ਇਸ ਸਕੂਟਰ ਨੂੰ ਭਾਰਤ ‘ਚ 58,992 ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ‘ਤੇ ਲਾਂਚ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਸਕੂਟਰ ਨੂੰ ਸਿਰਫ 2 ਹਜ਼ਾਰ ਰੁਪਏ ਦੀ ਟੋਕਨ ਰਕਮ ਦੇ ਕੇ ਬੁੱਕ ਕੀਤਾ ਜਾ ਸਕੇਗਾ

ਨਵੀਂ ਦਿੱਲੀ,ਟੈੱਕ ਡੈਸਕ:– ਓਕੀਨਾਵਾ ਸਕੂਟਰਸ ਨੇ ਭਾਰਤ ਵਿੱਚ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ ਆਰ 30 ਲਾਂਚ ਕਰ ਦਿੱਤਾ ਹੈ। ਇਹ ਇਕ ਘੱਟ ਸਪੀਡ ਸ਼੍ਰੇਣੀ ਦਾ ਸਕੂਟਰ ਹੈ, ਜੋ ਚਲਾਉਣ ਵਿੱਚ ਬਹੁਤ ਆਸਾਨ ਅਤੇ ਆਰਾਮਦਾਇਕ ਹੈ। ਇਸ ਸਕੂਟਰ ਨੂੰ ਭਾਰਤ ‘ਚ 58,992 ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ‘ਤੇ ਲਾਂਚ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਸਕੂਟਰ ਨੂੰ ਸਿਰਫ 2 ਹਜ਼ਾਰ ਰੁਪਏ ਦੀ ਟੋਕਨ ਰਕਮ ਦੇ ਕੇ ਬੁੱਕ ਕੀਤਾ ਜਾ ਸਕੇਗਾ।ਬੈਟਰੀ ਅਤੇ ਰੇਂਜ : ਕਿਸੇ ਵੀ ਇਲੈਕਟ੍ਰਿਕ ਸਕੂਟਰ ਨੂੰ ਖਰੀਦਣ ਤੋਂ ਪਹਿਲਾਂ ਗਾਹਕ ਇਸ ਦੀ ਬੈਟਰੀ ਅਤੇ ਰੇਂਜ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਜੇ ਬੈਟਰੀ ਘੱਟ ਸ਼ਕਤੀਸ਼ਾਲੀ ਹੁੰਦੀ ਹੈ ਤਾਂ ਸਕੂਟਰ ਕਾਫੀ ਘੱਟ ਰੇਂਜ ਦਿੰਦਾ ਹੈ। Okinawa R30 ਦੀ ਬੈਟਰੀ ਦੀ ਗੱਲ ਕਰੀਏ ਤਾਂ ਇਹ 1.25kWh ਦੀ ਵੱਖਰੀ ਲਿਥੀਅਮ-ਆਇਨ ਬੈਟਰੀ ਨਾਲ ਲੈਸ ਹੈ। ਇਸ ਬੈਟਰੀ ਦੀ ਮਦਦ ਨਾਲ ਇਹ ਇਲੈਕਟ੍ਰਿਕ ਸਕੂਟਰ ਵੱਧ ਤੋਂ ਵੱਧ 60 ਕਿ.ਮੀ. ਦੀ ਰੇਂਜ ਦੇਣ ਦੇ ਸਮਰੱਥ ਹੈ। ਇਹ ਬੈਟਰੀ ਚਾਰਜ ਹੋਣ ਵਿਚ 4 ਤੋਂ 5 ਘੰਟੇ ਲੈਂਦੀ ਹੈ।ਇਸ ਤੋਂ ਇਲਾਵਾ, ਜੇ ਅਸੀਂ ਗਤੀ (ਸਪੀਡ) ਬਾਰੇ ਗੱਲ ਕਰੀਏ, R30 25 ਕਿਮੀ ਪ੍ਰਤੀ ਘੰਟੇ ਦੇ ਉੱਚ ਸਪੀਡ ਦਿੰਦਾ ਹੈ।ਘੱਟ ਰਫਤਾਰ ਹੋਣ ਕਾਰਨ ਬੱਚੇ ਅਤੇ ਬਜ਼ੁਰਗ ਆਸਾਨੀ ਨਾਲ ਇਸ ਸਕੂਟਰ ਨੂੰ ਅਕਸੈਸ ਕਰ ਸਕਦੇ ਹਨ।
