16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਖੰਨਾ ਮੰਡੀ ’ਚ ਨਵੀਂ ਕਣਕ ਦੀ ਆਮਦ ਅਰੰਭ

ਖੰਨਾ ਮੰਡੀ ’ਚ ਨਵੀਂ ਕਣਕ ਦੀ ਆਮਦ ਅਰੰਭ

ਖੰਨਾ (ਪਰਮਜੀਤ ਸਿੰਘ ਧੀਮਾਨ) – ਭਾਵੇਂ ਪੰਜਾਬ ਸਰਕਾਰ ਨੇ ਕਣਕ ਦੀ ਨਵੀਂ ਫ਼ਸਲ ਦੀ ਖ੍ਰੀਦ ਪਹਿਲੀ ਅਪ੍ਰੈਲ ਤੋਂ ਖ੍ਰੀਦਣ ਲਈ ਮੰਡੀਆਂ ਵਿਚ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਸਨ ਪ੍ਰਤੂੰ ਨਵੀਂ ਫਸਲ ਪਹਿਲੇ ਤਿੰਨ ਦਿਨ ਨਹੀਂ ਆਈ। ਇਸੇ ਦੌਰਾਨ ਕੱਲ੍ਹ ਦੇਰ ਸ਼ਾਮ 20 ਕੁਇੰਟਲ ਨਵੀਂ ਕਣਕ ਮੰਡੀ ਵਿਚ ਪੁੱਜੀ, ਜਿਸਦੀ ਖ੍ਰੀਦ ਦਾ ਉਦਘਾਟਨ ਇਲਾਕੇ ਦੇ ਨਵੇਂ ਬਣੇ ਆਪ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ। ਜ਼ਿਕਰਯੋਗ ਹੈ ਕਿ ਮੰਡੀ ਵਿਚ ਪੰਜ ਸਰਕਾਰੀ ਖ਼੍ਰੀਦ ਏਜੰਸੀਆਂ ਦੇ ਹਾਜ਼ਰ ਹੋਣ ਦੇ ਬਾਵਜੂਦ ਇਸ ਦੀ ਖ਼੍ਰੀਦ ਪ੍ਰਾਈਵੇਟ ਏਜੰਸੀਆਂ ਦੇ ਹਾਜ਼ਰ ਹੋਣ ਦੇ ਬਾਵਜੂਦ ਇਸ ਦੀ ਖ੍ਰੀਦ ਪ੍ਰਾਈਵੇਟ ਅਦਾਰੇ ਵੱਲੋਂ ਕੀਤੀ ਗਈ ਕਿਉਂਕਿ ਸਰਕਾਰੀ ਖ੍ਰੀਦ ਦਾ ਭਾਅ 2015 ਰੁਪਏ ਪ੍ਰਤੀ ਕੁਇੰਟਲ ਹੈ ਜਦੋਂ ਕਿ ਪ੍ਰਾਈਵੇਟ ਅਦਾਰੇ ਵੱਲੋਂ ਇਸਦਾ 2025 ਰੁਪਏ 25 ਪੈਸੇ ਲਾ ਕੇ ਢੇਰੀ ਖ੍ਰੀਦ ਲਈ ਗਈ। ਮਾਰਕੀਟ ਕਮੇਟੀ ਦੇ ਸਕੱਤਰ ਐਸਐਸਚੀਮਾ ਅਨੁਸਾਰ ਅੱਜ ਵੀ 26 ਕੁਇੰਟਲ ਇਸ ਮੰਡੀ ਵਿਚ ਕੁਇੰਟਲ ਕਣਕ ਪੁੱਜੀ ਹੈ, ਪਤੂੰ ਅੱਜ ਵੀ ਸਰਕਾਰੀ ਖ਼੍ਰੀਦ ਨਹੀਂ ਹੋਈ ਅਤੇ 2020 ਰੁਪਏ ਦੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪ੍ਰਾਈਵੇਟ ਅਦਾਰੇ ਵੱਲੋਂ ਖ੍ਰੀਦੀ ਗਈ।

Today Now News

RELATED ARTICLES
- Advertisment -

POPULAR POSTS