17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਣਪਛਾਤੇ ਹਮਲਾਵਰ ਨੇ ਬੇਘਰੇ ਸੁੱਤੇ ਪਏ ਲੋਕਾਂ 'ਤੇ ਚਲਾਈਆਂ ਗੋਲੀਆਂ-ਇਕ ਦੀ...

ਅਣਪਛਾਤੇ ਹਮਲਾਵਰ ਨੇ ਬੇਘਰੇ ਸੁੱਤੇ ਪਏ ਲੋਕਾਂ ‘ਤੇ ਚਲਾਈਆਂ ਗੋਲੀਆਂ-ਇਕ ਦੀ ਮੌਤ ਇਕ ਜ਼ਖਮੀ

ਸੈਕਰਾਮੈਂਟੋ 14 ਮਾਰਚ (ਹੁਸਨ ਲੜੋਆ ਬੰਗਾ)-ਨਿਊਯਾਰਕ ਦੀ ਸੜਕ ਉਪਰ ਸੁੱਤੇ ਪਏ ਬੇਘਰੇ ਦੋ ਵਿਅਕਤੀਆਂ ਉਪਰ ਅਣਪਛਾਤੇ ਹਮਲਾਵਰ ਨੇ ਗੋਲੀਆਂ ਚਲਾ ਕੇ ਇਕ ਦੀ ਹੱਤਿਆ ਕਰ ਦਿੱਤੀ ਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਅਨੁਸਾਰ ਹਮਲਾਵਰ ਨੇ 90 ਮਿਟਾਂ ਦੇ ਵਕਫੇ ਨਾਲ ਮੈਨਹਟਨ ਦੇ ਹੇਠਲੇ ਖੇਤਰ ਵਿਚ ਦੋ ਥਾਵਾਂ ‘ਤੇ ਸੁੱਤੇ ਪਏ ਬੇਘਰੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ। ਪਹਿਲੀ ਘਟਨਾ ਵਿਚ ਕਿੰਗ ਸਟਰੀਟ ਦੀ ਨੁਕਰ ਨੇੜੇ ਇਕ ਸੁੱਤੇ ਪਏ ਵਿਅਕਤੀ ਦੇ ਗੋਲੀਆਂ ਮਾਰੀਆਂ। ਨਿਊਯਾਰਕ ਪੁਲਿਸ ਵਿਭਾਗ ਦੇ ਡਿਪਟੀ ਚੀਫ ਕਮਾਂਡਿੰਗ ਅਫਸਰ ਹੈਨਰੀ ਸੌਟਨਰ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਉਪਰ ਜਾ ਕੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ। ਦੂਸਰੀ ਘਟਨਾ 148 ਲਫਾਯੈਟ ਸਟਰੀਟ ਦੇ ਬਾਹਰਵਾਰ ਵਾਪਰੀ ਜਿਥੇ ‘ਸਲੀਪਿੰਗ ਬੈਗ’ ਵਿਚ ਸੁੱਤੇ ਪਏ ਵਿਅਕਤੀ ਦੇ ਸਿਰ ਤੇ ਧੌਣ ਉਪਰ ਗੋਲੀਆਂ ਵੱਜੀਆਂ। ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਪੁਲਿਸ ਨੇ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋਈਆਂ ਹਮਲਾਵਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਤੇ ਇਸ ਵਿਅਕਤੀ ਦੀ ਗ੍ਰਿਫਤਾਰੀ ਲਈ ਲੋਕਾਂ ਕੋਲੋਂ ਮੱਦਦ ਮੰਗੀ ਹੈ।

Today Now News

RELATED ARTICLES
- Advertisment -

POPULAR POSTS