Okinawa R30 ਇਲੈਕਟ੍ਰਿਕ ਸਕੂਟਰ ਦੀ ਇੱਕ ਵੱਡੀ ਵਿਸ਼ੇਸ਼ਤਾ ਹੈ ਇਸ ਦਾ ਚਾਰਜਰ ਹੈ, ਜੀ ਹਾਂ। ਆਮ ਤੌਰ ‘ਤੇ ਲੋਕਾਂ ਨੂੰ ਆਪਣੇ ਇਲੈਕਟ੍ਰਿਕ ਸਕੂਟਰ ਨੂੰ ਚਾਰਜ ਕਰਦੇ ਸਮੇਂ ਯਾਦ ਰੱਖਣਾ ਪੈਂਦਾ ਹੈ ਕਿ ਬੈਟਰੀ ਚਾਰਜ ਹੁੰਦੇ ਹੀ ਉਹ ਤੁਰੰਤ ਪਾਵਰ ਆਫ ਕਰ ਦੇਣ ਪਰ ਹੁਣ ਤਹਾਨੂੰ ਇਸ ਗੱਲ ਲਈ ਤਣਾਅ ਲੈਣ ਦੀ ਜ਼ਰੂਰਤ ਨਹੀਂ ਕਿਉਂਕਿ Okinawa R30 ਦਾ ਚਾਰਜਰ ਆਟੋ ਕੱਟ-ਆਫ ਫੰਕਸ਼ਨ ਨਾਲ ਲੈੱਸ ਹੈ ਜੋ ਬੈਟਰੀ ਚਾਰਜ ਹੁੰਦੇ ਹੀ ਪਾਵਰ ਨੂੰ ਕੱਟ ਦਿੰਦਾ ਹੈ। ਇਹ ਬੈਟਰੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਦਾ ਹੈ।ਇਸ ਸਕੂਟਰ ਦੀ ਬੈਟਰੀ ਪੂਰੇ 3 ਸਾਲਾਂ ਦੀ ਵਾਰੰਟੀ ਦੇ ਨਾਲ ਆਉਂਦੀ ਹੈ, ਜਦੋਂ ਕਿ 250Watts BLDC ਇਲੈਕਟ੍ਰਿਕ ਮੋਟਰ 3 ਸਾਲ / 30,000 ਕਿਲੋਮੀਟਰ ਦੀ ਵਾਰੰਟੀ ਦੇ ਨਾਲ ਆਉਂਦੀ ਹੈ। ਇਹ ਸਕੂਟਰ ਡਿਜ਼ਾਇਨ ਦੇ ਮਾਮਲੇ ਵਿਚ ਵੀ ਬਹੁਤ ਵਧੀਆ ਹੈ। ਇਸ ਦੇ ਫਰੰਟ ਵਿੱਚ ਸਟਾਈਲਿਸ਼ ਹੈੱਡਲੈਂਪਸ, ਬਾਡੀ ਕਲਰਡ ਫਲੋਰ ਮੈਟਸ, ਅਲਾਏ ਵ੍ਹੀਲਜ਼, ਡਿਜੀਟਲ ਇੰਸਟਰੂਮੈਂਟ ਕਲੱਸਟਰ ਡਿਸਪਲੇਅ ਅਤੇ ਹੋਰ ਬਹੁਤ ਸਾਰੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਹਨ।
ਫੀਚਰਸ : Okinawa R30 ਦੇ ਅਗਲੇ ਪਾਸੇ ਕੰਨਵੈਂਸ਼ਨਲ ਟੈਲੀਸਕੋਪਿਕ ਫੋਕਸ ਅਤੇ ਰਿਅਰ ਵਿੱਚ ਡੀਯੂਲ ਸ਼ਆਕ ਆਬਜਰਵਰਸ ਦਿੱਤੇ ਗਏ ਹਨ। Okinawa R30 ਡ੍ਰੰਮ ਬ੍ਰੇਕਸ ਨਾਲ ਲੈੱਸ ਹੈ, ਜੋ E-ABS (ਇਲੈਕਟ੍ਰਾਨਿਕ ਅਸਿਸਟੇਡ ਬ੍ਰੇਕਿੰਗ ਸਿਸਟਮ) ਨੂੰ ਸਪੋਰਟ ਕਰਦੇ ਹਨ। ਇਸਦੇ ਨਾਲ ਹੀ, ਇੱਕ ਰੀਜਨਰੇਟਿਵ ਬ੍ਰੇਕਿੰਗ ਪ੍ਰਣਾਲੀ ਵੀ ਦਿੱਤੀ ਗਈ ਹੈ, ਜੋ ਬ੍ਰੇਕ ਲਗਾਉਣ ਦੌਰਾਨ ਜਨਰੇਟ ਪਾਵਰ ਨੂੰ ਬੈਟਰੀ ਵਿੱਚ ਸੇਵ ਕਰਦੀ ਹੈ।ਰੰਗ ਦੇ ਬਦਲ: ਭਾਰਤ ਵਿੱਚ Okinawa R30 5 ਵਾਈਬ੍ਰੈਂਟ ਰੰਗਾਂ ਦੇ ਵਿਕਲਪਾਂ (ਬਦਲ) ਵਿੱਚ ਲਾਂਚ ਕੀਤਾ ਗਿਆ ਹੈ, ਜਿਸ ਵਿੱਚ ਪਰਲ ਵ੍ਹਾਈਟ, ਗਲੋਸੀ ਰੈੱਡ, ਮਟੈਲਿਕ ਓਰੇਂਜ, ਸੀ-ਗ੍ਰੀਨ ਅਤੇ ਸਨਰਾਈਜ਼ ਯੈਲੋ ਵਰਗੇ ਰੰਗ ਵਿਕਲਪ ਸ਼ਾਮਲ ਹਨ।ਤਹਾਨੂੰ ਦੱਸ ਦਈਏ ਕਿ Okinawa R30 ਸਕੂਟਰ 150kg ਦਾ ਵਜਣ ਚੁੱਕਣ ਦੀ ਸਮਰੱਥਾ ਹੈ। 7 ਡਿਗਰੀ ਤੱਕ ਦੇ ਢਲਾਨ ‘ਤੇ ਇਹ ਸਕੂਟਰ ਅਸਾਨੀ ਨਾਲ ਚਲ ਸਕਦਾ ਹੈ। ਇਸ ਸਕੂਟਰ ਦੀ ਸੀਟ ਨੂੰ 735mm ਦੀ ਉਚਾਈ ਦਿੱਤੀ ਗਈ ਹੈ। ਇਸ ਦਾ ਜ਼ਮੀਨੀ ਕਲੀਅਰੈਂਸ 160mm ਹੈ ਤਾਂ ਕਿ ਇਹ ਮਾੜੀਆਂ ਸੜਕਾਂ ‘ਤੇ ਵੀ ਆਸਾਨੀ ਨਾਲ ਚੱਲ ਸਕੇ।






