17.4 C
Chandigarh

TODAY NOW NEWS

Friday, March 20, 2026
HomeBREAKING NEWSਖੇਤੀ ਅੰਦੋਲਨ ਦੌਰਾਨ ਨੌਜਵਾਨ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ੀ ਨਿਹੰਗ ਨੂੰ...

ਖੇਤੀ ਅੰਦੋਲਨ ਦੌਰਾਨ ਨੌਜਵਾਨ ‘ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ੀ ਨਿਹੰਗ ਨੂੰ 10 ਸਾਲ ਕੈਦ

ਸੋਨੀਪਤ : ਹਰਿਆਣਾ ਦੇ ਕੁੰਡਲੀ ’ਚ ਖੇਤੀ ਕਾਨੂੰਨ ਵਿਰੋਧੀ ਅੰਦੋਲਨ ਦੌਰਾਨ ਨੌਜਵਾਨ ’ਤੇ ਤਲਵਾਰ ਨਾਲ ਜਾਨਲੇਵਾ ਹਮਲਾ ਕਰਨ ਦੇ ਮਾਮਲੇ ’ਚ ਮੁਲਜ਼ਮ ਨਿਹੰਗ ਮਨਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਐਡੀਸ਼ਨਲ ਜ਼ਿਲ੍ਹੇ ਤੇ ਸੈਸ਼ਨ ਜੱਜ ਅਜੈ ਪਰਾਸ਼ਰ ਦੀ ਅਦਾਲਤ ਨੇ ਦੋਸ਼ੀ ਨੂੰ ਦਸ ਸਾਲ ਦੀ ਕੈਦ ਤੇ 15 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ ’ਤੇ ਨੌ ਮਹੀਨੇ ਹੋਰ ਕੈਦ ਦੀ ਸਜ਼ਾ ਭੁਗਤਣੀ ਪਵੇਗੀ।

ਕੁੰਡਲੀ ਪਿੰਡ ਦੇ ਸ਼ੇਖਰ ਟੀਡੀਆਈ ਮੌਲ ’ਚ ਦੁਕਾਨ ਕਰਦੇ ਸਨ। ਉਹ 12 ਅਪ੍ਰੈਲ, 2021 ਨੂੰ ਦੁਪਹਿਰ ਇਕ ਵਜੇ ਆਪਣੇ ਦੋਸਤ ਸੰਨੀ ਨਾਲ ਬਾਈਕ ’ਤੇ ਘਰੋਂ ਕੁੰਡਲੀ ਦੇ ਟੀਡੀਆਈ ਮੌਲ ’ਚ ਜਾ ਰਹੇ ਸਨ। ਕੁੰਡਲੀ ਬਾਰਡਰ ਤੋਂ ਲੈ ਕੇ ਰਸੋਈ ਪਿੰਡ ਤਕ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨਕਾਰੀ ਰੋਡ ’ਤੇ ਟੈਂਟ ਲਾ ਕੇ ਬੈਠੇ ਸਨ, ਬਾਈਕ ਨੂੰ ਸੰਨੀ ਚਲਾ ਰਿਹਾ ਸੀ। ਉਹ ਧਰਨਾ ਦੇ ਰਹੇ ਲੋਕਾਂ ਦੇ ਟੈਂਟ ਦੇ ਨਜ਼ਦੀਕ ਤੋਂ ਹੋ ਕੇ ਨਿਕਲ ਰਹੇ ਸਨ। ਉੱਥੇ ਕੁਝ ਨਿਹੰਗਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਚੱਲ ਰਹੀ ਸੀ। ਇਸ ਕਾਰਨ ਰਸਤਾ ਬੰਦ ਸੀ। ਉਸ ਦੌਰਾਨ ਸੰਨੀ ਨੇ ਇਕ ਕਿਨਾਰੇ ਤੋਂ ਬਾਈਕ ਕੱਢਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਉਨ੍ਹਾਂ ਦਾ ਇਕ ਨਿਹੰਗ ਨਾਲ ਵਿਵਾਦ ਹੋ ਗਿਆ। ਨਿਹੰਗ ਦੇ ਹੱਥ ’ਚ ਤਲਵਾਰ ਸੀ ਤੇ ਉਸਨੇ ਗੁੱਸੇ ’ਚ ਨੌਜਵਾਨ ਦੇ ਸਿਰ ’ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਚਣ ਦੀ ਕੋਸ਼ਿਸ਼ ’ਚ ਸ਼ੇਖਰ ਤੇ ਸੰਨੀ ਉੱਥੋਂ ਬਾਈਕ ਲੈ ਕੇ ਭੱਜ ਗਏ। ਉੱਥੇ, ਬਾਅਦ ’ਚ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਸੀ। ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ ਮਨਪ੍ਰੀਤ ਵਜੋਂ ਹੋਈ ਸੀ। ਉਹ ਫਿਲਹਾਲ ਦਿੱਲੀ ਦੇ ਗੋਬਿੰਦਪੁਰੀ ’ਚ ਰਹਿ ਰਿਹਾ ਸੀ, ਜਿੱਥੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

Today Now News

RELATED ARTICLES
- Advertisment -

POPULAR POSTS