17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਫਲੋਰਿਡਾ ਦੇ ਇਕ ਸਟੋਰ ਵਿਚੋਂ 10 ਲੱਖ ਡਾਲਰ ਮੁੱਲ ਦੇ ਕੀਮਤੀ 'ਹੈਂਡਬੈਗਜ਼'...

ਫਲੋਰਿਡਾ ਦੇ ਇਕ ਸਟੋਰ ਵਿਚੋਂ 10 ਲੱਖ ਡਾਲਰ ਮੁੱਲ ਦੇ ਕੀਮਤੀ ‘ਹੈਂਡਬੈਗਜ਼’ ਹੋਏ ਚੋਰੀ

ਸੈਕਰਾਮੈਂਟੋ 28 ਦਸੰਬਰ (ਹੁਸਨ ਲੜੋਆ ਬੰਗਾ)- ਫਲੋਰਿਡਾ ਦੇ ਇਕ ਲਗਜ਼ਰੀ ਬਾਟੀਕ ਸਟੋਰ ਵਿਚੋਂ ਕੀਮਤੀ ਹੱਥ- ਥੈਲੇ (ਹੈਂਡਬੈਗਜ਼) ਚੋਰੀ ਹੋਣ ਦੀ ਖਬਰ ਹੈ। ਪਾਮ ਬੀਚ ਸਥਿੱਤ ‘ਓਨਲੀ ਅਥੈਂਟਿਕਸ ਬਾਟੀਕ’ ਦੇ ਮਾਲਕ ਵਿਰਗਿਲ ਰੋਜਰਜ ਨੇ ਦੱਸਿਆ ਕਿ ਚੋਰਾਂ ਨੇ ਰਾਤ ਵੇਲੇ ਖਿੜਕੀ ਭੰਨ ਕੇ ਹੱਥ-ਥੈਲੇ ਚੋਰੀ ਕੀਤੇ ਹਨ ਜਿਨ੍ਹਾਂ ਦੀ ਕੀਮਤ ਤਕਰੀਬਨ 10 ਲੱਖ ਡਾਲਰ ਬਣਦੀ ਹੈ। ਇਕ ਮੁਲਾਜ਼ਮ ਨੇ ਦੱਸਿਆ ਕਿ ਇਸ ਸਟੋਰ ਵਿਚ ਹਰਮਸ ਤੇ ਚੈਨਲ ਹੱਥ-ਥੈਲੇ, ਗਹਿਣੇ ਤੇ ਹੋਰ ਸਮਾਨ ਦੀ ਵਿਕਰੀ ਹੁੰਦੀ ਹੈ। ਉਸ ਨੇ ਕਿਹਾ ਕਿ ‘ਓਨਲੀ ਅਥੈਂਟਿਕਸ ਬਾਟੀਕ’ ਹਰਮਸ ਤੇ ਚੈਨਲ ਹੱਥ-ਥੈਲਿਆਂ ਦਾ ਇਕੋ ਇਕ ਭਰੋਸੇਮੰਦ ਡੀਲਰ ਹੈ। 8 ਬਰਕਿਨਜ ਤੇ 5 ਕੈਲੀਸ ਹੱਥ- ਥੈਲੇ ਚੋਰੀ ਹੋਈ ਹਨ ਇਨ੍ਹਾਂ ਵਿਚ ਸਭ ਤੋਂ ਵਧ ਕੀਮਤੀ ਕੈਲੀ ਦਾ 89000 ਡਾਲਰ ਤੇ ਬਰਕਿਨ ਦਾ 1,10,000 ਡਾਲਰ ਦਾ ਹੱਥ-ਥੈਲਾ ਹੈ।

Today Now News

RELATED ARTICLES
- Advertisment -

POPULAR POSTS