16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੁਪਰਵਾਈਜਰ ਤੋ ਬਣੇ ਲੇਖਾਕਾਰ ਬਣਨ ਤੇ ਪਰਮਜੀਤ ਸਿੰਘ ਬਰਾੜ ਨੂੰ ਸਬਜੀ ਮੰਡੀ ਆੜਤੀਆ ਐਸੋਸੀਏਸ਼ਨ ਨੇ ਕੀਤਾ ਸਮਾਨਿਤ

ਸੁਪਰਵਾਈਜਰ ਤੋ ਬਣੇ ਲੇਖਾਕਾਰ ਬਣਨ ਤੇ ਪਰਮਜੀਤ ਸਿੰਘ ਬਰਾੜ ਨੂੰ ਸਬਜੀ ਮੰਡੀ ਆੜਤੀਆ ਐਸੋਸੀਏਸ਼ਨ ਨੇ ਕੀਤਾ ਸਮਾਨਿਤ

ਮੋਗਾ (ਹੈੱਪੀ ਢੰਡ)ਬੋਰਡ ਵਿਚ ਮੋਗਾ ਵਿਖੇ ਸੁਪਰਵਾਈਜਰ ਦੀ ਡਿਊਟੀ ਕਰਦੇ ਪਰਮਜੀਤ ਸਿੰਘ ਬਰਾੜ ਦੀ ਮੰਡੀ ਬੋਰਡ ਵੱਲੋ ਲੇਖਾਕਾਰ ਦੀ ਪਦਉਨਤੀ ਕੀਤੀ ਹੈ। ਇਸ ਮੌਕੇ ਮੋਗਾ ਸਬਜੀ ਮੰਡੀ ਆੜਤੀਆਂ ਐਸੋਸੀਏਸ਼ਨ ਵੱਲੋ ਪਰਮਜੀਤ ਸਿੰਘ ਬਰਾੜ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ ਗਈ। ਇਸ ਮੌਕੇ ਸਬਜੀ ਮੰਡੀ ਮੋਗਾ ਦੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕਾਗਰਸੀ ਆਗੂ ਸਰਵਜੀਤ ਸਿੰਘ ਹਨੀ ਸੋਢੀ ਨੇ ਕਿਹਾ ਕਿ ਪਰਮਜੀਤ ਸਿੰਘ ਬਰਾੜ ਜੋਕਿ ਬੜੇ ਮਿੱਠ ਬੋਲੜੇ ਸੁਭਾਅ ਤੇ ਹਨ , ਜੋਕਿ ਪਿਛਲੇ ਲੰਬੇ ਸਮੇ ਤੋ ਮੋਗਾ ਦੀ ਸਬਜੀ ਮੰਡੀ ਵਿਚ ਸੁਪਰਵਾਈਜਰ ਦੀ ਡਿਊਟੀ ਤੇਨਾਤ ਹਨ। ਉਹਨਾਂ ਕਿਹਾ ਕਿ ਪਰਮਜੀਤ ਬਰਾੜ ਵੱਲੋ ਬੜੀ ਮੇਹਨਤ ਸਦਕਾ  ਆੜਤੀਆ ਦੇ ਸਹਿਯੋਗ ਨਾਲ ਮਾਰਕੀਟ ਫੀਸ ’ਚ ਭਾਰੀ ਵਾਧਾ ਕੀਤਾ ਹੈ। ਜਿਸ ਦੇ ਚਲਦਿਆ ਮੰਡੀ ਬੋਰਡ ਵੱਲੋ ਉਹਨਾਂ ਦੀ ਲੇਖਾਕਾਰ ਦੀ ਪੱਦ ਉਨਤੀ ਕੀਤੀ ਹੈ। ਇਸ ਮੌਕੇ ਪਰਮਜੀਤ ਸਿੰਘ ਬਰਾੜ ਨੂੰ ਸਬਜੀ ਮੰਡੀ ਦੇ ਆੜਤੀਆ ਵੱਲੋ ਵਧਾਈ ਦਿੱਤੀ ਗਈ। ਇਸ ਮੌਕੇ ਸਬਜੀ ਮੰਡੀ ਆੜਤੀਆਂ ਵਿਚੋ ਕਾਂਗਰੇਸੀ ਆਗੂ ਜਗਦੀਪ ਸਿੰਘ ਜੱਗੂ, ਰੋਸ਼ਨ ਲਾਲ ਚਾਵਲਾ, ਸੁਖਦੇਵ ਸਿੰਘ ਗਿੱਲ, ਰਾਜੂ ਗਿੱਲ, ਤਰਲੋਚਨ ਸਿੰਘ ਪੱਪੂ ਸੋਢੀ, ਹਰਜੀਤ ਸਿੰਘ ਸੋਢੀ, ਤਰਸੇਮ ਗਾਬਾ, ਬਲਵਿੰਦਰ ਸਿੰਘ ਪੱਪੂ, ਬੂਟਾ ਸਿੰਘ ਅਤੇ ਸ਼ਿਵਰਾਮ ਸੁਪਰਵਾਈਜਰ ਮਾਰਕੀਟ ਕਮੇਟੀ ਮੋਗਾ ਹਾਜਰ ਸਨ।

Today Now News

RELATED ARTICLES
- Advertisment -

POPULAR POSTS