਰ ਵਿੱਚ ਇੱਕ ਕਾਰ ਦੁਆਰਾ ਕਿਸਾਨਾਂ ਨੂੰ ਕਥਿਤ ਤੌਰ ‘ਤੇ ਕੁਚਲਣ ਦੇ ਲਈ ਦਰਜ ਕੀਤੀ ਗਈ ਹੈ। ਲਖੀਮਪੁਰ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕ ਮਾਰੇ ਗਏ ਸਨ। ਯੂਪੀ ਦੇ ਲਖੀਮਪੁਰ ਜ਼ਿਲ੍ਹੇ ਵਿੱਚ ਹਜ਼ਾਰਾਂ ਕਿਸਾਨ ਇਕੱਠੇ ਹੋ ਕੇ BJP ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ।

ਮੰਤਰੀ ਅਜੈ ਮਿਸ਼ਰਾ ਨੇ ਹਿੰਸਾ ਵਿੱਚ ਬੇਟੇ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਮੰਤਰੀ ਨੇ ANI ਨੂੰ ਦੱਸਿਆ, ਮੇਰਾ ਬੇਟਾ ਮੌਕੇ ‘ਤੇ ਮੌਜੂਦ ਨਹੀਂ ਸੀ। ਬਹੁਤ ਸਾਰੇ ਬਦਮਾਸ਼ ਸਨ, ਜਿਨ੍ਹਾਂ ਨੇ ਮਜ਼ਦੂਰਾਂ ‘ਤੇ ਡੰਡਿਆਂ ਅਤੇ ਤਲਵਾਰਾਂ ਨਾਲ ਹਮਲਾ ਕੀਤਾ, ਜੇ ਮੇਰਾ ਪੁੱਤਰ ਉੱਥੇ ਹੁੰਦਾ, ਤਾਂ ਉਹ ਜ਼ਿੰਦਾ ਨਾ ਮੁੜਦਾ, ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਉਪ ਮੁੱਖ ਮੰਤਰੀ ਦੇ ਸਮਾਗਮ ਵਾਲੀ ਥਾਂ ‘ਤੇ ਸੀ। ਮੈਂ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਨਾਲ ਸੀ।

Today Now News

RELATED ARTICLES
- Advertisment -

POPULAR POSTS